ਬਾਬਾਜੁਗਤਾਜੀਉਜੁਗਹਜੁਗਜੋਗੀਪਰਮਤੰਤਮਹਿਜੋਗੰ॥
ਅੰਮ੍ਰਿਤੁਨਾਮੁਨਿਰੰਜਨਪਾਇਆਗਿਆਨਕਾਇਆਰਸਭੋਗੰ॥੧॥ਰਹਾਉ॥
ਸਿਵਨਗਰੀਮਹਿਆਸਣਿਬੈਸਉਕਲਪਤਿਆਗੀਬਾਦੰ॥
ਸਿੰਙੀਸਬਦੁਸਦਾਧੁਨਿਸੋਹੈਅਹਿਨਿਸਿਪੂਰੈਨਾਦੰ॥੨॥
ਪਤੁਵੀਚਾਰੁਗਿਆਨਮਤਿਡੰਡਾਵਰਤਮਾਨਬਿਭੂਤੰ॥
ਹਰਿਕੀਰਤਿਰਹਰਾਸਿਹਮਾਰੀਗੁਰਮੁਖਿਪੰਥੁਅਤੀਤੰ॥੩॥
ਸਗਲੀਜੋਤਿਹਮਾਰੀਸੰਮਿਆਨਾਨਾਵਰਨਅਨੇਕੰ॥
ਕਹੁਨਾਨਕਸੁਣਿਭਰਥਰਿਜੋਗੀਪਾਰਬ੍ਰਹਮਲਿਵਏਕੰ॥੪॥੩॥੩੭॥
ਆਸਾਮਹਲਾ੧॥
ਗੁੜੁਕਰਿਗਿਆਨੁਧਿਆਨੁਕਰਿਧਾਵੈਕਰਿਕਰਣੀਕਸੁਪਾਈਐ॥
ਭਾਠੀਭਵਨੁਪ੍ਰੇਮਕਾਪੋਚਾਇਤੁਰਸਿਅਮਿਉਚੁਆਈਐ॥੧॥
ਬਾਬਾਮਨੁਮਤਵਾਰੋਨਾਮਰਸੁਪੀਵੈਸਹਜਰੰਗਰਚਿਰਹਿਆ॥
ਅਹਿਨਿਸਿਬਨੀਪ੍ਰੇਮਲਿਵਲਾਗੀਸਬਦੁਅਨਾਹਦਗਹਿਆ॥੧॥ਰਹਾਉ॥
ਪੂਰਾਸਾਚੁਪਿਆਲਾਸਹਜੇਤਿਸਹਿਪੀਆਏਜਾਕਉਨਦਰਿਕਰੇ॥
ਅੰਮ੍ਰਿਤਕਾਵਾਪਾਰੀਹੋਵੈਕਿਆਮਦਿਛੂਛੈਭਾਉਧਰੇ॥੨॥
ਗੁਰਕੀਸਾਖੀਅੰਮ੍ਰਿਤਬਾਣੀਪੀਵਤਹੀਪਰਵਾਣੁਭਇਆ॥
ਦਰਦਰਸਨਕਾਪ੍ਰੀਤਮੁਹੋਵੈਮੁਕਤਿਬੈਕੁੰਠੈਕਰੈਕਿਆ॥੩॥
ਸਿਫਤੀਰਤਾਸਦਬੈਰਾਗੀਜੂਐਜਨਮੁਨਹਾਰੈ॥
ਕਹੁਨਾਨਕਸੁਣਿਭਰਥਰਿਜੋਗੀਖੀਵਾਅੰਮ੍ਰਿਤਧਾਰੈ॥੪॥੪॥੩੮॥
ਆਸਾਮਹਲਾ੧॥
ਖੁਰਾਸਾਨਖਸਮਾਨਾਕੀਆਹਿੰਦੁਸਤਾਨੁਡਰਾਇਆ॥
ਆਪੈਦੋਸੁਨਦੇਈਕਰਤਾਜਮੁਕਰਿਮੁਗਲੁਚੜਾਇਆ॥
ਏਤੀਮਾਰਪਈਕਰਲਾਣੇਤੈਂਕੀਦਰਦੁਨਆਇਆ॥੧॥
ਕਰਤਾਤੂੰਸਭਨਾਕਾਸੋਈ॥
ਜੇਸਕਤਾਸਕਤੇਕਉਮਾਰੇਤਾਮਨਿਰੋਸੁਨਹੋਈ॥੧॥ਰਹਾਉ॥
ਸਕਤਾਸੀਹੁਮਾਰੇਪੈਵਗੈਖਸਮੈਸਾਪੁਰਸਾਈ॥
ਰਤਨਵਿਗਾੜਿਵਿਗੋਏਕੁਤਂੀਮੁਇਆਸਾਰਨਕਾਈ॥
ਆਪੇਜੋੜਿਵਿਛੋੜੇਆਪੇਵੇਖੁਤੇਰੀਵਡਿਆਈ॥੨॥
ਜੇਕੋਨਾਉਧਰਾਏਵਡਾਸਾਦਕਰੇਮਨਿਭਾਣੇ॥
ਖਸਮੈਨਦਰੀਕੀੜਾਆਵੈਜੇਤੇਚੁਗੈਦਾਣੇ॥
ਮਰਿਮਰਿਜੀਵੈਤਾਕਿਛੁਪਾਏਨਾਨਕਨਾਮੁਵਖਾਣੇ॥੩॥੫॥੩੯॥
ਰਾਗੁਆਸਾਘਰੁ੨ਮਹਲਾ੩॥
ੴਸਤਿਗੁਰਪ੍ਰਸਾਦਿ॥
ਹਰਿਦਰਸਨੁਪਾਵੈਵਡਭਾਗਿ॥
ਗੁਰਕੈਸਬਦਿਸਚੈਬੈਰਾਗਿ॥
ਖਟੁਦਰਸਨੁਵਰਤੈਵਰਤਾਰਾ॥