ਅੰਤਰਿਬਾਹਰਿਏਕੁਦਿਖਾਇਆ॥੪॥੩॥੫੪॥
ਆਸਾਮਹਲਾ੫॥
ਪਾਵਤੁਰਲੀਆਜੋਬਨਿਬਲੀਆ॥
ਨਾਮਬਿਨਾਮਾਟੀਸੰਗਿਰਲੀਆ॥੧॥
ਕਾਨਕੁੰਡਲੀਆਬਸਤ੍ਰਓਢਲੀਆ॥
ਸੇਜਸੁਖਲੀਆਮਨਿਗਰਬਲੀਆ॥੧॥ਰਹਾਉ॥
ਤਲੈਕੁੰਚਰੀਆਸਿਰਿਕਨਿਕਛਤਰੀਆ॥
ਹਰਿਭਗਤਿਬਿਨਾਲੇਧਰਨਿਗਡਲੀਆ॥੨॥
ਰੂਪਸੁੰਦਰੀਆਅਨਿਕਇਸਤਰੀਆ॥
ਹਰਿਰਸਬਿਨੁਸਭਿਸੁਆਦਫਿਕਰੀਆ॥੩॥
ਮਾਇਆਛਲੀਆਬਿਕਾਰਬਿਖਲੀਆ॥
ਸਰਣਿਨਾਨਕਪ੍ਰਭਪੁਰਖਦਇਅਲੀਆ॥੪॥੪॥੫੫॥
ਆਸਾਮਹਲਾ੫॥
ਏਕੁਬਗੀਚਾਪੇਡਘਨਕਰਿਆ॥
ਅੰਮ੍ਰਿਤਨਾਮੁਤਹਾਮਹਿਫਲਿਆ॥੧॥
ਐਸਾਕਰਹੁਬੀਚਾਰੁਗਿਆਨੀ॥
ਜਾਤੇਪਾਈਐਪਦੁਨਿਰਬਾਨੀ॥
ਆਸਿਪਾਸਿਬਿਖੂਆਕੇਕੁੰਟਾਬੀਚਿਅੰਮ੍ਰਿਤੁਹੈਭਾਈਰੇ॥੧॥ਰਹਾਉ॥
ਸਿੰਚਨਹਾਰੇਏਕੈਮਾਲੀ॥
ਖਬਰਿਕਰਤੁਹੈਪਾਤਪਤਡਾਲੀ॥੨॥
ਸਗਲਬਨਸਪਤਿਆਣਿਜੜਾਈ॥
ਸਗਲੀਫੂਲੀਨਿਫਲਨਕਾਈ॥੩॥
ਅੰਮ੍ਰਿਤਫਲੁਨਾਮੁਜਿਨਿਗੁਰਤੇਪਾਇਆ॥
ਨਾਨਕਦਾਸਤਰੀਤਿਨਿਮਾਇਆ॥੪॥੫॥੫੬॥
ਆਸਾਮਹਲਾ੫॥
ਰਾਜਲੀਲਾਤੇਰੈਨਾਮਿਬਨਾਈ॥
ਜੋਗੁਬਨਿਆਤੇਰਾਕੀਰਤਨੁਗਾਈ॥੧॥
ਸਰਬਸੁਖਾਬਨੇਤੇਰੈਓਲੑੈ॥
ਭ੍ਰਮਕੇਪਰਦੇਸਤਿਗੁਰਖੋਲੑੇ॥੧॥ਰਹਾਉ॥
ਹੁਕਮੁਬੂਝਿਰੰਗਰਸਮਾਣੇ॥
ਸਤਿਗੁਰਸੇਵਾਮਹਾਨਿਰਬਾਣੇ॥੨॥
ਜਿਨਿਤੂੰਜਾਤਾਸੋਗਿਰਸਤਉਦਾਸੀਪਰਵਾਣੁ॥
ਨਾਮਿਰਤਾਸੋਈਨਿਰਬਾਣੁ॥੩॥
ਜਾਕਉਮਿਲਿਓਨਾਮੁਨਿਧਾਨਾ॥
ਭਨਤਿਨਾਨਕਤਾਕਾਪੂਰਖਜਾਨਾ॥੪॥੬॥੫੭॥
ਆਸਾਮਹਲਾ੫॥
ਤੀਰਥਿਜਾਉਤਹਉਹਉਕਰਤੇ॥
ਪੰਡਿਤਪੂਛਉਤਮਾਇਆਰਾਤੇ॥੧॥
ਸੋਅਸਥਾਨੁਬਤਾਵਹੁਮੀਤਾ॥
ਜਾਕੈਹਰਿਹਰਿਕੀਰਤਨੁਨੀਤਾ॥੧॥ਰਹਾਉ॥
ਸਾਸਤ੍ਰਬੇਦਪਾਪਪੁੰਨਵੀਚਾਰ॥
ਨਰਕਿਸੁਰਗਿਫਿਰਿਫਿਰਿਅਉਤਾਰ॥੨॥
ਗਿਰਸਤਮਹਿਚਿੰਤਉਦਾਸਅਹੰਕਾਰ॥
ਕਰਮਕਰਤਜੀਅਕਉਜੰਜਾਰ॥੩॥
ਪ੍ਰਭਕਿਰਪਾਤੇਮਨੁਵਸਿਆਇਆ॥
ਨਾਨਕਗੁਰਮੁਖਿਤਰੀਤਿਨਿਮਾਇਆ॥੪॥
ਸਾਧਸੰਗਿਹਰਿਕੀਰਤਨੁਗਾਈਐ॥
ਇਹੁਅਸਥਾਨੁਗੁਰੂਤੇਪਾਈਐ॥੧॥ਰਹਾਉਦੂਜਾ॥੭॥੫੮॥
ਆਸਾਮਹਲਾ੫॥
ਘਰਮਹਿਸੂਖਬਾਹਰਿਫੁਨਿਸੂਖਾ॥
ਹਰਿਸਿਮਰਤਸਗਲਬਿਨਾਸੇਦੂਖਾ॥੧॥
ਸਗਲਸੂਖਜਾਂਤੂੰਚਿਤਿਆਂਵੈਂ॥