ਜੁਗੁਜੁਗੁਜੀਵਹੁਅਮਰਫਲਖਾਹੁ॥੧੦॥
ਦਸਮੀਦਹਦਿਸਹੋਇਅਨੰਦ॥
ਛੂਟੈਭਰਮੁਮਿਲੈਗੋਬਿੰਦ॥
ਜੋਤਿਸਰੂਪੀਤਤਅਨੂਪ॥
ਅਮਲਨਮਲਨਛਾਹਨਹੀਧੂਪ॥੧੧॥
ਏਕਾਦਸੀਏਕਦਿਸਧਾਵੈ॥
ਤਉਜੋਨੀਸੰਕਟਬਹੁਰਿਨਆਵੈ॥
ਸੀਤਲਨਿਰਮਲਭਇਆਸਰੀਰਾ॥
ਦੂਰਿਬਤਾਵਤਪਾਇਆਨੀਰਾ॥੧੨॥
ਬਾਰਸਿਬਾਰਹਉਗਵੈਸੂਰ॥
ਅਹਿਨਿਸਿਬਾਜੇਅਨਹਦਤੂਰ॥
ਦੇਖਿਆਤਿਹੂੰਲੋਕਕਾਪੀਉ॥
ਅਚਰਜੁਭਇਆਜੀਵਤੇਸੀਉ॥੧੩॥
ਤੇਰਸਿਤੇਰਹਅਗਮਬਖਾਣਿ॥
ਅਰਧਉਰਧਬਿਚਿਸਮਪਹਿਚਾਣਿ॥
ਨੀਚਊਚਨਹੀਮਾਨਅਮਾਨ॥
ਬਿਆਪਿਕਰਾਮਸਗਲਸਾਮਾਨ॥੧੪॥
ਚਉਦਸਿਚਉਦਹਲੋਕਮਝਾਰਿ॥
ਰੋਮਰੋਮਮਹਿਬਸਹਿਮੁਰਾਰਿ॥
ਸਤਸੰਤੋਖਕਾਧਰਹੁਧਿਆਨ॥
ਕਥਨੀਕਥੀਐਬ੍ਰਹਮਗਿਆਨ॥੧੫॥
ਪੂਨਿਉਪੂਰਾਚੰਦਅਕਾਸ॥
ਪਸਰਹਿਕਲਾਸਹਜਪਰਗਾਸ॥
ਆਦਿਅੰਤਿਮਧਿਹੋਇਰਹਿਆਥੀਰ॥
ਸੁਖਸਾਗਰਮਹਿਰਮਹਿਕਬੀਰ॥੧੬॥
ੴਸਤਿਗੁਰਪ੍ਰਸਾਦਿ॥
ਰਾਗੁਗਉੜੀਵਾਰਕਬੀਰਜੀਉਕੇ੭॥
ਬਾਰਬਾਰਹਰਿਕੇਗੁਨਗਾਵਉ॥
ਗੁਰਗਮਿਭੇਦੁਸੁਹਰਿਕਾਪਾਵਉ॥੧॥ਰਹਾਉ॥
ਆਦਿਤਕਰੈਭਗਤਿਆਰੰਭ॥
ਕਾਇਆਮੰਦਰਮਨਸਾਥੰਭ॥
ਅਹਿਨਿਸਿਅਖੰਡਸੁਰਹੀਜਾਇ॥
ਤਉਅਨਹਦਬੇਣੁਸਹਜਮਹਿਬਾਇ॥੧॥
ਸੋਮਵਾਰਿਸਸਿਅੰਮ੍ਰਿਤੁਝਰੈ॥
ਚਾਖਤਬੇਗਿਸਗਲਬਿਖਹਰੈ॥
ਬਾਣੀਰੋਕਿਆਰਹੈਦੁਆਰ॥
ਤਉਮਨੁਮਤਵਾਰੋਪੀਵਨਹਾਰ॥੨॥
ਮੰਗਲਵਾਰੇਲੇਮਾਹੀਤਿ॥
ਪੰਚਚੋਰਕੀਜਾਣੈਰੀਤਿ॥
ਘਰਛੋਡੇਂਬਾਹਰਿਜਿਨਿਜਾਇ॥
ਨਾਤਰੁਖਰਾਰਿਸੈਹੈਰਾਇ॥੩॥
ਬੁਧਵਾਰਿਬੁਧਿਕਰੈਪ੍ਰਗਾਸ॥
ਹਿਰਦੈਕਮਲਮਹਿਹਰਿਕਾਬਾਸ॥
ਗੁਰਮਿਲਿਦੋਊਏਕਸਮਧਰੈ॥
ਉਰਧਪੰਕਲੈਸੂਧਾਕਰੈ॥੪॥
ਬ੍ਰਿਹਸਪਤਿਬਿਖਿਆਦੇਇਬਹਾਇ॥
ਤੀਨਿਦੇਵਏਕਸੰਗਿਲਾਇ॥
ਤੀਨਿਨਦੀਤਹਤ੍ਰਿਕੁਟੀਮਾਹਿ॥
ਅਹਿਨਿਸਿਕਸਮਲਧੋਵਹਿਨਾਹਿ॥੫॥
ਸੁਕ੍ਰਿਤੁਸਹਾਰੈਸੁਇਹਬ੍ਰਤਿਚੜੈ॥
ਅਨਦਿਨੁਆਪਿਆਪਸਿਉਲੜੈ॥
ਸੁਰਖੀਪਾਂਚਉਰਾਖੈਸਬੈ॥
ਤਉਦੂਜੀਦ੍ਰਿਸਟਿਨਪੈਸੈਕਬੈ॥੬॥
ਥਾਵਰਥਿਰੁਕਰਿਰਾਖੈਸੋਇ॥
ਜੋਤਿਦੀਵਟੀਘਟਮਹਿਜੋਇ॥
ਬਾਹਰਿਭੀਤਰਿਭਇਆਪ੍ਰਗਾਸੁ॥
ਤਬਹੂਆਸਗਲਕਰਮਕਾਨਾਸੁ॥੭॥