ਜੋਗੁਰੁਗੋਪੇਆਪਣਾਸੁਭਲਾਨਾਹੀਪੰਚਹੁਓਨਿਲਾਹਾਮੂਲੁਸਭੁਗਵਾਇਆ॥
ਪਹਿਲਾਆਗਮੁਨਿਗਮੁਨਾਨਕੁਆਖਿਸੁਣਾਏਪੂਰੇਗੁਰਕਾਬਚਨੁਉਪਰਿਆਇਆ॥
ਗੁਰਸਿਖਾਵਡਿਆਈਭਾਵੈਗੁਰਪੂਰੇਕੀਮਨਮੁਖਾਓਹਵੇਲਾਹਥਿਨਆਇਆ॥੨॥
ਪਉੜੀ॥
ਸਚੁਸਚਾਸਭਦੂਵਡਾਹੈਸੋਲਏਜਿਸੁਸਤਿਗੁਰੁਟਿਕੇ॥
ਸੋਸਤਿਗੁਰੁਜਿਸਚੁਧਿਆਇਦਾਸਚੁਸਚਾਸਤਿਗੁਰੁਇਕੇ॥
ਸੋਈਸਤਿਗੁਰੁਪੁਰਖੁਹੈਜਿਨਿਪੰਜੇਦੂਤਕੀਤੇਵਸਿਛਿਕੇ॥
ਜਿਬਿਨੁਸਤਿਗੁਰਸੇਵੇਆਪੁਗਣਾਇਦੇਤਿਨਅੰਦਰਿਕੂੜੁਫਿਟੁਫਿਟੁਮੁਹਫਿਕੇ॥
ਓਇਬੋਲੇਕਿਸੈਨਭਾਵਨੀਮੁਹਕਾਲੇਸਤਿਗੁਰਤੇਚੁਕੇ॥੮॥
ਸਲੋਕਮਃ੪॥
ਹਰਿਪ੍ਰਭਕਾਸਭੁਖੇਤੁਹੈਹਰਿਆਪਿਕਿਰਸਾਣੀਲਾਇਆ॥
ਗੁਰਮੁਖਿਬਖਸਿਜਮਾਈਅਨੁਮਨਮੁਖੀਮੂਲੁਗਵਾਇਆ॥
ਸਭੁਕੋਬੀਜੇਆਪਣੇਭਲੇਨੋਹਰਿਭਾਵੈਸੋਖੇਤੁਜਮਾਇਆ॥
ਗੁਰਸਿਖੀਹਰਿਅੰਮ੍ਰਿਤੁਬੀਜਿਆਹਰਿਅੰਮ੍ਰਿਤਨਾਮੁਫਲੁਅੰਮ੍ਰਿਤੁਪਾਇਆ॥
ਜਮੁਚੂਹਾਕਿਰਸਨਿਤਕੁਰਕਦਾਹਰਿਕਰਤੈਮਾਰਿਕਢਾਇਆ॥
ਕਿਰਸਾਣੀਜੰਮੀਭਾਉਕਰਿਹਰਿਬੋਹਲਬਖਸਜਮਾਇਆ॥
ਤਿਨਕਾਕਾੜਾਅੰਦੇਸਾਸਭੁਲਾਹਿਓਨੁਜਿਨੀਸਤਿਗੁਰੁਪੁਰਖੁਧਿਆਇਆ॥
ਜਨਨਾਨਕਨਾਮੁਅਰਾਧਿਆਆਪਿਤਰਿਆਸਭੁਜਗਤੁਤਰਾਇਆ॥੧॥
ਮਃ੪॥
ਸਾਰਾਦਿਨੁਲਾਲਚਿਅਟਿਆਮਨਮੁਖਿਹੋਰੇਗਲਾ॥
ਰਾਤੀਊਘੈਦਬਿਆਨਵੇਸੋਤਸਭਿਢਿਲਾ॥
ਮਨਮੁਖਾਦੈਸਿਰਿਜੋਰਾਅਮਰੁਹੈਨਿਤਦੇਵਹਿਭਲਾ॥
ਜੋਰਾਦਾਆਖਿਆਪੁਰਖਕਮਾਵਦੇਸੇਅਪਵਿਤਅਮੇਧਖਲਾ॥
ਕਾਮਿਵਿਆਪੇਕੁਸੁਧਨਰਸੇਜੋਰਾਪੁਛਿਚਲਾ॥
ਸਤਿਗੁਰਕੈਆਖਿਐਜੋਚਲੈਸੋਸਤਿਪੁਰਖੁਭਲਭਲਾ॥
ਜੋਰਾਪੁਰਖਸਭਿਆਪਿਉਪਾਇਅਨੁਹਰਿਖੇਲਸਭਿਖਿਲਾ॥
ਸਭਤੇਰੀਬਣਤਬਣਾਵਣੀਨਾਨਕਭਲਭਲਾ॥੨॥
ਪਉੜੀ॥
ਤੂਵੇਪਰਵਾਹੁਅਥਾਹੁਹੈਅਤੁਲੁਕਿਉਤੁਲੀਐ॥
ਸੇਵਡਭਾਗੀਜਿਤੁਧੁਧਿਆਇਦੇਜਿਨਸਤਿਗੁਰੁਮਿਲੀਐ॥
ਸਤਿਗੁਰਕੀਬਾਣੀਸਤਿਸਰੂਪੁਹੈਗੁਰਬਾਣੀਬਣੀਐ॥
ਸਤਿਗੁਰਕੀਰੀਸੈਹੋਰਿਕਚੁਪਿਚੁਬੋਲਦੇਸੇਕੂੜਿਆਰਕੂੜੇਝੜਿਪੜੀਐ॥
ਓਨੑਾਅੰਦਰਿਹੋਰੁਮੁਖਿਹੋਰੁਹੈਬਿਖੁਮਾਇਆਨੋਝਖਿਮਰਦੇਕੜੀਐ॥੯॥
ਸਲੋਕਮਃ੪॥
ਸਤਿਗੁਰਕੀਸੇਵਾਨਿਰਮਲੀਨਿਰਮਲਜਨੁਹੋਇਸੁਸੇਵਾਘਾਲੇ॥
ਜਿਨਅੰਦਰਿਕਪਟੁਵਿਕਾਰੁਝੂਠੁਓਇਆਪੇਸਚੈਵਖਿਕਢੇਜਜਮਾਲੇ॥