ਜੋਤਿਸੁਭਾਵੈਸੋਫੁਨਿਹੋਇ॥
ਸੁਣਿਭਰਥਰਿਨਾਨਕੁਕਹੈਬੀਚਾਰੁ॥
ਨਿਰਮਲਨਾਮੁਮੇਰਾਆਧਾਰੁ॥੮॥੧॥
ਆਸਾਮਹਲਾ੧॥
ਸਭਿਜਪਸਭਿਤਪਸਭਚਤੁਰਾਈ॥
ਊਝੜਿਭਰਮੈਰਾਹਿਨਪਾਈ॥
ਬਿਨੁਬੂਝੇਕੋਥਾਇਨਪਾਈ॥
ਨਾਮਬਿਹੂਣੈਮਾਥੇਛਾਈ॥੧॥
ਸਾਚਧਣੀਜਗੁਆਇਬਿਨਾਸਾ॥
ਛੂਟਸਿਪ੍ਰਾਣੀਗੁਰਮੁਖਿਦਾਸਾ॥੧॥ਰਹਾਉ॥
ਜਗੁਮੋਹਿਬਾਧਾਬਹੁਤੀਆਸਾ॥
ਗੁਰਮਤੀਇਕਿਭਏਉਦਾਸਾ॥
ਅੰਤਰਿਨਾਮੁਕਮਲੁਪਰਗਾਸਾ॥
ਤਿਨੑਕਉਨਾਹੀਜਮਕੀਤ੍ਰਾਸਾ॥੨॥
ਜਗੁਤ੍ਰਿਅਜਿਤੁਕਾਮਣਿਹਿਤਕਾਰੀ॥
ਪੁਤ੍ਰਕਲਤ੍ਰਲਗਿਨਾਮੁਵਿਸਾਰੀ॥
ਬਿਰਥਾਜਨਮੁਗਵਾਇਆਬਾਜੀਹਾਰੀ॥
ਸਤਿਗੁਰੁਸੇਵੇਕਰਣੀਸਾਰੀ॥੩॥
ਬਾਹਰਹੁਹਉਮੈਕਹੈਕਹਾਏ॥
ਅੰਦਰਹੁਮੁਕਤੁਲੇਪੁਕਦੇਨਲਾਏ॥
ਮਾਇਆਮੋਹੁਗੁਰਸਬਦਿਜਲਾਏ॥
ਨਿਰਮਲਨਾਮੁਸਦਹਿਰਦੈਧਿਆਏ॥੪॥
ਧਾਵਤੁਰਾਖੈਠਾਕਿਰਹਾਏ॥
ਸਿਖਸੰਗਤਿਕਰਮਿਮਿਲਾਏ॥
ਗੁਰਬਿਨੁਭੂਲੋਆਵੈਜਾਏ॥
ਨਦਰਿਕਰੇਸੰਜੋਗਿਮਿਲਾਏ॥੫॥
ਰੂੜੋਕਹਉਨਕਹਿਆਜਾਈ॥
ਅਕਥਕਥਉਨਹਕੀਮਤਿਪਾਈ॥
ਸਭਦੁਖਤੇਰੇਸੂਖਰਜਾਈ॥
ਸਭਿਦੁਖਮੇਟੇਸਾਚੈਨਾਈ॥੬॥
ਕਰਬਿਨੁਵਾਜਾਪਗਬਿਨੁਤਾਲਾ॥
ਜੇਸਬਦੁਬੁਝੈਤਾਸਚੁਨਿਹਾਲਾ॥
ਅੰਤਰਿਸਾਚੁਸਭੇਸੁਖਨਾਲਾ॥
ਨਦਰਿਕਰੇਰਾਖੈਰਖਵਾਲਾ॥੭॥
ਤ੍ਰਿਭਵਣਸੂਝੈਆਪੁਗਵਾਵੈ॥
ਬਾਣੀਬੂਝੈਸਚਿਸਮਾਵੈ॥
ਸਬਦੁਵੀਚਾਰੇਏਕਲਿਵਤਾਰਾ॥
ਨਾਨਕਧੰਨੁਸਵਾਰਣਹਾਰਾ॥੮॥੨॥
ਆਸਾਮਹਲਾ੧॥
ਲੇਖਅਸੰਖਲਿਖਿਲਿਖਿਮਾਨੁ॥
ਮਨਿਮਾਨਿਐਸਚੁਸੁਰਤਿਵਖਾਨੁ॥
ਕਥਨੀਬਦਨੀਪੜਿਪੜਿਭਾਰੁ॥
ਲੇਖਅਸੰਖਅਲੇਖੁਅਪਾਰੁ॥੧॥
ਐਸਾਸਾਚਾਤੂੰਏਕੋਜਾਣੁ॥
ਜੰਮਣੁਮਰਣਾਹੁਕਮੁਪਛਾਣੁ॥੧॥ਰਹਾਉ॥
ਮਾਇਆਮੋਹਿਜਗੁਬਾਧਾਜਮਕਾਲਿ॥
ਬਾਂਧਾਛੂਟੈਨਾਮੁਸਮੑਾਲਿ॥
ਗੁਰੁਸੁਖਦਾਤਾਅਵਰੁਨਭਾਲਿ॥
ਹਲਤਿਪਲਤਿਨਿਬਹੀਤੁਧੁਨਾਲਿ॥੨॥
ਸਬਦਿਮਰੈਤਾਂਏਕਲਿਵਲਾਏ॥
ਅਚਰੁਚਰੈਤਾਂਭਰਮੁਚੁਕਾਏ॥
ਜੀਵਨਮੁਕਤੁਮਨਿਨਾਮੁਵਸਾਏ॥
ਗੁਰਮੁਖਿਹੋਇਤਸਚਿਸਮਾਏ॥੩॥
ਜਿਨਿਧਰਸਾਜੀਗਗਨੁਅਕਾਸੁ॥
ਜਿਨਿਸਭਥਾਪੀਥਾਪਿਉਥਾਪਿ॥
ਸਰਬਨਿਰੰਤਰਿਆਪੇਆਪਿ॥
ਕਿਸੈਨਪੂਛੇਬਖਸੇਆਪਿ॥੪॥
ਤੂਪੁਰੁਸਾਗਰੁਮਾਣਕਹੀਰੁ॥
ਤੂਨਿਰਮਲੁਸਚੁਗੁਣੀਗਹੀਰੁ॥