ਪੀੜਗਈਫਿਰਿਨਹੀਦੁਹੇਲੀ॥੧॥ਰਹਾਉ॥
ਕਰਿਕਿਰਪਾਚਰਨਸੰਗਿਮੇਲੀ॥
ਸੂਖਸਹਜਆਨੰਦਸੁਹੇਲੀ॥੧॥
ਸਾਧਸੰਗਿਗੁਣਗਾਇਅਤੋਲੀ॥
ਹਰਿਸਿਮਰਤਨਾਨਕਭਈਅਮੋਲੀ॥੨॥੩੫॥
ਆਸਾਮਹਲਾ੫॥
ਕਾਮਕ੍ਰੋਧਮਾਇਆਮਦਮਤਸਰਏਖੇਲਤਸਭਿਜੂਐਹਾਰੇ॥
ਸਤੁਸੰਤੋਖੁਦਇਆਧਰਮੁਸਚੁਇਹਅਪੁਨੈਗ੍ਰਿਹਭੀਤਰਿਵਾਰੇ॥੧॥
ਜਨਮਮਰਨਚੂਕੇਸਭਿਭਾਰੇ॥
ਮਿਲਤਸੰਗਿਭਇਓਮਨੁਨਿਰਮਲੁਗੁਰਿਪੂਰੈਲੈਖਿਨਮਹਿਤਾਰੇ॥੧॥ਰਹਾਉ॥
ਸਭਕੀਰੇਨੁਹੋਇਰਹੈਮਨੂਆਸਗਲੇਦੀਸਹਿਮੀਤਪਿਆਰੇ॥
ਸਭਮਧੇਰਵਿਆਮੇਰਾਠਾਕੁਰੁਦਾਨੁਦੇਤਸਭਿਜੀਅਸਮੑਾਰੇ॥੨॥
ਏਕੋਏਕੁਆਪਿਇਕੁਏਕੈਏਕੈਹੈਸਗਲਾਪਾਸਾਰੇ॥
ਜਪਿਜਪਿਹੋਏਸਗਲਸਾਧਜਨਏਕੁਨਾਮੁਧਿਆਇਬਹੁਤੁਉਧਾਰੇ॥੩॥
ਗਹਿਰਗੰਭੀਰਬਿਅੰਤਗੁਸਾਈਅੰਤੁਨਹੀਕਿਛੁਪਾਰਾਵਾਰੇ॥
ਤੁਮੑਰੀਕ੍ਰਿਪਾਤੇਗੁਨਗਾਵੈਨਾਨਕਧਿਆਇਧਿਆਇਪ੍ਰਭਕਉਨਮਸਕਾਰੇ॥੪॥੩੬॥
ਆਸਾਮਹਲਾ੫॥
ਤੂਬਿਅੰਤੁਅਵਿਗਤੁਅਗੋਚਰੁਇਹੁਸਭੁਤੇਰਾਆਕਾਰੁ॥
ਕਿਆਹਮਜੰਤਕਰਹਚਤੁਰਾਈਜਾਂਸਭੁਕਿਛੁਤੁਝੈਮਝਾਰਿ॥੧॥
ਮੇਰੇਸਤਿਗੁਰਅਪਨੇਬਾਲਿਕਰਾਖਹੁਲੀਲਾਧਾਰਿ॥
ਦੇਹੁਸੁਮਤਿਸਦਾਗੁਣਗਾਵਾਮੇਰੇਠਾਕੁਰਅਗਮਅਪਾਰ॥੧॥ਰਹਾਉ॥
ਜੈਸੇਜਨਨਿਜਠਰਮਹਿਪ੍ਰਾਨੀਓਹੁਰਹਤਾਨਾਮਅਧਾਰਿ॥
ਅਨਦੁਕਰੈਸਾਸਿਸਾਸਿਸਮੑਾਰੈਨਾਪੋਹੈਅਗਨਾਰਿ॥੨॥
ਪਰਧਨਪਰਦਾਰਾਪਰਨਿੰਦਾਇਨਸਿਉਪ੍ਰੀਤਿਨਿਵਾਰਿ॥
ਚਰਨਕਮਲਸੇਵੀਰਿਦਅੰਤਰਿਗੁਰਪੂਰੇਕੈਆਧਾਰਿ॥੩॥
ਗ੍ਰਿਹੁਮੰਦਰਮਹਲਾਜੋਦੀਸਹਿਨਾਕੋਈਸੰਗਾਰਿ॥
ਜਬਲਗੁਜੀਵਹਿਕਲੀਕਾਲਮਹਿਜਨਨਾਨਕਨਾਮੁਸਮੑਾਰਿ॥੪॥੩੭॥
ਆਸਾਘਰੁ੩ਮਹਲਾ੫॥
ੴਸਤਿਗੁਰਪ੍ਰਸਾਦਿ॥
ਰਾਜਮਿਲਕਜੋਬਨਗ੍ਰਿਹਸੋਭਾਰੂਪਵੰਤੁਜੋੁਆਨੀ॥
ਬਹੁਤੁਦਰਬੁਹਸਤੀਅਰੁਘੋੜੇਲਾਲਲਾਖਬੈਆਨੀ॥
ਆਗੈਦਰਗਹਕਾਮਿਨਆਵੈਛੋਡਿਚਲੈਅਭਿਮਾਨੀ॥੧॥
ਕਾਹੇਏਕਬਿਨਾਚਿਤੁਲਾਈਐ॥
ਊਠਤਬੈਠਤਸੋਵਤਜਾਗਤਸਦਾਸਦਾਹਰਿਧਿਆਈਐ॥੧॥ਰਹਾਉ॥
ਮਹਾਬਚਿਤ੍ਰਸੁੰਦਰਆਖਾੜੇਰਣਮਹਿਜਿਤੇਪਵਾੜੇ॥