ਪਉੜੀ॥
ਤੂਕਰਤਾਸਭੁਕਿਛੁਜਾਣਦਾਜੋਜੀਆਅੰਦਰਿਵਰਤੈ॥
ਤੂਕਰਤਾਆਪਿਅਗਣਤੁਹੈਸਭੁਜਗੁਵਿਚਿਗਣਤੈ॥
ਸਭੁਕੀਤਾਤੇਰਾਵਰਤਦਾਸਭਤੇਰੀਬਣਤੈ॥
ਤੂਘਟਿਘਟਿਇਕੁਵਰਤਦਾਸਚੁਸਾਹਿਬਚਲਤੈ॥
ਸਤਿਗੁਰਨੋਮਿਲੇਸੁਹਰਿਮਿਲੇਨਾਹੀਕਿਸੈਪਰਤੈ॥੨੪॥
ਸਲੋਕੁਮਃ੪॥
ਇਹੁਮਨੂਆਦ੍ਰਿੜੁਕਰਿਰਖੀਐਗੁਰਮੁਖਿਲਾਈਐਚਿਤੁ॥
ਕਿਉਸਾਸਿਗਿਰਾਸਿਵਿਸਾਰੀਐਬਹਦਿਆਉਠਦਿਆਨਿਤ॥
ਮਰਣਜੀਵਣਕੀਚਿੰਤਾਗਈਇਹੁਜੀਅੜਾਹਰਿਪ੍ਰਭਵਸਿ॥
ਜਿਉਭਾਵੈਤਿਉਰਖੁਤੂਜਨਨਾਨਕਨਾਮੁਬਖਸਿ॥੧॥
ਮਃ੩॥
ਮਨਮੁਖੁਅਹੰਕਾਰੀਮਹਲੁਨਜਾਣੈਖਿਨੁਆਗੈਖਿਨੁਪੀਛੈ॥
ਸਦਾਬੁਲਾਈਐਮਹਲਿਨਆਵੈਕਿਉਕਰਿਦਰਗਹਸੀਝੈ॥
ਸਤਿਗੁਰਕਾਮਹਲੁਵਿਰਲਾਜਾਣੈਸਦਾਰਹੈਕਰਜੋੜਿ॥
ਆਪਣੀਕ੍ਰਿਪਾਕਰੇਹਰਿਮੇਰਾਨਾਨਕਲਏਬਹੋੜਿ॥੨॥
ਪਉੜੀ॥
ਸਾਸੇਵਾਕੀਤੀਸਫਲਹੈਜਿਤੁਸਤਿਗੁਰਕਾਮਨੁਮੰਨੇ॥
ਜਾਸਤਿਗੁਰਕਾਮਨੁਮੰਨਿਆਤਾਪਾਪਕਸੰਮਲਭੰਨੇ॥
ਉਪਦੇਸੁਜਿਦਿਤਾਸਤਿਗੁਰੂਸੋਸੁਣਿਆਸਿਖੀਕੰਨੇ॥
ਜਿਨਸਤਿਗੁਰਕਾਭਾਣਾਮੰਨਿਆਤਿਨਚੜੀਚਵਗਣਿਵੰਨੇ॥
ਇਹਚਾਲਨਿਰਾਲੀਗੁਰਮੁਖੀਗੁਰਦੀਖਿਆਸੁਣਿਮਨੁਭਿੰਨੇ॥੨੫॥
ਸਲੋਕੁਮਃ੩॥
ਜਿਨਿਗੁਰੁਗੋਪਿਆਆਪਣਾਤਿਸੁਠਉਰਨਠਾਉ॥
ਹਲਤੁਪਲਤੁਦੋਵੈਗਏਦਰਗਹਨਾਹੀਥਾਉ॥
ਓਹਵੇਲਾਹਥਿਨਆਵਈਫਿਰਿਸਤਿਗੁਰਲਗਹਿਪਾਇ॥
ਸਤਿਗੁਰਕੀਗਣਤੈਘੁਸੀਐਦੁਖੇਦੁਖਿਵਿਹਾਇ॥
ਸਤਿਗੁਰੁਪੁਰਖੁਨਿਰਵੈਰੁਹੈਆਪੇਲਏਜਿਸੁਲਾਇ॥
ਨਾਨਕਦਰਸਨੁਜਿਨਾਵੇਖਾਲਿਓਨੁਤਿਨਾਦਰਗਹਲਏਛਡਾਇ॥੧॥
ਮਃ੩॥
ਮਨਮੁਖੁਅਗਿਆਨੁਦੁਰਮਤਿਅਹੰਕਾਰੀ॥
ਅੰਤਰਿਕ੍ਰੋਧੁਜੂਐਮਤਿਹਾਰੀ॥
ਕੂੜੁਕੁਸਤੁਓਹੁਪਾਪਕਮਾਵੈ॥
ਕਿਆਓਹੁਸੁਣੈਕਿਆਆਖਿਸੁਣਾਵੈ॥
ਅੰਨਾਬੋਲਾਖੁਇਉਝੜਿਪਾਇ॥
ਮਨਮੁਖੁਅੰਧਾਆਵੈਜਾਇ॥
ਬਿਨੁਸਤਿਗੁਰਭੇਟੇਥਾਇਨਪਾਇ॥
ਨਾਨਕਪੂਰਬਿਲਿਖਿਆਕਮਾਇ॥੨॥
ਪਉੜੀ॥
ਜਿਨਕੇਚਿਤਕਠੋਰਹਹਿਸੇਬਹਹਿਨਸਤਿਗੁਰਪਾਸਿ॥
ਓਥੈਸਚੁਵਰਤਦਾਕੂੜਿਆਰਾਚਿਤਉਦਾਸਿ॥
ਓਇਵਲੁਛਲੁਕਰਿਝਤਿਕਢਦੇਫਿਰਿਜਾਇਬਹਹਿਕੂੜਿਆਰਾਪਾਸਿ॥
ਵਿਚਿਸਚੇਕੂੜੁਨਗਡਈਮਨਿਵੇਖਹੁਕੋਨਿਰਜਾਸਿ॥
ਕੂੜਿਆਰਕੂੜਿਆਰੀਜਾਇਰਲੇਸਚਿਆਰਸਿਖਬੈਠੇਸਤਿਗੁਰਪਾਸਿ॥੨੬॥