ਸਹਸਸਿਆਣਪਕਰਿਰਹੇਮਨਿਕੋਰੈਰੰਗੁਨਹੋਇ॥
ਕੂੜਿਕਪਟਿਕਿਨੈਨਪਾਇਓਜੋਬੀਜੈਖਾਵੈਸੋਇ॥੩॥
ਸਭਨਾਤੇਰੀਆਸਪ੍ਰਭੁਸਭਜੀਅਤੇਰੇਤੂੰਰਾਸਿ॥
ਪ੍ਰਭਤੁਧਹੁਖਾਲੀਕੋਨਹੀਦਰਿਗੁਰਮੁਖਾਨੋਸਾਬਾਸਿ॥
ਬਿਖੁਭਉਜਲਡੁਬਦੇਕਢਿਲੈਜਨਨਾਨਕਕੀਅਰਦਾਸਿ॥੪॥੧॥੬੫॥
ਸਿਰੀਰਾਗੁਮਹਲਾ੪॥
ਨਾਮੁਮਿਲੈਮਨੁਤ੍ਰਿਪਤੀਐਬਿਨੁਨਾਮੈਧ੍ਰਿਗੁਜੀਵਾਸੁ॥
ਕੋਈਗੁਰਮੁਖਿਸਜਣੁਜੇਮਿਲੈਮੈਦਸੇਪ੍ਰਭੁਗੁਣਤਾਸੁ॥
ਹਉਤਿਸੁਵਿਟਹੁਚਉਖੰਨੀਐਮੈਨਾਮਕਰੇਪਰਗਾਸੁ॥੧॥
ਮੇਰੇਪ੍ਰੀਤਮਾਹਉਜੀਵਾਨਾਮੁਧਿਆਇ॥
ਬਿਨੁਨਾਵੈਜੀਵਣੁਨਾਥੀਐਮੇਰੇਸਤਿਗੁਰਨਾਮੁਦ੍ਰਿੜਾਇ॥੧॥ਰਹਾਉ॥
ਨਾਮੁਅਮੋਲਕੁਰਤਨੁਹੈਪੂਰੇਸਤਿਗੁਰਪਾਸਿ॥
ਸਤਿਗੁਰਸੇਵੈਲਗਿਆਕਢਿਰਤਨੁਦੇਵੈਪਰਗਾਸਿ॥
ਧੰਨੁਵਡਭਾਗੀਵਡਭਾਗੀਆਜੋਆਇਮਿਲੇਗੁਰਪਾਸਿ॥੨॥
ਜਿਨਾਸਤਿਗੁਰੁਪੁਰਖੁਨਭੇਟਿਓਸੇਭਾਗਹੀਣਵਸਿਕਾਲ॥
ਓਇਫਿਰਿਫਿਰਿਜੋਨਿਭਵਾਈਅਹਿਵਿਚਿਵਿਸਟਾਕਰਿਵਿਕਰਾਲ॥
ਓਨਾਪਾਸਿਦੁਆਸਿਨਭਿਟੀਐਜਿਨਅੰਤਰਿਕ੍ਰੋਧੁਚੰਡਾਲ॥੩॥
ਸਤਿਗੁਰੁਪੁਰਖੁਅੰਮ੍ਰਿਤਸਰੁਵਡਭਾਗੀਨਾਵਹਿਆਇ॥
ਉਨਜਨਮਜਨਮਕੀਮੈਲੁਉਤਰੈਨਿਰਮਲਨਾਮੁਦ੍ਰਿੜਾਇ॥
ਜਨਨਾਨਕਉਤਮਪਦੁਪਾਇਆਸਤਿਗੁਰਕੀਲਿਵਲਾਇ॥੪॥੨॥੬੬॥
ਸਿਰੀਰਾਗੁਮਹਲਾ੪॥
ਗੁਣਗਾਵਾਗੁਣਵਿਥਰਾਗੁਣਬੋਲੀਮੇਰੀਮਾਇ॥
ਗੁਰਮੁਖਿਸਜਣੁਗੁਣਕਾਰੀਆਮਿਲਿਸਜਣਹਰਿਗੁਣਗਾਇ॥
ਹੀਰੈਹੀਰੁਮਿਲਿਬੇਧਿਆਰੰਗਿਚਲੂਲੈਨਾਇ॥੧॥
ਮੇਰੇਗੋਵਿੰਦਾਗੁਣਗਾਵਾਤ੍ਰਿਪਤਿਮਨਿਹੋਇ॥
ਅੰਤਰਿਪਿਆਸਹਰਿਨਾਮਕੀਗੁਰੁਤੁਸਿਮਿਲਾਵੈਸੋਇ॥੧॥ਰਹਾਉ॥
ਮਨੁਰੰਗਹੁਵਡਭਾਗੀਹੋਗੁਰੁਤੁਠਾਕਰੇਪਸਾਉ॥
ਗੁਰੁਨਾਮੁਦ੍ਰਿੜਾਏਰੰਗਸਿਉਹਉਸਤਿਗੁਰਕੈਬਲਿਜਾਉ॥
ਬਿਨੁਸਤਿਗੁਰਹਰਿਨਾਮੁਨਲਭਈਲਖਕੋਟੀਕਰਮਕਮਾਉ॥੨॥
ਬਿਨੁਭਾਗਾਸਤਿਗੁਰੁਨਾਮਿਲੈਘਰਿਬੈਠਿਆਨਿਕਟਿਨਿਤਪਾਸਿ॥
ਅੰਤਰਿਅਗਿਆਨਦੁਖੁਭਰਮੁਹੈਵਿਚਿਪੜਦਾਦੂਰਿਪਈਆਸਿ॥
ਬਿਨੁਸਤਿਗੁਰਭੇਟੇਕੰਚਨੁਨਾਥੀਐਮਨਮੁਖੁਲੋਹੁਬੂਡਾਬੇੜੀਪਾਸਿ॥੩॥
ਸਤਿਗੁਰੁਬੋਹਿਥੁਹਰਿਨਾਵਹੈਕਿਤੁਬਿਧਿਚੜਿਆਜਾਇ॥
ਸਤਿਗੁਰਕੈਭਾਣੈਜੋਚਲੈਵਿਚਿਬੋਹਿਥਬੈਠਾਆਇ॥
ਧੰਨੁਧੰਨੁਵਡਭਾਗੀਨਾਨਕਾਜਿਨਾਸਤਿਗੁਰੁਲਏਮਿਲਾਇ॥੪॥੩॥੬੭॥