ਸੋਛੂਟੈਮਹਾਜਾਲਤੇਜਿਸੁਗੁਰਸਬਦੁਨਿਰੰਤਰਿ॥੨॥
ਗੁਰਕੀਮਹਿਮਾਕਿਆਕਹਾਗੁਰੁਬਿਬੇਕਸਤਸਰੁ॥
ਓਹੁਆਦਿਜੁਗਾਦੀਜੁਗਹਜੁਗੁਪੂਰਾਪਰਮੇਸਰੁ॥੩॥
ਨਾਮੁਧਿਆਵਹੁਸਦਸਦਾਹਰਿਹਰਿਮਨੁਰੰਗੇ॥
ਜੀਉਪ੍ਰਾਣਧਨੁਗੁਰੂਹੈਨਾਨਕਕੈਸੰਗੇ॥੪॥੨॥੧੦੪॥
ਆਸਾਮਹਲਾ੫॥
ਸਾਈਅਲਖੁਅਪਾਰੁਭੋਰੀਮਨਿਵਸੈ॥
ਦੂਖੁਦਰਦੁਰੋਗੁਮਾਇਮੈਡਾਹਭੁਨਸੈ॥੧॥
ਹਉਵੰਞਾਕੁਰਬਾਣੁਸਾਈਆਪਣੇ॥
ਹੋਵੈਅਨਦੁਘਣਾਮਨਿਤਨਿਜਾਪਣੇ॥੧॥ਰਹਾਉ॥
ਬਿੰਦਕਗਾਲਿੑਸੁਣੀਸਚੇਤਿਸੁਧਣੀ॥
ਸੂਖੀਹੂੰਸੁਖੁਪਾਇਮਾਇਨਕੀਮਗਣੀ॥੨॥
ਨੈਣਪਸੰਦੋਸੋਇਪੇਖਿਮੁਸਤਾਕਭਈ॥
ਮੈਨਿਰਗੁਣਿਮੇਰੀਮਾਇਆਪਿਲੜਿਲਾਇਲਈ॥੩॥
ਬੇਦਕਤੇਬਸੰਸਾਰਹਭਾਹੂੰਬਾਹਰਾ॥
ਨਾਨਕਕਾਪਾਤਿਸਾਹੁਦਿਸੈਜਾਹਰਾ॥੪॥੩॥੧੦੫॥
ਆਸਾਮਹਲਾ੫॥
ਲਾਖਭਗਤਆਰਾਧਹਿਜਪਤੇਪੀਉਪੀਉ॥
ਕਵਨਜੁਗਤਿਮੇਲਾਵਉਨਿਰਗੁਣਬਿਖਈਜੀਉ॥੧॥
ਤੇਰੀਟੇਕਗੋਵਿੰਦਗੁਪਾਲਦਇਆਲਪ੍ਰਭ॥
ਤੂੰਸਭਨਾਕੇਨਾਥਤੇਰੀਸ੍ਰਿਸਟਿਸਭ॥੧॥ਰਹਾਉ॥
ਸਦਾਸਹਾਈਸੰਤਪੇਖਹਿਸਦਾਹਜੂਰਿ॥
ਨਾਮਬਿਹੂਨੜਿਆਸੇਮਰਨਿੑਵਿਸੂਰਿਵਿਸੂਰਿ॥੨॥
ਦਾਸਦਾਸਤਣਭਾਇਮਿਟਿਆਤਿਨਾਗਉਣੁ॥
ਵਿਸਰਿਆਜਿਨੑਾਨਾਮੁਤਿਨਾੜਾਹਾਲੁਕਉਣੁ॥੩॥
ਜੈਸੇਪਸੁਹਰਿੑਆਉਤੈਸਾਸੰਸਾਰੁਸਭ॥
ਨਾਨਕਬੰਧਨਕਾਟਿਮਿਲਾਵਹੁਆਪਿਪ੍ਰਭ॥੪॥੪॥੧੦੬॥
ਆਸਾਮਹਲਾ੫॥
ਹਭੇਥੋਕਵਿਸਾਰਿਹਿਕੋਖਿਆਲੁਕਰਿ॥
ਝੂਠਾਲਾਹਿਗੁਮਾਨੁਮਨੁਤਨੁਅਰਪਿਧਰਿ॥੧॥
ਆਠਪਹਰਸਾਲਾਹਿਸਿਰਜਨਹਾਰਤੂੰ॥
ਜੀਵਾਂਤੇਰੀਦਾਤਿਕਿਰਪਾਕਰਹੁਮੂੰ॥੧॥ਰਹਾਉ॥
ਸੋਈਕੰਮੁਕਮਾਇਜਿਤੁਮੁਖੁਉਜਲਾ॥
ਸੋਈਲਗੈਸਚਿਜਿਸੁਤੂੰਦੇਹਿਅਲਾ॥੨॥
ਜੋਨਢਹੰਦੋਮੂਲਿਸੋਘਰੁਰਾਸਿਕਰਿ॥
ਹਿਕੋਚਿਤਿਵਸਾਇਕਦੇਨਜਾਇਮਰਿ॥੩॥
ਤਿਨੑਾਪਿਆਰਾਰਾਮੁਜੋਪ੍ਰਭਭਾਣਿਆ॥
ਗੁਰਪਰਸਾਦਿਅਕਥੁਨਾਨਕਿਵਖਾਣਿਆ॥੪॥੫॥੧੦੭॥
ਆਸਾਮਹਲਾ੫॥
ਜਿਨੑਾਨਵਿਸਰੈਨਾਮੁਸੇਕਿਨੇਹਿਆ॥
ਭੇਦੁਨਜਾਣਹੁਮੂਲਿਸਾਂਈਜੇਹਿਆ॥੧॥
ਮਨੁਤਨੁਹੋਇਨਿਹਾਲੁਤੁਮੑਸੰਗਿਭੇਟਿਆ॥
ਸੁਖੁਪਾਇਆਜਨਪਰਸਾਦਿਦੁਖੁਸਭੁਮੇਟਿਆ॥੧॥ਰਹਾਉ॥
ਜੇਤੇਖੰਡਬ੍ਰਹਮੰਡਉਧਾਰੇਤਿੰਨੑਖੇ॥
ਜਿਨੑਮਨਿਵੁਠਾਆਪਿਪੂਰੇਭਗਤਸੇ॥੨॥