ਦਇਆਕਰਹੁਕਿਰਮਅਪੁਨੇਕਉਇਹੈਮਨੋਰਥੁਸੁਆਉ॥੨॥
ਤਨੁਧਨੁਤੇਰਾਤੂੰਪ੍ਰਭੁਮੇਰਾਹਮਰੈਵਸਿਕਿਛੁਨਾਹਿ॥
ਜਿਉਜਿਉਰਾਖਹਿਤਿਉਤਿਉਰਹਣਾਤੇਰਾਦੀਆਖਾਹਿ॥੩॥
ਜਨਮਜਨਮਕੇਕਿਲਵਿਖਕਾਟੈਮਜਨੁਹਰਿਜਨਧੂਰਿ॥
ਭਾਇਭਗਤਿਭਰਮਭਉਨਾਸੈਹਰਿਨਾਨਕਸਦਾਹਜੂਰਿ॥੪॥੪॥੧੩੯॥
ਆਸਾਮਹਲਾ੫॥
ਅਗਮਅਗੋਚਰੁਦਰਸੁਤੇਰਾਸੋਪਾਏਜਿਸੁਮਸਤਕਿਭਾਗੁ॥
ਆਪਿਕ੍ਰਿਪਾਲਿਕ੍ਰਿਪਾਪ੍ਰਭਿਧਾਰੀਸਤਿਗੁਰਿਬਖਸਿਆਹਰਿਨਾਮੁ॥੧॥
ਕਲਿਜੁਗੁਉਧਾਰਿਆਗੁਰਦੇਵ॥
ਮਲਮੂਤਮੂੜਜਿਮੁਘਦਹੋਤੇਸਭਿਲਗੇਤੇਰੀਸੇਵ॥੧॥ਰਹਾਉ॥
ਤੂਆਪਿਕਰਤਾਸਭਸ੍ਰਿਸਟਿਧਰਤਾਸਭਮਹਿਰਹਿਆਸਮਾਇ॥
ਧਰਮਰਾਜਾਬਿਸਮਾਦੁਹੋਆਸਭਪਈਪੈਰੀਆਇ॥੨॥
ਸਤਜੁਗੁਤ੍ਰੇਤਾਦੁਆਪਰੁਭਣੀਐਕਲਿਜੁਗੁਊਤਮੋਜੁਗਾਮਾਹਿ॥
ਅਹਿਕਰੁਕਰੇਸੁਅਹਿਕਰੁਪਾਏਕੋਈਨਪਕੜੀਐਕਿਸੈਥਾਇ॥੩॥
ਹਰਿਜੀਉਸੋਈਕਰਹਿਜਿਭਗਤਤੇਰੇਜਾਚਹਿਏਹੁਤੇਰਾਬਿਰਦੁ॥
ਕਰਜੋੜਿਨਾਨਕਦਾਨੁਮਾਗੈਅਪਣਿਆਸੰਤਾਦੇਹਿਹਰਿਦਰਸੁ॥੪॥੫॥੧੪੦॥
ਰਾਗੁਆਸਾਮਹਲਾ੫ਘਰੁ੧੩॥
ੴਸਤਿਗੁਰਪ੍ਰਸਾਦਿ॥
ਸਤਿਗੁਰਬਚਨਤੁਮੑਾਰੇ॥
ਨਿਰਗੁਣਨਿਸਤਾਰੇ॥੧॥ਰਹਾਉ॥
ਮਹਾਬਿਖਾਦੀਦੁਸਟਅਪਵਾਦੀਤੇਪੁਨੀਤਸੰਗਾਰੇ॥੧॥
ਜਨਮਭਵੰਤੇਨਰਕਿਪੜੰਤੇਤਿਨੑਕੇਕੁਲਉਧਾਰੇ॥੨॥
ਕੋਇਨਜਾਨੈਕੋਇਨਮਾਨੈਸੇਪਰਗਟੁਹਰਿਦੁਆਰੇ॥੩॥
ਕਵਨਉਪਮਾਦੇਉਕਵਨਵਡਾਈਨਾਨਕਖਿਨੁਖਿਨੁਵਾਰੇ॥੪॥੧॥੧੪੧॥
ਆਸਾਮਹਲਾ੫॥
ਬਾਵਰਸੋਇਰਹੇ॥੧॥ਰਹਾਉ॥
ਮੋਹਕੁਟੰਬਬਿਖੈਰਸਮਾਤੇਮਿਥਿਆਗਹਨਗਹੇ॥੧॥
ਮਿਥਨਮਨੋਰਥਸੁਪਨਆਨੰਦਉਲਾਸਮਨਿਮੁਖਿਸਤਿਕਹੇ॥੨॥
ਅੰਮ੍ਰਿਤੁਨਾਮੁਪਦਾਰਥੁਸੰਗੇਤਿਲੁਮਰਮੁਨਲਹੇ॥੩॥
ਕਰਿਕਿਰਪਾਰਾਖੇਸਤਸੰਗੇਨਾਨਕਸਰਣਿਆਹੇ॥੪॥੨॥੧੪੨॥
ਆਸਾਮਹਲਾ੫ਤਿਪਦੇ॥
ਓਹਾਪ੍ਰੇਮਪਿਰੀ॥੧॥ਰਹਾਉ॥
ਕਨਿਕਮਾਣਿਕਗਜਮੋਤੀਅਨਲਾਲਨਨਹਨਾਹਨਹੀ॥੧॥
ਰਾਜਨਭਾਗਨਹੁਕਮਨਸਾਦਨ॥ਕਿਛੁਕਿਛੁਨਚਾਹੀ॥੨॥