ਗਉੜੀਕੀਵਾਰਮਹਲਾ੫ਰਾਇਕਮਾਲਦੀਮੋਜਦੀਕੀਵਾਰਕੀਧੁਨਿਉਪਰਿਗਾਵਣੀ॥
ੴਸਤਿਗੁਰਪ੍ਰਸਾਦਿ॥
ਸਲੋਕਮਃ੫॥
ਹਰਿਹਰਿਨਾਮੁਜੋਜਨੁਜਪੈਸੋਆਇਆਪਰਵਾਣੁ॥
ਤਿਸੁਜਨਕੈਬਲਿਹਾਰਣੈਜਿਨਿਭਜਿਆਪ੍ਰਭੁਨਿਰਬਾਣੁ॥
ਜਨਮਮਰਨਦੁਖੁਕਟਿਆਹਰਿਭੇਟਿਆਪੁਰਖੁਸੁਜਾਣੁ॥
ਸੰਤਸੰਗਿਸਾਗਰੁਤਰੇਜਨਨਾਨਕਸਚਾਤਾਣੁ॥੧॥
ਮਃ੫॥
ਭਲਕੇਉਠਿਪਰਾਹੁਣਾਮੇਰੈਘਰਿਆਵਉ॥
ਪਾਉਪਖਾਲਾਤਿਸਕੇਮਨਿਤਨਿਨਿਤਭਾਵਉ॥
ਨਾਮੁਸੁਣੇਨਾਮੁਸੰਗ੍ਰਹੈਨਾਮੇਲਿਵਲਾਵਉ॥
ਗ੍ਰਿਹੁਧਨੁਸਭੁਪਵਿਤ੍ਰੁਹੋਇਹਰਿਕੇਗੁਣਗਾਵਉ॥
ਹਰਿਨਾਮਵਾਪਾਰੀਨਾਨਕਾਵਡਭਾਗੀਪਾਵਉ॥੨॥
ਪਉੜੀ॥
ਜੋਤੁਧੁਭਾਵੈਸੋਭਲਾਸਚੁਤੇਰਾਭਾਣਾ॥
ਤੂਸਭਮਹਿਏਕੁਵਰਤਦਾਸਭਮਾਹਿਸਮਾਣਾ॥
ਥਾਨਥਨੰਤਰਿਰਵਿਰਹਿਆਜੀਅਅੰਦਰਿਜਾਣਾ॥
ਸਾਧਸੰਗਿਮਿਲਿਪਾਈਐਮਨਿਸਚੇਭਾਣਾ॥
ਨਾਨਕਪ੍ਰਭਸਰਣਾਗਤੀਸਦਸਦਕੁਰਬਾਣਾ॥੧॥
ਸਲੋਕਮਃ੫॥
ਚੇਤਾਈਤਾਂਚੇਤਿਸਾਹਿਬੁਸਚਾਸੋਧਣੀ॥
ਨਾਨਕਸਤਿਗੁਰੁਸੇਵਿਚੜਿਬੋਹਿਥਿਭਉਜਲੁਪਾਰਿਪਉ॥੧॥
ਮਃ੫॥
ਵਾਊਸੰਦੇਕਪੜੇਪਹਿਰਹਿਗਰਬਿਗਵਾਰ॥
ਨਾਨਕਨਾਲਿਨਚਲਨੀਜਲਿਬਲਿਹੋਏਛਾਰੁ॥੨॥
ਪਉੜੀ॥
ਸੇਈਉਬਰੇਜਗੈਵਿਚਿਜੋਸਚੈਰਖੇ॥
ਮੁਹਿਡਿਠੈਤਿਨਕੈਜੀਵੀਐਹਰਿਅੰਮ੍ਰਿਤੁਚਖੇ॥
ਕਾਮੁਕ੍ਰੋਧੁਲੋਭੁਮੋਹੁਸੰਗਿਸਾਧਾਭਖੇ॥
ਕਰਿਕਿਰਪਾਪ੍ਰਭਿਆਪਣੀਹਰਿਆਪਿਪਰਖੇ॥
ਨਾਨਕਚਲਤਨਜਾਪਨੀਕੋਸਕੈਨਲਖੇ॥੨॥
ਸਲੋਕਮਃ੫॥
ਨਾਨਕਸੋਈਦਿਨਸੁਸੁਹਾਵੜਾਜਿਤੁਪ੍ਰਭੁਆਵੈਚਿਤਿ॥
ਜਿਤੁਦਿਨਿਵਿਸਰੈਪਾਰਬ੍ਰਹਮੁਫਿਟੁਭਲੇਰੀਰੁਤਿ॥੧॥
ਮਃ੫॥
ਨਾਨਕਮਿਤ੍ਰਾਈਤਿਸੁਸਿਉਸਭਕਿਛੁਜਿਸਕੈਹਾਥਿ॥
ਕੁਮਿਤ੍ਰਾਸੇਈਕਾਂਢੀਅਹਿਇਕਵਿਖਨਚਲਹਿਸਾਥਿ॥੨॥
ਪਉੜੀ॥
ਅੰਮ੍ਰਿਤੁਨਾਮੁਨਿਧਾਨੁਹੈਮਿਲਿਪੀਵਹੁਭਾਈ॥
ਜਿਸੁਸਿਮਰਤਸੁਖੁਪਾਈਐਸਭਤਿਖਾਬੁਝਾਈ॥
ਕਰਿਸੇਵਾਪਾਰਬ੍ਰਹਮਗੁਰਭੁਖਰਹੈਨਕਾਈ॥
ਸਗਲਮਨੋਰਥਪੁੰਨਿਆਅਮਰਾਪਦੁਪਾਈ॥
ਤੁਧੁਜੇਵਡੁਤੂਹੈਪਾਰਬ੍ਰਹਮਨਾਨਕਸਰਣਾਈ॥੩॥
ਸਲੋਕਮਃ੫॥
ਡਿਠੜੋਹਭਠਾਇਊਣਨਕਾਈਜਾਇ॥
ਨਾਨਕਲਧਾਤਿਨਸੁਆਉਜਿਨਾਸਤਿਗੁਰੁਭੇਟਿਆ॥੧॥