ਸੋਬੂਝੈਜਿਸੁਆਪਿਬੁਝਾਏ॥
ਗੁਰਪਰਸਾਦੀਸੇਵਕਰਾਏ॥੧॥
ਗਿਆਨਰਤਨਿਸਭਸੋਝੀਹੋਇ॥
ਗੁਰਪਰਸਾਦਿਅਗਿਆਨੁਬਿਨਾਸੈਅਨਦਿਨੁਜਾਗੈਵੇਖੈਸਚੁਸੋਇ॥੧॥ਰਹਾਉ॥
ਮੋਹੁਗੁਮਾਨੁਗੁਰਸਬਦਿਜਲਾਏ॥
ਪੂਰੇਗੁਰਤੇਸੋਝੀਪਾਏ॥
ਅੰਤਰਿਮਹਲੁਗੁਰਸਬਦਿਪਛਾਣੈ॥
ਆਵਣਜਾਣੁਰਹੈਥਿਰੁਨਾਮਿਸਮਾਣੇ॥੨॥
ਜੰਮਣੁਮਰਣਾਹੈਸੰਸਾਰੁ॥
ਮਨਮੁਖੁਅਚੇਤੁਮਾਇਆਮੋਹੁਗੁਬਾਰੁ॥
ਪਰਨਿੰਦਾਬਹੁਕੂੜੁਕਮਾਵੈ॥
ਵਿਸਟਾਕਾਕੀੜਾਵਿਸਟਾਮਾਹਿਸਮਾਵੈ॥੩॥
ਸਤਿਸੰਗਤਿਮਿਲਿਸਭਸੋਝੀਪਾਏ॥
ਗੁਰਕਾਸਬਦੁਹਰਿਭਗਤਿਦ੍ਰਿੜਾਏ॥
ਭਾਣਾਮੰਨੇਸਦਾਸੁਖੁਹੋਇ॥
ਨਾਨਕਸਚਿਸਮਾਵੈਸੋਇ॥੪॥੧੦॥੪੯॥
ਆਸਾਮਹਲਾ੩ਪੰਚਪਦੇ₂॥
ਸਬਦਿਮਰੈਤਿਸੁਸਦਾਅਨੰਦ॥
ਸਤਿਗੁਰਭੇਟੇਗੁਰਗੋਬਿੰਦ॥
ਨਾਫਿਰਿਮਰੈਨਆਵੈਜਾਇ॥
ਪੂਰੇਗੁਰਤੇਸਾਚਿਸਮਾਇ॥੧॥
ਜਿਨੑਕਉਨਾਮੁਲਿਖਿਆਧੁਰਿਲੇਖੁ॥
ਤੇਅਨਦਿਨੁਨਾਮੁਸਦਾਧਿਆਵਹਿਗੁਰਪੂਰੇਤੇਭਗਤਿਵਿਸੇਖੁ॥੧॥ਰਹਾਉ॥
ਜਿਨੑਕਉਹਰਿਪ੍ਰਭੁਲਏਮਿਲਾਇ॥
ਤਿਨੑਕੀਗਹਣਗਤਿਕਹੀਨਜਾਇ॥
ਪੂਰੈਸਤਿਗੁਰਦਿਤੀਵਡਿਆਈ॥
ਊਤਮਪਦਵੀਹਰਿਨਾਮਿਸਮਾਈ॥੨॥
ਜੋਕਿਛੁਕਰੇਸੁਆਪੇਆਪਿ॥
ਏਕਘੜੀਮਹਿਥਾਪਿਉਥਾਪਿ॥
ਕਹਿਕਹਿਕਹਣਾਆਖਿਸੁਣਾਏ॥
ਜੇਸਉਘਾਲੇਥਾਇਨਪਾਏ॥੩॥
ਜਿਨੑਕੈਪੋਤੈਪੁੰਨੁਤਿਨੑਾਗੁਰੂਮਿਲਾਏ॥
ਸਚੁਬਾਣੀਗੁਰੁਸਬਦੁਸੁਣਾਏ॥
ਜਹਾਂਸਬਦੁਵਸੈਤਹਾਂਦੁਖੁਜਾਏ॥
ਗਿਆਨਿਰਤਨਿਸਾਚੈਸਹਜਿਸਮਾਏ॥੪॥
ਨਾਵੈਜੇਵਡੁਹੋਰੁਧਨੁਨਾਹੀਕੋਇ॥
ਜਿਸਨੋਬਖਸੇਸਾਚਾਸੋਇ॥
ਪੂਰੈਸਬਦਿਮੰਨਿਵਸਾਏ॥
ਨਾਨਕਨਾਮਿਰਤੇਸੁਖੁਪਾਏ॥੫॥੧੧॥੫੦॥
ਆਸਾਮਹਲਾ੩॥
ਨਿਰਤਿਕਰੇਬਹੁਵਾਜੇਵਜਾਏ॥
ਇਹੁਮਨੁਅੰਧਾਬੋਲਾਹੈਕਿਸੁਆਖਿਸੁਣਾਏ॥
ਅੰਤਰਿਲੋਭੁਭਰਮੁਅਨਲਵਾਉ॥
ਦੀਵਾਬਲੈਨਸੋਝੀਪਾਇ॥੧॥
ਗੁਰਮੁਖਿਭਗਤਿਘਟਿਚਾਨਣੁਹੋਇ॥
ਆਪੁਪਛਾਣਿਮਿਲੈਪ੍ਰਭੁਸੋਇ॥੧॥ਰਹਾਉ॥
ਗੁਰਮੁਖਿਨਿਰਤਿਹਰਿਲਾਗੈਭਾਉ॥
ਪੂਰੇਤਾਲਵਿਚਹੁਆਪੁਗਵਾਇ॥
ਮੇਰਾਪ੍ਰਭੁਸਾਚਾਆਪੇਜਾਣੁ॥
ਗੁਰਕੈਸਬਦਿਅੰਤਰਿਬ੍ਰਹਮੁਪਛਾਣੁ॥੨॥
ਗੁਰਮੁਖਿਭਗਤਿਅੰਤਰਿਪ੍ਰੀਤਿਪਿਆਰੁ॥
ਗੁਰਕਾਸਬਦੁਸਹਜਿਵੀਚਾਰੁ॥
ਗੁਰਮੁਖਿਭਗਤਿਜੁਗਤਿਸਚੁਸੋਇ॥
ਪਾਖੰਡਿਭਗਤਿਨਿਰਤਿਦੁਖੁਹੋਇ॥੩॥