ਸੋਈਅਜਾਣੁਕਹੈਮੈਜਾਨਾਜਾਨਣਹਾਰੁਨਛਾਨਾਰੇ॥
ਕਹੁਨਾਨਕਗੁਰਿਅਮਿਉਪੀਆਇਆਰਸਕਿਰਸਕਿਬਿਗਸਾਨਾਰੇ॥੪॥੫॥੪੪॥
ਆਸਾਮਹਲਾ੫॥
ਬੰਧਨਕਾਟਿਬਿਸਾਰੇਅਉਗਨਅਪਨਾਬਿਰਦੁਸਮੑਾਰਿਆ॥
ਹੋਏਕ੍ਰਿਪਾਲਮਾਤਪਿਤਨਿਆਈਬਾਰਿਕਜਿਉਪ੍ਰਤਿਪਾਰਿਆ॥੧॥
ਗੁਰਸਿਖਰਾਖੇਗੁਰਗੋਪਾਲਿ॥
ਕਾਢਿਲੀਏਮਹਾਭਵਜਲਤੇਅਪਨੀਨਦਰਿਨਿਹਾਲਿ॥੧॥ਰਹਾਉ॥
ਜਾਕੈਸਿਮਰਣਿਜਮਤੇਛੁਟੀਐਹਲਤਿਪਲਤਿਸੁਖੁਪਾਈਐ॥
ਸਾਸਿਗਿਰਾਸਿਜਪਹੁਜਪੁਰਸਨਾਨੀਤਨੀਤਗੁਣਗਾਈਐ॥੨॥
ਭਗਤਿਪ੍ਰੇਮਪਰਮਪਦੁਪਾਇਆਸਾਧਸੰਗਿਦੁਖਨਾਠੇ॥
ਛਿਜੈਨਜਾਇਕਿਛੁਭਉਨਬਿਆਪੇਹਰਿਧਨੁਨਿਰਮਲੁਗਾਠੇ॥੩॥
ਅੰਤਿਕਾਲਪ੍ਰਭਭਏਸਹਾਈਇਤਉਤਰਾਖਨਹਾਰੇ॥
ਪ੍ਰਾਨਮੀਤਹੀਤਧਨੁਮੇਰੈਨਾਨਕਸਦਬਲਿਹਾਰੇ॥੪॥੬॥੪੫॥
ਆਸਾਮਹਲਾ੫॥
ਜਾਤੂੰਸਾਹਿਬੁਤਾਭਉਕੇਹਾਹਉਤੁਧੁਬਿਨੁਕਿਸੁਸਾਲਾਹੀ॥
ਏਕੁਤੂੰਤਾਸਭੁਕਿਛੁਹੈਮੈਤੁਧੁਬਿਨੁਦੂਜਾਨਾਹੀ॥੧॥
ਬਾਬਾਬਿਖੁਦੇਖਿਆਸੰਸਾਰੁ॥
ਰਖਿਆਕਰਹੁਗੁਸਾਈਮੇਰੇਮੈਨਾਮੁਤੇਰਾਆਧਾਰੁ॥੧॥ਰਹਾਉ॥
ਜਾਣਹਿਬਿਰਥਾਸਭਾਮਨਕੀਹੋਰੁਕਿਸੁਪਹਿਆਖਿਸੁਣਾਈਐ॥
ਵਿਣੁਨਾਵੈਸਭੁਜਗੁਬਉਰਾਇਆਨਾਮੁਮਿਲੈਸੁਖੁਪਾਈਐ॥੨॥
ਕਿਆਕਹੀਐਕਿਸੁਆਖਿਸੁਣਾਈਐਜਿਕਹਣਾਸੁਪ੍ਰਭਜੀਪਾਸਿ॥
ਸਭੁਕਿਛੁਕੀਤਾਤੇਰਾਵਰਤੈਸਦਾਸਦਾਤੇਰੀਆਸ॥੩॥
ਜੇਦੇਹਿਵਡਿਆਈਤਾਤੇਰੀਵਡਿਆਈਇਤਉਤਤੁਝਹਿਧਿਆਉ॥
ਨਾਨਕਕੇਪ੍ਰਭਸਦਾਸੁਖਦਾਤੇਮੈਤਾਣੁਤੇਰਾਇਕੁਨਾਉ॥੪॥੭॥੪੬॥
ਆਸਾਮਹਲਾ੫॥
ਅੰਮ੍ਰਿਤੁਨਾਮੁਤੁਮੑਾਰਾਠਾਕੁਰਏਹੁਮਹਾਰਸੁਜਨਹਿਪੀਓ॥
ਜਨਮਜਨਮਚੂਕੇਭੈਭਾਰੇਦੁਰਤੁਬਿਨਾਸਿਓਭਰਮੁਬੀਓ॥੧॥
ਦਰਸਨੁਪੇਖਤਮੈਜੀਓ॥
ਸੁਨਿਕਰਿਬਚਨਤੁਮੑਾਰੇਸਤਿਗੁਰਮਨੁਤਨੁਮੇਰਾਠਾਰੁਥੀਓ॥੧॥ਰਹਾਉ॥
ਤੁਮੑਰੀਕ੍ਰਿਪਾਤੇਭਇਓਸਾਧਸੰਗੁਏਹੁਕਾਜੁਤੁਮੑਆਪਿਕੀਓ॥
ਦਿੜੁਕਰਿਚਰਣਗਹੇਪ੍ਰਭਤੁਮੑਰੇਸਹਜੇਬਿਖਿਆਭਈਖੀਓ॥੨॥
ਸੁਖਨਿਧਾਨਨਾਮੁਪ੍ਰਭਤੁਮਰਾਏਹੁਅਬਿਨਾਸੀਮੰਤ੍ਰੁਲੀਓ॥
ਕਰਿਕਿਰਪਾਮੋਹਿਸਤਿਗੁਰਿਦੀਨਾਤਾਪੁਸੰਤਾਪੁਮੇਰਾਬੈਰੁਗੀਓ॥੩॥
ਧੰਨੁਸੁਮਾਣਸਦੇਹੀਪਾਈਜਿਤੁਪ੍ਰਭਿਅਪਨੈਮੇਲਿਲੀਓ॥
ਧੰਨੁਸੁਕਲਿਜੁਗੁਸਾਧਸੰਗਿਕੀਰਤਨੁਗਾਈਐਨਾਨਕਨਾਮੁਅਧਾਰੁਹੀਓ॥੪॥੮॥੪੭॥