ਸਿਰੀਰਾਗੁਮਹਲਾ੩ਘਰੁ੧॥
ਜਿਸਹੀਕੀਸਿਰਕਾਰਹੈਤਿਸਹੀਕਾਸਭੁਕੋਇ॥
ਗੁਰਮੁਖਿਕਾਰਕਮਾਵਣੀਸਚੁਘਟਿਪਰਗਟੁਹੋਇ॥
ਅੰਤਰਿਜਿਸਕੈਸਚੁਵਸੈਸਚੇਸਚੀਸੋਇ॥
ਸਚਿਮਿਲੇਸੇਨਵਿਛੁੜਹਿਤਿਨਨਿਜਘਰਿਵਾਸਾਹੋਇ॥੧॥
ਮੇਰੇਰਾਮਮੈਹਰਿਬਿਨੁਅਵਰੁਨਕੋਇ॥
ਸਤਿਗੁਰੁਸਚੁਪ੍ਰਭੁਨਿਰਮਲਾਸਬਦਿਮਿਲਾਵਾਹੋਇ॥੧॥ਰਹਾਉ॥
ਸਬਦਿਮਿਲੈਸੋਮਿਲਿਰਹੈਜਿਸਨਉਆਪੇਲਏਮਿਲਾਇ॥
ਦੂਜੈਭਾਇਕੋਨਾਮਿਲੈਫਿਰਿਫਿਰਿਆਵੈਜਾਇ॥
ਸਭਮਹਿਇਕੁਵਰਤਦਾਏਕੋਰਹਿਆਸਮਾਇ॥
ਜਿਸਨਉਆਪਿਦਇਆਲੁਹੋਇਸੋਗੁਰਮੁਖਿਨਾਮਿਸਮਾਇ॥੨॥
ਪੜਿਪੜਿਪੰਡਿਤਜੋਤਕੀਵਾਦਕਰਹਿਬੀਚਾਰੁ॥
ਮਤਿਬੁਧਿਭਵੀਨਬੁਝਈਅੰਤਰਿਲੋਭਵਿਕਾਰੁ॥
ਲਖਚਉਰਾਸੀਹਭਰਮਦੇਭ੍ਰਮਿਭ੍ਰਮਿਹੋਇਖੁਆਰੁ॥
ਪੂਰਬਿਲਿਖਿਆਕਮਾਵਣਾਕੋਇਨਮੇਟਣਹਾਰੁ॥੩॥
ਸਤਿਗੁਰਕੀਸੇਵਾਗਾਖੜੀਸਿਰੁਦੀਜੈਆਪੁਗਵਾਇ॥
ਸਬਦਿਮਿਲਹਿਤਾਹਰਿਮਿਲੈਸੇਵਾਪਵੈਸਭਥਾਇ॥
ਪਾਰਸਿਪਰਸਿਐਪਾਰਸੁਹੋਇਜੋਤੀਜੋਤਿਸਮਾਇ॥
ਜਿਨਕਉਪੂਰਬਿਲਿਖਿਆਤਿਨਸਤਿਗੁਰੁਮਿਲਿਆਆਇ॥੪॥
ਮਨਭੁਖਾਭੁਖਾਮਤਕਰਹਿਮਤਤੂਕਰਹਿਪੂਕਾਰ॥
ਲਖਚਉਰਾਸੀਹਜਿਨਿਸਿਰੀਸਭਸੈਦੇਇਅਧਾਰੁ॥
ਨਿਰਭਉਸਦਾਦਇਆਲੁਹੈਸਭਨਾਕਰਦਾਸਾਰ॥
ਨਾਨਕਗੁਰਮੁਖਿਬੁਝੀਐਪਾਈਐਮੋਖਦੁਆਰੁ॥੫॥੩॥੩੬॥
ਸਿਰੀਰਾਗੁਮਹਲਾ੩॥
ਜਿਨੀਸੁਣਿਕੈਮੰਨਿਆਤਿਨਾਨਿਜਘਰਿਵਾਸੁ॥
ਗੁਰਮਤੀਸਾਲਾਹਿਸਚੁਹਰਿਪਾਇਆਗੁਣਤਾਸੁ॥
ਸਬਦਿਰਤੇਸੇਨਿਰਮਲੇਹਉਸਦਬਲਿਹਾਰੈਜਾਸੁ॥
ਹਿਰਦੈਜਿਨਕੈਹਰਿਵਸੈਤਿਤੁਘਟਿਹੈਪਰਗਾਸੁ॥੧॥
ਮਨਮੇਰੇਹਰਿਹਰਿਨਿਰਮਲੁਧਿਆਇ॥
ਧੁਰਿਮਸਤਕਿਜਿਨਕਉਲਿਖਿਆਸੇਗੁਰਮੁਖਿਰਹੇਲਿਵਲਾਇ॥੧॥ਰਹਾਉ॥
ਹਰਿਸੰਤਹੁਦੇਖਹੁਨਦਰਿਕਰਿਨਿਕਟਿਵਸੈਭਰਪੂਰਿ॥
ਗੁਰਮਤਿਜਿਨੀਪਛਾਣਿਆਸੇਦੇਖਹਿਸਦਾਹਦੂਰਿ॥
ਜਿਨਗੁਣਤਿਨਸਦਮਨਿਵਸੈਅਉਗਣਵੰਤਿਆਦੂਰਿ॥
ਮਨਮੁਖਗੁਣਤੈਬਾਹਰੇਬਿਨੁਨਾਵੈਮਰਦੇਝੂਰਿ॥੨॥
ਜਿਨਸਬਦਿਗੁਰੂਸੁਣਿਮੰਨਿਆਤਿਨਮਨਿਧਿਆਇਆਹਰਿਸੋਇ॥
ਅਨਦਿਨੁਭਗਤੀਰਤਿਆਮਨੁਤਨੁਨਿਰਮਲੁਹੋਇ॥
ਕੂੜਾਰੰਗੁਕਸੁੰਭਕਾਬਿਨਸਿਜਾਇਦੁਖੁਰੋਇ॥
ਜਿਸੁਅੰਦਰਿਨਾਮਪ੍ਰਗਾਸੁਹੈਓਹੁਸਦਾਸਦਾਥਿਰੁਹੋਇ॥੩॥