ਆਪੁਬੀਚਾਰਿਮਾਰਿਮਨੁਦੇਖਿਆਤੁਮਸਾਮੀਤੁਨਅਵਰੁਕੋਈ॥
ਜਿਉਤੂੰਰਾਖਹਿਤਿਵਹੀਰਹਣਾਦੁਖੁਸੁਖੁਦੇਵਹਿਕਰਹਿਸੋਈ॥੩॥
ਆਸਾਮਨਸਾਦੋਊਬਿਨਾਸਤਤ੍ਰਿਹੁਗੁਣਆਸਨਿਰਾਸਭਈ॥
ਤੁਰੀਆਵਸਥਾਗੁਰਮੁਖਿਪਾਈਐਸੰਤਸਭਾਕੀਓਟਲਹੀ॥੪॥
ਗਿਆਨਧਿਆਨਸਗਲੇਸਭਿਜਪਤਪਜਿਸੁਹਰਿਹਿਰਦੈਅਲਖਅਭੇਵਾ॥
ਨਾਨਕਰਾਮਨਾਮਿਮਨੁਰਾਤਾਗੁਰਮਤਿਪਾਏਸਹਜਸੇਵਾ॥੫॥੨੨॥
ਆਸਾਮਹਲਾ੧ਪੰਚਪਦੇ₂॥
ਮੋਹੁਕੁਟੰਬੁਮੋਹੁਸਭਕਾਰ॥
ਮੋਹੁਤੁਮਤਜਹੁਸਗਲਵੇਕਾਰ॥੧॥
ਮੋਹੁਅਰੁਭਰਮੁਤਜਹੁਤੁਮੑਬੀਰ॥
ਸਾਚੁਨਾਮੁਰਿਦੇਰਵੈਸਰੀਰ॥੧॥ਰਹਾਉ॥
ਸਚੁਨਾਮੁਜਾਨਵਨਿਧਿਪਾਈ॥
ਰੋਵੈਪੂਤੁਨਕਲਪੈਮਾਈ॥੨॥
ਏਤੁਮੋਹਿਡੂਬਾਸੰਸਾਰੁ॥
ਗੁਰਮੁਖਿਕੋਈਉਤਰੈਪਾਰਿ॥੩॥
ਏਤੁਮੋਹਿਫਿਰਿਜੂਨੀਪਾਹਿ॥
ਮੋਹੇਲਾਗਾਜਮਪੁਰਿਜਾਹਿ॥੪॥
ਗੁਰਦੀਖਿਆਲੇਜਪੁਤਪੁਕਮਾਹਿ॥
ਨਾਮੋਹੁਤੂਟੈਨਾਥਾਇਪਾਹਿ॥੫॥
ਨਦਰਿਕਰੇਤਾਏਹੁਮੋਹੁਜਾਇ॥
ਨਾਨਕਹਰਿਸਿਉਰਹੈਸਮਾਇ॥੬॥੨੩॥
ਆਸਾਮਹਲਾ੧॥
ਆਪਿਕਰੇਸਚੁਅਲਖਅਪਾਰੁ॥
ਹਉਪਾਪੀਤੂੰਬਖਸਣਹਾਰੁ॥੧॥
ਤੇਰਾਭਾਣਾਸਭੁਕਿਛੁਹੋਵੈ॥
ਮਨਹਠਿਕੀਚੈਅੰਤਿਵਿਗੋਵੈ॥੧॥ਰਹਾਉ॥
ਮਨਮੁਖਕੀਮਤਿਕੂੜਿਵਿਆਪੀ॥
ਬਿਨੁਹਰਿਸਿਮਰਣਪਾਪਿਸੰਤਾਪੀ॥੨॥
ਦੁਰਮਤਿਤਿਆਗਿਲਾਹਾਕਿਛੁਲੇਵਹੁ॥
ਜੋਉਪਜੈਸੋਅਲਖਅਭੇਵਹੁ॥੩॥
ਐਸਾਹਮਰਾਸਖਾਸਹਾਈ॥
ਗੁਰਹਰਿਮਿਲਿਆਭਗਤਿਦ੍ਰਿੜਾਈ॥੪॥
ਸਗਲਂੀਸਉਦਂੀਤੋਟਾਆਵੈ॥
ਨਾਨਕਰਾਮਨਾਮੁਮਨਿਭਾਵੈ॥੫॥੨੪॥
ਆਸਾਮਹਲਾ੧ਚਉਪਦੇ₄॥
ਵਿਦਿਆਵੀਚਾਰੀਤਾਂਪਰਉਪਕਾਰੀ॥
ਜਾਂਪੰਚਰਾਸੀਤਾਂਤੀਰਥਵਾਸੀ॥੧॥
ਘੁੰਘਰੂਵਾਜੈਜੇਮਨੁਲਾਗੈ॥
ਤਉਜਮੁਕਹਾਕਰੇਮੋਸਿਉਆਗੈ॥੧॥ਰਹਾਉ॥
ਆਸਨਿਰਾਸੀਤਉਸੰਨਿਆਸੀ॥
ਜਾਂਜਤੁਜੋਗੀਤਾਂਕਾਇਆਭੋਗੀ॥੨॥
ਦਇਆਦਿਗੰਬਰੁਦੇਹਬੀਚਾਰੀ॥
ਆਪਿਮਰੈਅਵਰਾਨਹਮਾਰੀ॥੩॥
ਏਕੁਤੂਹੋਰਿਵੇਸਬਹੁਤੇਰੇ॥
ਨਾਨਕੁਜਾਣੈਚੋਜਨਤੇਰੇ॥੪॥੨੫॥
ਆਸਾਮਹਲਾ੧॥
ਏਕਨਭਰੀਆਗੁਣਕਰਿਧੋਵਾ॥
ਮੇਰਾਸਹੁਜਾਗੈਹਉਨਿਸਿਭਰਿਸੋਵਾ॥੧॥
ਇਉਕਿਉਕੰਤਪਿਆਰੀਹੋਵਾ॥
ਸਹੁਜਾਗੈਹਉਨਿਸਭਰਿਸੋਵਾ॥੧॥ਰਹਾਉ॥