ਕਹੈਨਾਨਕੁਛਪੈਕਿਉਛਪਿਆਏਕੀਏਕੀਵੰਡਿਦੀਆ॥੪॥੭॥
ਆਸਾਮਹਲਾ੧॥
ਕਰਮਕਰਤੂਤਿਬੇਲਿਬਿਸਥਾਰੀਰਾਮਨਾਮੁਫਲੁਹੂਆ॥
ਤਿਸੁਰੂਪੁਨਰੇਖਅਨਾਹਦੁਵਾਜੈਸਬਦੁਨਿਰੰਜਨਿਕੀਆ॥੧॥
ਕਰੇਵਖਿਆਣੁਜਾਣੈਜੇਕੋਈ॥
ਅੰਮ੍ਰਿਤੁਪੀਵੈਸੋਈ॥੧॥ਰਹਾਉ॥
ਜਿਨੑਪੀਆਸੇਮਸਤਭਏਹੈਤੂਟੇਬੰਧਨਫਾਹੇ॥
ਜੋਤੀਜੋਤਿਸਮਾਣੀਭੀਤਰਿਤਾਛੋਡੇਮਾਇਆਕੇਲਾਹੇ॥੨॥
ਸਰਬਜੋਤਿਰੂਪੁਤੇਰਾਦੇਖਿਆਸਗਲਭਵਨਤੇਰੀਮਾਇਆ॥
ਰਾਰੈਰੂਪਿਨਿਰਾਲਮੁਬੈਠਾਨਦਰਿਕਰੇਵਿਚਿਛਾਇਆ॥੩॥
ਬੀਣਾਸਬਦੁਵਜਾਵੈਜੋਗੀਦਰਸਨਿਰੂਪਿਅਪਾਰਾ॥
ਸਬਦਿਅਨਾਹਦਿਸੋਸਹੁਰਾਤਾਨਾਨਕੁਕਹੈਵਿਚਾਰਾ॥੪॥੮॥
ਆਸਾਮਹਲਾ੧॥
ਮੈਗੁਣਗਲਾਕੇਸਿਰਿਭਾਰ॥
ਗਲੀਗਲਾਸਿਰਜਣਹਾਰ॥
ਖਾਣਾਪੀਣਾਹਸਣਾਬਾਦਿ॥
ਜਬਲਗੁਰਿਦੈਨਆਵਹਿਯਾਦਿ॥੧॥
ਤਉਪਰਵਾਹਕੇਹੀਕਿਆਕੀਜੈ॥
ਜਨਮਿਜਨਮਿਕਿਛੁਲੀਜੀਲੀਜੈ॥੧॥ਰਹਾਉ॥
ਮਨਕੀਮਤਿਮਤਾਗਲੁਮਤਾ॥
ਜੋਕਿਛੁਬੋਲੀਐਸਭੁਖਤੋਖਤਾ॥
ਕਿਆਮੁਹੁਲੈਕੀਚੈਅਰਦਾਸਿ॥
ਪਾਪੁਪੁੰਨੁਦੁਇਸਾਖੀਪਾਸਿ॥੨॥
ਜੈਸਾਤੂੰਕਰਹਿਤੈਸਾਕੋਹੋਇ॥
ਤੁਝਬਿਨੁਦੂਜਾਨਾਹੀਕੋਇ॥
ਜੇਹੀਤੂੰਮਤਿਦੇਹਿਤੇਹੀਕੋਪਾਵੈ॥
ਤੁਧੁਆਪੇਭਾਵੈਤਿਵੈਚਲਾਵੈ॥੩॥
ਰਾਗਰਤਨਪਰੀਆਪਰਵਾਰ॥
ਤਿਸੁਵਿਚਿਉਪਜੈਅੰਮ੍ਰਿਤੁਸਾਰ॥
ਨਾਨਕਕਰਤੇਕਾਇਹੁਧਨੁਮਾਲੁ॥
ਜੇਕੋਬੂਝੈਏਹੁਬੀਚਾਰੁ॥੪॥੯॥
ਆਸਾਮਹਲਾ੧॥
ਕਰਿਕਿਰਪਾਅਪਨੈਘਰਿਆਇਆਤਾਮਿਲਿਸਖੀਆਕਾਜੁਰਚਾਇਆ॥
ਖੇਲੁਦੇਖਿਮਨਿਅਨਦੁਭਇਆਸਹੁਵੀਆਹਣਆਇਆ॥੧॥
ਗਾਵਹੁਗਾਵਹੁਕਾਮਣੀਬਿਬੇਕਬੀਚਾਰੁ॥
ਹਮਰੈਘਰਿਆਇਆਜਗਜੀਵਨੁਭਤਾਰੁ॥੧॥ਰਹਾਉ॥
ਗੁਰੂਦੁਆਰੈਹਮਰਾਵੀਆਹੁਜਿਹੋਆਜਾਂਸਹੁਮਿਲਿਆਤਾਂਜਾਨਿਆ॥
ਤਿਹੁਲੋਕਾਮਹਿਸਬਦੁਰਵਿਆਹੈਆਪੁਗਇਆਮਨੁਮਾਨਿਆ॥੨॥
ਆਪਣਾਕਾਰਜੁਆਪਿਸਵਾਰੇਹੋਰਨਿਕਾਰਜੁਨਹੋਈ॥
ਜਿਤੁਕਾਰਜਿਸਤੁਸੰਤੋਖੁਦਇਆਧਰਮੁਹੈਗੁਰਮੁਖਿਬੂਝੈਕੋਈ॥੩॥
ਭਨਤਿਨਾਨਕੁਸਭਨਾਕਾਪਿਰੁਏਕੋਸੋਇ॥
ਜਿਸਨੋਨਦਰਿਕਰੇਸਾਸੋਹਾਗਣਿਹੋਇ॥੪॥੧੦॥
ਆਸਾਮਹਲਾ੧॥
ਗ੍ਰਿਹੁਬਨੁਸਮਸਰਿਸਹਜਿਸੁਭਾਇ॥
ਦੁਰਮਤਿਗਤੁਭਈਕੀਰਤਿਠਾਇ॥
ਸਚਪਉੜੀਸਾਚਉਮੁਖਿਨਾਂਉ॥