ਸਚਿਆਰਸਿਖਬਹਿਸਤਿਗੁਰਪਾਸਿਘਾਲਨਿਕੂੜਿਆਰਨਲਭਨੀਕਿਤੈਥਾਇਭਾਲੇ॥
ਜਿਨਾਸਤਿਗੁਰਕਾਆਖਿਆਸੁਖਾਵੈਨਾਹੀਤਿਨਾਮੁਹਭਲੇਰੇਫਿਰਹਿਦਯਿਗਾਲੇ॥
ਜਿਨਅੰਦਰਿਪ੍ਰੀਤਿਨਹੀਹਰਿਕੇਰੀਸੇਕਿਚਰਕੁਵੇਰਾਈਅਨਿਮਨਮੁਖਬੇਤਾਲੇ॥
ਸਤਿਗੁਰਨੋਮਿਲੈਸੁਆਪਣਾਮਨੁਥਾਇਰਖੈਓਹੁਆਪਿਵਰਤੈਆਪਣੀਵਥੁਨਾਲੇ॥
ਜਨਨਾਨਕਇਕਨਾਗੁਰੁਮੇਲਿਸੁਖੁਦੇਵੈਇਕਿਆਪੇਵਖਿਕਢੈਠਗਵਾਲੇ॥੧॥
ਮਃ੪॥
ਜਿਨਾਅੰਦਰਿਨਾਮੁਨਿਧਾਨੁਹਰਿਤਿਨਕੇਕਾਜਦਯਿਆਦੇਰਾਸਿ॥
ਤਿਨਚੂਕੀਮੁਹਤਾਜੀਲੋਕਨਕੀਹਰਿਪ੍ਰਭੁਅੰਗੁਕਰਿਬੈਠਾਪਾਸਿ॥
ਜਾਂਕਰਤਾਵਲਿਤਾਸਭੁਕੋਵਲਿਸਭਿਦਰਸਨੁਦੇਖਿਕਰਹਿਸਾਬਾਸਿ॥
ਸਾਹੁਪਾਤਿਸਾਹੁਸਭੁਹਰਿਕਾਕੀਆਸਭਿਜਨਕਉਆਇਕਰਹਿਰਹਰਾਸਿ॥
ਗੁਰਪੂਰੇਕੀਵਡੀਵਡਿਆਈਹਰਿਵਡਾਸੇਵਿਅਤੁਲੁਸੁਖੁਪਾਇਆ॥
ਗੁਰਿਪੂਰੈਦਾਨੁਦੀਆਹਰਿਨਿਹਚਲੁਨਿਤਬਖਸੇਚੜੈਸਵਾਇਆ॥
ਕੋਈਨਿੰਦਕੁਵਡਿਆਈਦੇਖਿਨਸਕੈਸੋਕਰਤੈਆਪਿਪਚਾਇਆ॥
ਜਨੁਨਾਨਕੁਗੁਣਬੋਲੈਕਰਤੇਕੇਭਗਤਾਨੋਸਦਾਰਖਦਾਆਇਆ॥੨॥
ਪਉੜੀ॥
ਤੂਸਾਹਿਬੁਅਗਮਦਇਆਲੁਹੈਵਡਦਾਤਾਦਾਣਾ॥
ਤੁਧੁਜੇਵਡੁਮੈਹੋਰੁਕੋਦਿਸਿਨਆਵਈਤੂਹੈਂਸੁਘੜੁਮੇਰੈਮਨਿਭਾਣਾ॥
ਮੋਹੁਕੁਟੰਬੁਦਿਸਿਆਵਦਾਸਭੁਚਲਣਹਾਰਾਆਵਣਜਾਣਾ॥
ਜੋਬਿਨੁਸਚੇਹੋਰਤੁਚਿਤੁਲਾਇਦੇਸੇਕੂੜਿਆਰਕੂੜਾਤਿਨਮਾਣਾ॥
ਨਾਨਕਸਚੁਧਿਆਇਤੂਬਿਨੁਸਚੇਪਚਿਪਚਿਮੁਏਅਜਾਣਾ॥੧੦॥
ਸਲੋਕਮਃ੪॥
ਅਗੋਦੇਸਤਭਾਉਨਦਿਚੈਪਿਛੋਦੇਆਖਿਆਕੰਮਿਨਆਵੈ॥
ਅਧਵਿਚਿਫਿਰੈਮਨਮੁਖੁਵੇਚਾਰਾਗਲੀਕਿਉਸੁਖੁਪਾਵੈ॥
ਜਿਸੁਅੰਦਰਿਪ੍ਰੀਤਿਨਹੀਸਤਿਗੁਰਕੀਸੁਕੂੜੀਆਵੈਕੂੜੀਜਾਵੈ॥
ਜੇਕ੍ਰਿਪਾਕਰੇਮੇਰਾਹਰਿਪ੍ਰਭੁਕਰਤਾਤਾਂਸਤਿਗੁਰੁਪਾਰਬ੍ਰਹਮੁਨਦਰੀਆਵੈ॥
ਤਾਅਪਿਉਪੀਵੈਸਬਦੁਗੁਰਕੇਰਾਸਭੁਕਾੜਾਅੰਦੇਸਾਭਰਮੁਚੁਕਾਵੈ॥
ਸਦਾਅਨੰਦਿਰਹੈਦਿਨੁਰਾਤੀਜਨਨਾਨਕਅਨਦਿਨੁਹਰਿਗੁਣਗਾਵੈ॥੧॥
ਮਃ੪॥
ਗੁਰਸਤਿਗੁਰਕਾਜੋਸਿਖੁਅਖਾਏਸੁਭਲਕੇਉਠਿਹਰਿਨਾਮੁਧਿਆਵੈ॥
ਉਦਮੁਕਰੇਭਲਕੇਪਰਭਾਤੀਇਸਨਾਨੁਕਰੇਅੰਮ੍ਰਿਤਸਰਿਨਾਵੈ॥
ਉਪਦੇਸਿਗੁਰੂਹਰਿਹਰਿਜਪੁਜਾਪੈਸਭਿਕਿਲਵਿਖਪਾਪਦੋਖਲਹਿਜਾਵੈ॥
ਫਿਰਿਚੜੈਦਿਵਸੁਗੁਰਬਾਣੀਗਾਵੈਬਹਦਿਆਉਠਦਿਆਹਰਿਨਾਮੁਧਿਆਵੈ॥
ਜੋਸਾਸਿਗਿਰਾਸਿਧਿਆਏਮੇਰਾਹਰਿਹਰਿਸੋਗੁਰਸਿਖੁਗੁਰੂਮਨਿਭਾਵੈ॥