ਜੋਮਾਰੇਤਿਨਿਪਾਰਬ੍ਰਹਮਿਸੇਕਿਸੈਨਸੰਦੇ॥
ਵੈਰੁਕਰਨਿਨਿਰਵੈਰਨਾਲਿਧਰਮਿਨਿਆਇਪਚੰਦੇ॥
ਜੋਜੋਸੰਤਿਸਰਾਪਿਆਸੇਫਿਰਹਿਭਵੰਦੇ॥
ਪੇਡੁਮੁੰਢਾਹੂਕਟਿਆਤਿਸੁਡਾਲਸੁਕੰਦੇ॥੩੧॥
ਸਲੋਕਮਃ੫॥
ਗੁਰਨਾਨਕਹਰਿਨਾਮੁਦ੍ਰਿੜਾਇਆਭੰਨਣਘੜਣਸਮਰਥੁ॥
ਪ੍ਰਭੁਸਦਾਸਮਾਲਹਿਮਿਤ੍ਰਤੂਦੁਖੁਸਬਾਇਆਲਥੁ॥੧॥
ਮਃ੫॥
ਖੁਧਿਆਵੰਤੁਨਜਾਣਈਲਾਜਕੁਲਾਜਕੁਬੋਲੁ॥
ਨਾਨਕੁਮਾਂਗੈਨਾਮੁਹਰਿਕਰਿਕਿਰਪਾਸੰਜੋਗੁ॥੨॥
ਪਉੜੀ॥
ਜੇਵੇਹੇਕਰਮਕਮਾਵਦਾਤੇਵੇਹੇਫਲਤੇ॥
ਚਬੇਤਤਾਲੋਹਸਾਰੁਵਿਚਿਸੰਘੈਪਲਤੇ॥
ਘਤਿਗਲਾਵਾਂਚਾਲਿਆਤਿਨਿਦੂਤਿਅਮਲਤੇ॥
ਕਾਈਆਸਨਪੁੰਨੀਆਨਿਤਪਰਮਲੁਹਿਰਤੇ॥
ਕੀਆਨਜਾਣੈਅਕਿਰਤਘਣਵਿਚਿਜੋਨੀਫਿਰਤੇ॥
ਸਭੇਧਿਰਾਂਨਿਖੁਟੀਅਸੁਹਿਰਿਲਈਅਸੁਧਰਤੇ॥
ਵਿਝਣਕਲਹਨਦੇਵਦਾਤਾਂਲਇਆਕਰਤੇ॥
ਜੋਜੋਕਰਤੇਅਹੰਮੇਉਝੜਿਧਰਤੀਪੜਤੇ॥੩੨॥
ਸਲੋਕਮਃ੩॥
ਗੁਰਮੁਖਿਗਿਆਨੁਬਿਬੇਕਬੁਧਿਹੋਇ॥
ਹਰਿਗੁਣਗਾਵੈਹਿਰਦੈਹਾਰੁਪਰੋਇ॥
ਪਵਿਤੁਪਾਵਨੁਪਰਮਬੀਚਾਰੀ॥
ਜਿਓਸੁਮਿਲੈਤਿਸੁਪਾਰਿਉਤਾਰੀ॥
ਅੰਤਰਿਹਰਿਨਾਮੁਬਾਸਨਾਸਮਾਣੀ॥
ਹਰਿਦਰਿਸੋਭਾਮਹਾਉਤਮਬਾਣੀ॥
ਜਿਪੁਰਖੁਸੁਣੈਸੁਹੋਇਨਿਹਾਲੁ॥
ਨਾਨਕਸਤਿਗੁਰਮਿਲਿਐਪਾਇਆਨਾਮੁਧਨੁਮਾਲੁ॥੧॥
ਮਃ੪॥
ਸਤਿਗੁਰਕੇਜੀਅਕੀਸਾਰਨਜਾਪੈਕਿਪੂਰੈਸਤਿਗੁਰਭਾਵੈ॥
ਗੁਰਸਿਖਾਂਅੰਦਰਿਸਤਿਗੁਰੂਵਰਤੈਜੋਸਿਖਾਂਨੋਲੋਚੈਸੋਗੁਰਖੁਸੀਆਵੈ॥
ਸਤਿਗੁਰੁਆਖੈਸੁਕਾਰਕਮਾਵਨਿਸੁਜਪੁਕਮਾਵਹਿਗੁਰਸਿਖਾਂਕੀਘਾਲਸਚਾਥਾਇਪਾਵੈ॥
ਵਿਣੁਸਤਿਗੁਰਕੇਹੁਕਮੈਜਿਗੁਰਸਿਖਾਂਪਾਸਹੁਕੰਮੁਕਰਾਇਆਲੋੜੇਤਿਸੁਗੁਰਸਿਖੁਫਿਰਿਨੇੜਿਨਆਵੈ॥
ਗੁਰਸਤਿਗੁਰਅਗੈਕੋਜੀਉਲਾਇਘਾਲੈਤਿਸੁਅਗੈਗੁਰਸਿਖੁਕਾਰਕਮਾਵੈ॥
ਜਿਠਗੀਆਵੈਠਗੀਉਠਿਜਾਇਤਿਸੁਨੇੜੈਗੁਰਸਿਖੁਮੂਲਿਨਆਵੈ॥
ਬ੍ਰਹਮੁਬੀਚਾਰੁਨਾਨਕੁਆਖਿਸੁਣਾਵੈ॥ਜਿਵਿਣੁਸਤਿਗੁਰਕੇਮਨੁਮੰਨੇਕੰਮੁਕਰਾਏਸੋਜੰਤੁਮਹਾਦੁਖੁਪਾਵੈ॥੨॥
ਪਉੜੀ॥
ਤੂੰਸਚਾਸਾਹਿਬੁਅਤਿਵਡਾਤੁਹਿਜੇਵਡੁਤੂੰਵਡਵਡੇ॥
ਜਿਸੁਤੂੰਮੇਲਹਿਸੋਤੁਧੁਮਿਲੈਤੂੰਆਪੇਬਖਸਿਲੈਹਿਲੇਖਾਛਡੇ॥
ਜਿਸਨੋਤੂੰਆਪਿਮਿਲਾਇਦਾਸੋਸਤਿਗੁਰੁਸੇਵੇਮਨੁਗਡਗਡੇ॥
ਤੂੰਸਚਾਸਾਹਿਬੁਸਚੁਤੂਸਭੁਜੀਉਪਿੰਡੁਚੰਮੁਤੇਰਾਹਡੇ॥
ਜਿਉਭਾਵੈਤਿਉਰਖੁਤੂੰਸਚਿਆਨਾਨਕਮਨਿਆਸਤੇਰੀਵਡਵਡੇ॥੩੩॥੧॥ਸੁਧੁ॥