ਬਾਵਨਅਖਰਜੋਰੇਆਨਿ॥
ਸਕਿਆਨਅਖਰੁਏਕੁਪਛਾਨਿ॥
ਸਤਕਾਸਬਦੁਕਬੀਰਾਕਹੈ॥
ਪੰਡਿਤਹੋਇਸੁਅਨਭੈਰਹੈ॥
ਪੰਡਿਤਲੋਗਹਕਉਬਿਉਹਾਰ॥
ਗਿਆਨਵੰਤਕਉਤਤੁਬੀਚਾਰ॥
ਜਾਕੈਜੀਅਜੈਸੀਬੁਧਿਹੋਈ॥
ਕਹਿਕਬੀਰਜਾਨੈਗਾਸੋਈ॥੪੫॥
ੴਸਤਿਗੁਰਪ੍ਰਸਾਦਿ॥
ਰਾਗੁਗਉੜੀਥਿਤੰੀਕਬੀਰਜੀਕੰੀ॥
ਸਲੋਕੁ॥
ਪੰਦ੍ਰਹਥਿਤੰੀਸਾਤਵਾਰ॥
ਕਹਿਕਬੀਰਉਰਵਾਰਨਪਾਰ॥
ਸਾਧਿਕਸਿਧਲਖੈਜਉਭੇਉ॥
ਆਪੇਕਰਤਾਆਪੇਦੇਉ॥੧॥
ਥਿਤੰੀ॥
ਅੰਮਾਵਸਮਹਿਆਸਨਿਵਾਰਹੁ॥
ਅੰਤਰਜਾਮੀਰਾਮੁਸਮਾਰਹੁ॥
ਜੀਵਤਪਾਵਹੁਮੋਖਦੁਆਰ॥
ਅਨਭਉਸਬਦੁਤਤੁਨਿਜੁਸਾਰ॥੧॥
ਚਰਨਕਮਲਗੋਬਿੰਦਰੰਗੁਲਾਗਾ॥
ਸੰਤਪ੍ਰਸਾਦਿਭਏਮਨਨਿਰਮਲਹਰਿਕੀਰਤਨਮਹਿਅਨਦਿਨੁਜਾਗਾ॥੧॥ਰਹਾਉ॥
ਪਰਿਵਾਪ੍ਰੀਤਮਕਰਹੁਬੀਚਾਰ॥
ਘਟਮਹਿਖੇਲੈਅਘਟਅਪਾਰ॥
ਕਾਲਕਲਪਨਾਕਦੇਨਖਾਇ॥
ਆਦਿਪੁਰਖਮਹਿਰਹੈਸਮਾਇ॥੨॥
ਦੁਤੀਆਦੁਹਕਰਿਜਾਨੈਅੰਗ॥
ਮਾਇਆਬ੍ਰਹਮਰਮੈਸਭਸੰਗ॥
ਨਾਓਹੁਬਢੈਨਘਟਤਾਜਾਇ॥
ਅਕੁਲਨਿਰੰਜਨਏਕੈਭਾਇ॥੩॥
ਤ੍ਰਿਤੀਆਤੀਨੇਸਮਕਰਿਲਿਆਵੈ॥
ਆਨਦਮੂਲਪਰਮਪਦੁਪਾਵੈ॥
ਸਾਧਸੰਗਤਿਉਪਜੈਬਿਸ੍ਵਾਸ॥
ਬਾਹਰਿਭੀਤਰਿਸਦਾਪ੍ਰਗਾਸ॥੪॥
ਚਉਥਹਿਚੰਚਲਮਨਕਉਗਹਹੁ॥
ਕਾਮਕ੍ਰੋਧਸੰਗਿਕਬਹੁਨਬਹਹੁ॥
ਜਲਥਲਮਾਹੇਆਪਹਿਆਪ॥
ਆਪੈਜਪਹੁਆਪਨਾਜਾਪ॥੫॥
ਪਾਂਚੈਪੰਚਤਤਬਿਸਥਾਰ॥
ਕਨਿਕਕਾਮਿਨੀਜੁਗਬਿਉਹਾਰ॥
ਪ੍ਰੇਮਸੁਧਾਰਸੁਪੀਵੈਕੋਇ॥
ਜਰਾਮਰਣਦੁਖੁਫੇਰਿਨਹੋਇ॥੬॥
ਛਠਿਖਟੁਚਕ੍ਰਛਹੂੰਦਿਸਧਾਇ॥
ਬਿਨੁਪਰਚੈਨਹੀਥਿਰਾਰਹਾਇ॥
ਦੁਬਿਧਾਮੇਟਿਖਿਮਾਗਹਿਰਹਹੁ॥
ਕਰਮਧਰਮਕੀਸੂਲਨਸਹਹੁ॥੭॥
ਸਾਤੈਂਸਤਿਕਰਿਬਾਚਾਜਾਣਿ॥
ਆਤਮਰਾਮੁਲੇਹੁਪਰਵਾਣਿ॥
ਛੂਟੈਸੰਸਾਮਿਟਿਜਾਹਿਦੁਖ॥
ਸੁੰਨਸਰੋਵਰਿਪਾਵਹੁਸੁਖ॥੮॥
ਅਸਟਮੀਅਸਟਧਾਤੁਕੀਕਾਇਆ॥
ਤਾਮਹਿਅਕੁਲਮਹਾਨਿਧਿਰਾਇਆ॥
ਗੁਰਗਮਗਿਆਨਬਤਾਵੈਭੇਦ॥
ਉਲਟਾਰਹੈਅਭੰਗਅਛੇਦ॥੯॥
ਨਉਮੀਨਵੈਦੁਆਰਕਉਸਾਧਿ॥
ਬਹਤੀਮਨਸਾਰਾਖਹੁਬਾਂਧਿ॥
ਲੋਭਮੋਹਸਭਬੀਸਰਿਜਾਹੁ॥