ੴਸਤਿਗੁਰਪ੍ਰਸਾਦਿ॥
ਰਾਗੁਆਸਾਘਰੁ੨ਮਹਲਾ੪॥
ਕਿਸਹੀਧੜਾਕੀਆਮਿਤ੍ਰਸੁਤਨਾਲਿਭਾਈ॥
ਕਿਸਹੀਧੜਾਕੀਆਕੁੜਮਸਕੇਨਾਲਿਜਵਾਈ॥
ਕਿਸਹੀਧੜਾਕੀਆਸਿਕਦਾਰਚਉਧਰੀਨਾਲਿਆਪਣੈਸੁਆਈ॥
ਹਮਾਰਾਧੜਾਹਰਿਰਹਿਆਸਮਾਈ॥੧॥
ਹਮਹਰਿਸਿਉਧੜਾਕੀਆਮੇਰੀਹਰਿਟੇਕ॥
ਮੈਹਰਿਬਿਨੁਪਖੁਧੜਾਅਵਰੁਨਕੋਈਹਉਹਰਿਗੁਣਗਾਵਾਅਸੰਖਅਨੇਕ॥੧॥ਰਹਾਉ॥
ਜਿਨੑਸਿਉਧੜੇਕਰਹਿਸੇਜਾਹਿ॥
ਝੂਠੁਧੜੇਕਰਿਪਛੋਤਾਹਿ॥
ਥਿਰੁਨਰਹਹਿਮਨਿਖੋਟੁਕਮਾਹਿ॥
ਹਮਹਰਿਸਿਉਧੜਾਕੀਆਜਿਸਕਾਕੋਈਸਮਰਥੁਨਾਹਿ॥੨॥
ਏਹਸਭਿਧੜੇਮਾਇਆਮੋਹਪਸਾਰੀ॥
ਮਾਇਆਕਉਲੂਝਹਿਗਾਵਾਰੀ॥
ਜਨਮਿਮਰਹਿਜੂਐਬਾਜੀਹਾਰੀ॥
ਹਮਰੈਹਰਿਧੜਾਜਿਹਲਤੁਪਲਤੁਸਭੁਸਵਾਰੀ॥੩॥
ਕਲਿਜੁਗਮਹਿਧੜੇਪੰਚਚੋਰਝਗੜਾਏ॥
ਕਾਮੁਕ੍ਰੋਧੁਲੋਭੁਮੋਹੁਅਭਿਮਾਨੁਵਧਾਏ॥
ਜਿਸਨੋਕ੍ਰਿਪਾਕਰੇਤਿਸੁਸਤਸੰਗਿਮਿਲਾਏ॥
ਹਮਰਾਹਰਿਧੜਾਜਿਨਿਏਹਧੜੇਸਭਿਗਵਾਏ॥੪॥
ਮਿਥਿਆਦੂਜਾਭਾਉਧੜੇਬਹਿਪਾਵੈ॥
ਪਰਾਇਆਛਿਦ੍ਰੁਅਟਕਲੈਆਪਣਾਅਹੰਕਾਰੁਵਧਾਵੈ॥
ਜੈਸਾਬੀਜੈਤੈਸਾਖਾਵੈ॥
ਜਨਨਾਨਕਕਾਹਰਿਧੜਾਧਰਮੁਸਭਸ੍ਰਿਸਟਿਜਿਣਿਆਵੈ॥੫॥੨॥੫੪॥
ਆਸਾਮਹਲਾ੪॥
ਹਿਰਦੈਸੁਣਿਸੁਣਿਮਨਿਅੰਮ੍ਰਿਤੁਭਾਇਆ॥
ਗੁਰਬਾਣੀਹਰਿਅਲਖੁਲਖਾਇਆ॥੧॥
ਗੁਰਮੁਖਿਨਾਮੁਸੁਨਹੁਮੇਰੀਭੈਨਾ॥
ਏਕੋਰਵਿਰਹਿਆਘਟਅੰਤਰਿਮੁਖਿਬੋਲਹੁਗੁਰਅੰਮ੍ਰਿਤਬੈਨਾ॥੧॥ਰਹਾਉ॥
ਮੈਮਨਿਤਨਿਪ੍ਰੇਮੁਮਹਾਬੈਰਾਗੁ॥
ਸਤਿਗੁਰੁਪੁਰਖੁਪਾਇਆਵਡਭਾਗੁ॥੨॥
ਦੂਜੈਭਾਇਭਵਹਿਬਿਖੁਮਾਇਆ॥
ਭਾਗਹੀਨਨਹੀਸਤਿਗੁਰੁਪਾਇਆ॥੩॥
ਅੰਮ੍ਰਿਤੁਹਰਿਰਸੁਹਰਿਆਪਿਪੀਆਇਆ॥
ਗੁਰਿਪੂਰੈਨਾਨਕਹਰਿਪਾਇਆ॥੪॥੩॥੫੫॥
ਆਸਾਮਹਲਾ੪॥
ਮੇਰੈਮਨਿਤਨਿਪ੍ਰੇਮੁਨਾਮੁਆਧਾਰੁ॥
ਨਾਮੁਜਪੀਨਾਮੋਸੁਖਸਾਰੁ॥੧॥
ਨਾਮੁਜਪਹੁਮੇਰੇਸਾਜਨਸੈਨਾ॥
ਨਾਮਬਿਨਾਮੈਅਵਰੁਨਕੋਈਵਡੈਭਾਗਿਗੁਰਮੁਖਿਹਰਿਲੈਨਾ॥੧॥ਰਹਾਉ॥
ਨਾਮਬਿਨਾਨਹੀਜੀਵਿਆਜਾਇ॥
ਵਡੈਭਾਗਿਗੁਰਮੁਖਿਹਰਿਪਾਇ॥੨॥
ਨਾਮਹੀਨਕਾਲਖਮੁਖਿਮਾਇਆ॥
ਨਾਮਬਿਨਾਧ੍ਰਿਗੁਧ੍ਰਿਗੁਜੀਵਾਇਆ॥੩॥