ਸਿਰੀਰਾਗੁਮਹਲਾ੩॥
ਅੰਮ੍ਰਿਤੁਛੋਡਿਬਿਖਿਆਲੋਭਾਣੇਸੇਵਾਕਰਹਿਵਿਡਾਣੀ॥
ਆਪਣਾਧਰਮੁਗਵਾਵਹਿਬੂਝਹਿਨਾਹੀਅਨਦਿਨੁਦੁਖਿਵਿਹਾਣੀ॥
ਮਨਮੁਖਅੰਧਨਚੇਤਹੀਡੂਬਿਮੁਏਬਿਨੁਪਾਣੀ॥੧॥
ਮਨਰੇਸਦਾਭਜਹੁਹਰਿਸਰਣਾਈ॥
ਗੁਰਕਾਸਬਦੁਅੰਤਰਿਵਸੈਤਾਹਰਿਵਿਸਰਿਨਜਾਈ॥੧॥ਰਹਾਉ॥
ਇਹੁਸਰੀਰੁਮਾਇਆਕਾਪੁਤਲਾਵਿਚਿਹਉਮੈਦੁਸਟੀਪਾਈ॥
ਆਵਣੁਜਾਣਾਜੰਮਣੁਮਰਣਾਮਨਮੁਖਿਪਤਿਗਵਾਈ॥
ਸਤਿਗੁਰੁਸੇਵਿਸਦਾਸੁਖੁਪਾਇਆਜੋਤੀਜੋਤਿਮਿਲਾਈ॥੨॥
ਸਤਿਗੁਰਕੀਸੇਵਾਅਤਿਸੁਖਾਲੀਜੋਇਛੇਸੋਫਲੁਪਾਏ॥
ਜਤੁਸਤੁਤਪੁਪਵਿਤੁਸਰੀਰਾਹਰਿਹਰਿਮੰਨਿਵਸਾਏ॥
ਸਦਾਅਨੰਦਿਰਹੈਦਿਨੁਰਾਤੀਮਿਲਿਪ੍ਰੀਤਮਸੁਖੁਪਾਏ॥੩॥
ਜੋਸਤਿਗੁਰਕੀਸਰਣਾਗਤੀਹਉਤਿਨਕੈਬਲਿਜਾਉ॥
ਦਰਿਸਚੈਸਚੀਵਡਿਆਈਸਹਜੇਸਚਿਸਮਾਉ॥
ਨਾਨਕਨਦਰੀਪਾਈਐਗੁਰਮੁਖਿਮੇਲਿਮਿਲਾਉ॥੪॥੧੨॥੪੫॥
ਸਿਰੀਰਾਗੁਮਹਲਾ੩॥
ਮਨਮੁਖਕਰਮਕਮਾਵਣੇਜਿਉਦੋਹਾਗਣਿਤਨਿਸੀਗਾਰੁ॥
ਸੇਜੈਕੰਤੁਨਆਵਈਨਿਤਨਿਤਹੋਇਖੁਆਰੁ॥
ਪਿਰਕਾਮਹਲੁਨਪਾਵਈਨਾਦੀਸੈਘਰੁਬਾਰੁ॥੧॥
ਭਾਈਰੇਇਕਮਨਿਨਾਮੁਧਿਆਇ॥
ਸੰਤਾਸੰਗਤਿਮਿਲਿਰਹੈਜਪਿਰਾਮਨਾਮੁਸੁਖੁਪਾਇ॥੧॥ਰਹਾਉ॥
ਗੁਰਮੁਖਿਸਦਾਸੋਹਾਗਣੀਪਿਰੁਰਾਖਿਆਉਰਧਾਰਿ॥
ਮਿਠਾਬੋਲਹਿਨਿਵਿਚਲਹਿਸੇਜੈਰਵੈਭਤਾਰੁ॥
ਸੋਭਾਵੰਤੀਸੋਹਾਗਣੀਜਿਨਗੁਰਕਾਹੇਤੁਅਪਾਰੁ॥੨॥
ਪੂਰੈਭਾਗਿਸਤਿਗੁਰੁਮਿਲੈਜਾਭਾਗੈਕਾਉਦਉਹੋਇ॥
ਅੰਤਰਹੁਦੁਖੁਭ੍ਰਮੁਕਟੀਐਸੁਖੁਪਰਾਪਤਿਹੋਇ॥
ਗੁਰਕੈਭਾਣੈਜੋਚਲੈਦੁਖੁਨਪਾਵੈਕੋਇ॥੩॥
ਗੁਰਕੇਭਾਣੇਵਿਚਿਅੰਮ੍ਰਿਤੁਹੈਸਹਜੇਪਾਵੈਕੋਇ॥
ਜਿਨਾਪਰਾਪਤਿਤਿਨਪੀਆਹਉਮੈਵਿਚਹੁਖੋਇ॥
ਨਾਨਕਗੁਰਮੁਖਿਨਾਮੁਧਿਆਈਐਸਚਿਮਿਲਾਵਾਹੋਇ॥੪॥੧੩॥੪੬॥
ਸਿਰੀਰਾਗੁਮਹਲਾ੩॥
ਜਾਪਿਰੁਜਾਣੈਆਪਣਾਤਨੁਮਨੁਅਗੈਧਰੇਇ॥
ਸੋਹਾਗਣੀਕਰਮਕਮਾਵਦੀਆਸੇਈਕਰਮਕਰੇਇ॥
ਸਹਜੇਸਾਚਿਮਿਲਾਵੜਾਸਾਚੁਵਡਾਈਦੇਇ॥੧॥
ਭਾਈਰੇਗੁਰਬਿਨੁਭਗਤਿਨਹੋਇ॥
ਬਿਨੁਗੁਰਭਗਤਿਨਪਾਈਐਜੇਲੋਚੈਸਭੁਕੋਇ॥੧॥ਰਹਾਉ॥
ਲਖਚਉਰਾਸੀਹਫੇਰੁਪਇਆਕਾਮਣਿਦੂਜੈਭਾਇ॥
ਬਿਨੁਗੁਰਨੀਦਨਆਵਈਦੁਖੀਰੈਣਿਵਿਹਾਇ॥
ਬਿਨੁਸਬਦੈਪਿਰੁਨਪਾਈਐਬਿਰਥਾਜਨਮੁਗਵਾਇ॥੨॥