ੴਸਤਿਗੁਰਪ੍ਰਸਾਦਿ॥
ਆਸਾਘਰੁ੩ਮਹਲਾ੧॥
ਲਖਲਸਕਰਲਖਵਾਜੇਨੇਜੇਲਖਉਠਿਕਰਹਿਸਲਾਮੁ॥
ਲਖਾਉਪਰਿਫੁਰਮਾਇਸਿਤੇਰੀਲਖਉਠਿਰਾਖਹਿਮਾਨੁ॥
ਜਾਂਪਤਿਲੇਖੈਨਾਪਵੈਤਾਂਸਭਿਨਿਰਾਫਲਕਾਮ॥੧॥
ਹਰਿਕੇਨਾਮਬਿਨਾਜਗੁਧੰਧਾ॥
ਜੇਬਹੁਤਾਸਮਝਾਈਐਭੋਲਾਭੀਸੋਅੰਧੋਅੰਧਾ॥੧॥ਰਹਾਉ॥
ਲਖਖਟੀਅਹਿਲਖਸੰਜੀਅਹਿਖਾਜਹਿਲਖਆਵਹਿਲਖਜਾਹਿ॥
ਜਾਂਪਤਿਲੇਖੈਨਾਪਵੈਤਾਂਜੀਅਕਿਥੈਫਿਰਿਪਾਹਿ॥੨॥
ਲਖਸਾਸਤਸਮਝਾਵਣੀਲਖਪੰਡਿਤਪੜਹਿਪੁਰਾਣ॥
ਜਾਂਪਤਿਲੇਖੈਨਾਪਵੈਤਾਂਸਭੇਕੁਪਰਵਾਣ॥੩॥
ਸਚਨਾਮਿਪਤਿਊਪਜੈਕਰਮਿਨਾਮੁਕਰਤਾਰੁ॥
ਅਹਿਨਿਸਿਹਿਰਦੈਜੇਵਸੈਨਾਨਕਨਦਰੀਪਾਰੁ॥੪॥੧॥੩੧॥
ਆਸਾਮਹਲਾ੧॥
ਦੀਵਾਮੇਰਾਏਕੁਨਾਮੁਦੁਖੁਵਿਚਿਪਾਇਆਤੇਲੁ॥
ਉਨਿਚਾਨਣਿਓਹੁਸੋਖਿਆਚੂਕਾਜਮਸਿਉਮੇਲੁ॥੧॥
ਲੋਕਾਮਤਕੋਫਕੜਿਪਾਇ॥
ਲਖਮੜਿਆਕਰਿਏਕਠੇਏਕਰਤੀਲੇਭਾਹਿ॥੧॥ਰਹਾਉ॥
ਪਿੰਡੁਪਤਲਿਮੇਰੀਕੇਸਉਕਿਰਿਆਸਚੁਨਾਮੁਕਰਤਾਰੁ॥
ਐਥੈਓਥੈਆਗੈਪਾਛੈਏਹੁਮੇਰਾਆਧਾਰੁ॥੨॥
ਗੰਗਬਨਾਰਸਿਸਿਫਤਿਤੁਮਾਰੀਨਾਵੈਆਤਮਰਾਉ॥
ਸਚਾਨਾਵਣੁਤਾਂਥੀਐਜਾਂਅਹਿਨਿਸਿਲਾਗੈਭਾਉ॥੩॥
ਇਕਲੋਕੀਹੋਰੁਛਮਿਛਰੀਬ੍ਰਾਹਮਣੁਵਟਿਪਿੰਡੁਖਾਇ॥
ਨਾਨਕਪਿੰਡੁਬਖਸੀਸਕਾਕਬਹੂੰਨਿਖੂਟਸਿਨਾਹਿ॥੪॥੨॥੩੨॥
ਆਸਾਘਰੁ੪ਮਹਲਾ੧॥
ੴਸਤਿਗੁਰਪ੍ਰਸਾਦਿ॥
ਦੇਵਤਿਆਦਰਸਨਕੈਤਾਈਦੂਖਭੂਖਤੀਰਥਕੀਏ॥
ਜੋਗੀਜਤੀਜੁਗਤਿਮਹਿਰਹਤੇਕਰਿਕਰਿਭਗਵੇਭੇਖਭਏ॥੧॥
ਤਉਕਾਰਣਿਸਾਹਿਬਾਰੰਗਿਰਤੇ॥
ਤੇਰੇਨਾਮਅਨੇਕਾਰੂਪਅਨੰਤਾਕਹਣੁਨਜਾਹੀਤੇਰੇਗੁਣਕੇਤੇ॥੧॥ਰਹਾਉ॥
ਦਰਘਰਮਹਲਾਹਸਤੀਘੋੜੇਛੋਡਿਵਿਲਾਇਤਿਦੇਸਗਏ॥
ਪੀਰਪੇਕਾਂਬਰਸਾਲਿਕਸਾਦਿਕਛੋਡੀਦੁਨੀਆਥਾਇਪਏ॥੨॥
ਸਾਦਸਹਜਸੁਖਰਸਕਸਤਜੀਅਲੇਕਾਪੜਛੋਡੇਚਮੜਲੀਏ॥
ਦੁਖੀਏਦਰਦਵੰਦਦਰਿਤੇਰੈਨਾਮਿਰਤੇਦਰਵੇਸਭਏ॥੩॥
ਖਲੜੀਖਪਰੀਲਕੜੀਚਮੜੀਸਿਖਾਸੂਤੁਧੋਤੀਕੀਨੑੀ॥
ਤੂੰਸਾਹਿਬੁਹਉਸਾਂਗੀਤੇਰਾਪ੍ਰਣਵੈਨਾਨਕੁਜਾਤਿਕੈਸੀ॥੪॥੧॥੩੩॥