ਕਹੁਨਾਨਕਗੁਣਗਾਈਅਹਿਨੀਤ॥
ਮੁਖਊਜਲਹੋਇਨਿਰਮਲਚੀਤ॥੪॥੧੯॥
ਆਸਾਮਹਲਾ੫॥
ਨਉਨਿਧਿਤੇਰੈਸਗਲਨਿਧਾਨ॥
ਇਛਾਪੂਰਕੁਰਖੈਨਿਦਾਨ॥੧॥
ਤੂੰਮੇਰੋਪਿਆਰੋਤਾਕੈਸੀਭੂਖਾ॥
ਤੂੰਮਨਿਵਸਿਆਲਗੈਨਦੂਖਾ॥੧॥ਰਹਾਉ॥
ਜੋਤੂੰਕਰਹਿਸੋਈਪਰਵਾਣੁ॥
ਸਾਚੇਸਾਹਿਬਤੇਰਾਸਚੁਫੁਰਮਾਣੁ॥੨॥
ਜਾਤੁਧੁਭਾਵੈਤਾਹਰਿਗੁਣਗਾਉ॥
ਤੇਰੈਘਰਿਸਦਾਸਦਾਹੈਨਿਆਉ॥੩॥
ਸਾਚੇਸਾਹਿਬਅਲਖਅਭੇਵ॥
ਨਾਨਕਲਾਇਆਲਾਗਾਸੇਵ॥੪॥੨੦॥
ਆਸਾਮਹਲਾ੫॥
ਨਿਕਟਿਜੀਅਕੈਸਦਹੀਸੰਗਾ॥
ਕੁਦਰਤਿਵਰਤੈਰੂਪਅਰੁਰੰਗਾ॥੧॥
ਕਰ੍ਹੈਨਝੁਰੈਨਾਮਨੁਰੋਵਨਹਾਰਾ॥
ਅਵਿਨਾਸੀਅਵਿਗਤੁਅਗੋਚਰੁਸਦਾਸਲਾਮਤਿਖਸਮੁਹਮਾਰਾ॥੧॥ਰਹਾਉ॥
ਤੇਰੇਦਾਸਰੇਕਉਕਿਸਕੀਕਾਣਿ॥
ਜਿਸਕੀਮੀਰਾਰਾਖੈਆਣਿ॥੨॥
ਜੋਲਉਡਾਪ੍ਰਭਿਕੀਆਅਜਾਤਿ॥
ਤਿਸੁਲਉਡੇਕਉਕਿਸਕੀਤਾਤਿ॥੩॥
ਵੇਮੁਹਤਾਜਾਵੇਪਰਵਾਹੁ॥
ਨਾਨਕਦਾਸਕਹਹੁਗੁਰਵਾਹੁ॥੪॥੨੧॥
ਆਸਾਮਹਲਾ੫॥
ਹਰਿਰਸੁਛੋਡਿਹੋਛੈਰਸਿਮਾਤਾ॥
ਘਰਮਹਿਵਸਤੁਬਾਹਰਿਉਠਿਜਾਤਾ॥੧॥
ਸੁਨੀਨਜਾਈਸਚੁਅੰਮ੍ਰਿਤਕਾਥਾ॥
ਰਾਰਿਕਰਤਝੂਠੀਲਗਿਗਾਥਾ॥੧॥ਰਹਾਉ॥
ਵਜਹੁਸਾਹਿਬਕਾਸੇਵਬਿਰਾਨੀ॥
ਐਸੇਗੁਨਹਅਛਾਦਿਓਪ੍ਰਾਨੀ॥੨॥
ਤਿਸੁਸਿਉਲੂਕਜੋਸਦਹੀਸੰਗੀ॥
ਕਾਮਿਨਆਵੈਸੋਫਿਰਿਫਿਰਿਮੰਗੀ॥੩॥
ਕਹੁਨਾਨਕਪ੍ਰਭਦੀਨਦਇਆਲਾ॥
ਜਿਉਭਾਵੈਤਿਉਕਰਿਪ੍ਰਤਿਪਾਲਾ॥੪॥੨੨॥
ਆਸਾਮਹਲਾ੫॥
ਜੀਅਪ੍ਰਾਨਧਨੁਹਰਿਕੋਨਾਮੁ॥
ਈਹਾਊਹਾਂਉਨਸੰਗਿਕਾਮੁ॥੧॥
ਬਿਨੁਹਰਿਨਾਮਅਵਰੁਸਭੁਥੋਰਾ॥
ਤ੍ਰਿਪਤਿਅਘਾਵੈਹਰਿਦਰਸਨਿਮਨੁਮੋਰਾ॥੧॥ਰਹਾਉ॥
ਭਗਤਿਭੰਡਾਰਗੁਰਬਾਣੀਲਾਲ॥
ਗਾਵਤਸੁਨਤਕਮਾਵਤਨਿਹਾਲ॥੨॥
ਚਰਣਕਮਲਸਿਉਲਾਗੋਮਾਨੁ॥
ਸਤਿਗੁਰਿਤੂਠੈਕੀਨੋਦਾਨੁ॥੩॥
ਨਾਨਕਕਉਗੁਰਿਦੀਖਿਆਦੀਨੑ॥
ਪ੍ਰਭਅਬਿਨਾਸੀਘਟਿਘਟਿਚੀਨੑ॥੪॥੨੩॥
ਆਸਾਮਹਲਾ੫॥
ਅਨਦਬਿਨੋਦਭਰੇਪੁਰਿਧਾਰਿਆ॥
ਅਪੁਨਾਕਾਰਜੁਆਪਿਸਵਾਰਿਆ॥੧॥
ਪੂਰਸਮਗ੍ਰੀਪੂਰੇਠਾਕੁਰਕੀ॥
ਭਰਿਪੁਰਿਧਾਰਿਰਹੀਸੋਭਜਾਕੀ॥੧॥ਰਹਾਉ॥
ਨਾਮੁਨਿਧਾਨੁਜਾਕੀਨਿਰਮਲਸੋਇ॥
ਆਪੇਕਰਤਾਅਵਰੁਨਕੋਇ॥੨॥
ਜੀਅਜੰਤਸਭਿਤਾਕੈਹਾਥਿ॥
ਰਵਿਰਹਿਆਪ੍ਰਭੁਸਭਕੈਸਾਥਿ॥੩॥