ਧਰਮਰਾਇਜਮਕੰਕਰਾਨੋਆਖਿਛਡਿਆਏਸੁਤਪੇਨੋਤਿਥੈਖੜਿਪਾਇਹੁਜਿਥੈਮਹਾਮਹਾਂਹਤਿਆਰਿਆ॥
ਫਿਰਿਏਸੁਤਪੇਦੈਮੁਹਿਕੋਈਲਗਹੁਨਾਹੀਏਹੁਸਤਿਗੁਰਿਹੈਫਿਟਕਾਰਿਆ॥
ਹਰਿਕੈਦਰਿਵਰਤਿਆਸੁਨਾਨਕਿਆਖਿਸੁਣਾਇਆ॥ਸੋਬੂਝੈਜੁਦਯਿਸਵਾਰਿਆ॥੧॥
ਮਃ੪॥
ਹਰਿਭਗਤਾਂਹਰਿਆਰਾਧਿਆਹਰਿਕੀਵਡਿਆਈ॥
ਹਰਿਕੀਰਤਨੁਭਗਤਨਿਤਗਾਂਵਦੇਹਰਿਨਾਮੁਸੁਖਦਾਈ॥
ਹਰਿਭਗਤਾਂਨੋਨਿਤਨਾਵੈਦੀਵਡਿਆਈਬਖਸੀਅਨੁਨਿਤਚੜੈਸਵਾਈ॥
ਹਰਿਭਗਤਾਂਨੋਥਿਰੁਘਰੀਬਹਾਲਿਅਨੁਅਪਣੀਪੈਜਰਖਾਈ॥
ਨਿੰਦਕਾਂਪਾਸਹੁਹਰਿਲੇਖਾਮੰਗਸੀਬਹੁਦੇਇਸਜਾਈ॥
ਜੇਹਾਨਿੰਦਕਅਪਣੈਜੀਇਕਮਾਵਦੇਤੇਹੋਫਲੁਪਾਈ॥
ਅੰਦਰਿਕਮਾਣਾਸਰਪਰਉਘੜੈਭਾਵੈਕੋਈਬਹਿਧਰਤੀਵਿਚਿਕਮਾਈ॥
ਜਨਨਾਨਕੁਦੇਖਿਵਿਗਸਿਆਹਰਿਕੀਵਡਿਆਈ॥੨॥
ਪਉੜੀਮਃ੫॥
ਭਗਤਜਨਾਂਕਾਰਾਖਾਹਰਿਆਪਿਹੈਕਿਆਪਾਪੀਕਰੀਐ॥
ਗੁਮਾਨੁਕਰਹਿਮੂੜਗੁਮਾਨੀਆਵਿਸੁਖਾਧੀਮਰੀਐ॥
ਆਇਲਗੇਨੀਦਿਹਥੋੜੜੇਜਿਉਪਕਾਖੇਤੁਲੁਣੀਐ॥
ਜੇਹੇਕਰਮਕਮਾਵਦੇਤੇਵੇਹੋਭਣੀਐ॥
ਜਨਨਾਨਕਕਾਖਸਮੁਵਡਾਹੈਸਭਨਾਦਾਧਣੀਐ॥੩੦॥
ਸਲੋਕਮਃ੪॥
ਮਨਮੁਖਮੂਲਹੁਭੁਲਿਆਵਿਚਿਲਬੁਲੋਭੁਅਹੰਕਾਰੁ॥
ਝਗੜਾਕਰਦਿਆਅਨਦਿਨੁਗੁਦਰੈਸਬਦਿਨਕਰਹਿਵੀਚਾਰੁ॥
ਸੁਧਿਮਤਿਕਰਤੈਸਭਹਿਰਿਲਈਬੋਲਨਿਸਭੁਵਿਕਾਰੁ॥
ਦਿਤੈਕਿਤੈਨਸੰਤੋਖੀਅਹਿਅੰਤਰਿਤਿਸਨਾਬਹੁਅਗਿਆਨੁਅੰਧੵਾਰੁ॥
ਨਾਨਕਮਨਮੁਖਾਨਾਲੋਤੁਟੀਭਲੀਜਿਨਮਾਇਆਮੋਹਪਿਆਰੁ॥੧॥
ਮਃ੪॥
ਜਿਨਾਅੰਦਰਿਦੂਜਾਭਾਉਹੈਤਿਨੑਾਗੁਰਮੁਖਿਪ੍ਰੀਤਿਨਹੋਇ॥
ਓਹੁਆਵੈਜਾਇਭਵਾਈਐਸੁਪਨੈਸੁਖੁਨਕੋਇ॥
ਕੂੜੁਕਮਾਵੈਕੂੜੁਉਚਰੈਕੂੜਿਲਗਿਆਕੂੜੁਹੋਇ॥
ਮਾਇਆਮੋਹੁਸਭੁਦੁਖੁਹੈਦੁਖਿਬਿਨਸੈਦੁਖੁਰੋਇ॥
ਨਾਨਕਧਾਤੁਲਿਵੈਜੋੜੁਨਆਵਈਜੇਲੋਚੈਸਭੁਕੋਇ॥
ਜਿਨਕਉਪੋਤੈਪੁੰਨੁਪਇਆਤਿਨਾਗੁਰਸਬਦੀਸੁਖੁਹੋਇ॥੨॥
ਪਉੜੀਮਃ੫॥
ਨਾਨਕਵੀਚਾਰਹਿਸੰਤਮੁਨਿਜਨਾਂਚਾਰਿਵੇਦਕਹੰਦੇ॥
ਭਗਤਮੁਖੈਤੇਬੋਲਦੇਸੇਵਚਨਹੋਵੰਦੇ॥
ਪਰਗਟੁਪਾਹਾਰੈਜਾਪਦੇਸਭਿਲੋਕਸੁਣੰਦੇ॥
ਸੁਖੁਨਪਾਇਨਿਮੁਗਧਨਰਸੰਤਨਾਲਿਖਹੰਦੇ॥
ਓਇਲੋਚਨਿਓਨਾਗੁਣਾਨੋਓਇਅਹੰਕਾਰਿਸੜੰਦੇ॥
ਓਇਵੇਚਾਰੇਕਿਆਕਰਹਿਜਾਂਭਾਗਧੁਰਿਮੰਦੇ॥