ਥਾਨਮੁਕਾਮਜਲੇਬਿਜਮੰਦਰਮੁਛਿਮੁਛਿਕੁਇਰਰੁਲਾਇਆ॥
ਕੋਈਮੁਗਲੁਨਹੋਆਅੰਧਾਕਿਨੈਨਪਰਚਾਲਾਇਆ॥੪॥
ਮੁਗਲਪਠਾਣਾਭਈਲੜਾਈਰਣਮਹਿਤੇਗਵਗਾਈ॥
ਓਨੑੀਤੁਪਕਤਾਣਿਚਲਾਈਓਨੑੀਹਸਤਿਚਿੜਾਈ॥
ਜਿਨੑਕੀਚੀਰੀਦਰਗਹਪਾਟੀਤਿਨੑਾਮਰਣਾਭਾਈ॥੫॥
ਇਕਹਿੰਦਵਾਣੀਅਵਰਤੁਰਕਾਣੀਭਟਿਆਣੀਠਕੁਰਾਣੀ॥
ਇਕਨੑਾਪੇਰਣਸਿਰਖੁਰਪਾਟੇਇਕਨੑਾਵਾਸੁਮਸਾਣੀ॥
ਜਿਨੑਕੇਬੰਕੇਘਰੀਨਆਇਆਤਿਨੑਕਿਉਰੈਣਿਵਿਹਾਣੀ॥੬॥
ਆਪੇਕਰੇਕਰਾਏਕਰਤਾਕਿਸਨੋਆਖਿਸੁਣਾਈਐ॥
ਦੁਖੁਸੁਖੁਤੇਰੈਭਾਣੈਹੋਵੈਕਿਸਥੈਜਾਇਰੂਆਈਐ॥
ਹੁਕਮੀਹੁਕਮਿਚਲਾਏਵਿਗਸੈਨਾਨਕਲਿਖਿਆਪਾਈਐ॥੭॥੧੨॥
ੴਸਤਿਗੁਰਪ੍ਰਸਾਦਿ॥
ਆਸਾਕਾਫੀਮਹਲਾ੧ਘਰੁ੮ਅਸਟਪਦੀਆ॥
ਜੈਸੇਗੋਇਲਿਗੋਇਲੀਤੈਸੇਸੰਸਾਰਾ॥
ਕੂੜੁਕਮਾਵਹਿਆਦਮੀਬਾਂਧਹਿਘਰਬਾਰਾ॥੧॥
ਜਾਗਹੁਜਾਗਹੁਸੂਤਿਹੋਚਲਿਆਵਣਜਾਰਾ॥੧॥ਰਹਾਉ॥
ਨੀਤਨੀਤਘਰਬਾਂਧੀਅਹਿਜੇਰਹਣਾਹੋਈ॥
ਪਿੰਡੁਪਵੈਜੀਉਚਲਸੀਜੇਜਾਣੈਕੋਈ॥੨॥
ਓਹੀਓਹੀਕਿਆਕਰਹੁਹੈਹੋਸੀਸੋਈ॥
ਤੁਮਰੋਵਹੁਗੇਓਸਨੋਤੁਮੑਕਉਕਉਣੁਰੋਈ॥੩॥
ਧੰਧਾਪਿਟਿਹੁਭਾਈਹੋਤੁਮੑਕੂੜੁਕਮਾਵਹੁ॥
ਓਹੁਨਸੁਣਈਕਤਹੀਤੁਮੑਲੋਕਸੁਣਾਵਹੁ॥੪॥
ਜਿਸਤੇਸੁਤਾਨਾਨਕਾਜਾਗਾਏਸੋਈ॥
ਜੇਘਰੁਬੂਝੈਆਪਣਾਤਾਂਨੀਦਨਹੋਈ॥੫॥
ਜੇਚਲਦਾਲੈਚਲਿਆਕਿਛੁਸੰਪੈਨਾਲੇ॥
ਤਾਧਨੁਸੰਚਹੁਦੇਖਿਕੈਬੂਝਹੁਬੀਚਾਰੇ॥੬॥
ਵਣਜੁਕਰਹੁਮਖਸੂਦੁਲੈਹੁਮਤਪਛੋਤਾਵਹੁ॥
ਅਉਗਣਛੋਡਹੁਗੁਣਕਰਹੁਐਸੇਤਤੁਪਰਾਵਹੁ॥੭॥
ਧਰਮੁਭੂਮਿਸਤੁਬੀਜੁਕਰਿਐਸੀਕਿਰਸਕਮਾਵਹੁ॥
ਤਾਂਵਾਪਾਰੀਜਾਣੀਅਹੁਲਾਹਾਲੈਜਾਵਹੁ॥੮॥
ਕਰਮੁਹੋਵੈਸਤਿਗੁਰੁਮਿਲੈਬੂਝੈਬੀਚਾਰਾ॥
ਨਾਮੁਵਖਾਣੈਸੁਣੇਨਾਮੁਨਾਮੇਬਿਉਹਾਰਾ॥੯॥
ਜਿਉਲਾਹਾਤੋਟਾਤਿਵੈਵਾਟਚਲਦੀਆਈ॥
ਜੋਤਿਸੁਭਾਵੈਨਾਨਕਾਸਾਈਵਡਿਆਈ॥੧੦॥੧੩॥
ਆਸਾਮਹਲਾ੧॥
ਚਾਰੇਕੁੰਡਾਢੂਢੀਆਕੋਨੀਮੑੀਮੈਡਾ॥
ਜੇਤੁਧੁਭਾਵੈਸਾਹਿਬਾਤੂਮੈਹਉਤੈਡਾ॥੧॥
ਦਰੁਬੀਭਾਮੈਨੀਮਿੑਕੋਕੈਕਰੀਸਲਾਮੁ॥
ਹਿਕੋਮੈਡਾਤੂਧਣੀਸਾਚਾਮੁਖਿਨਾਮੁ॥੧॥ਰਹਾਉ॥
ਸਿਧਾਸੇਵਨਿਸਿਧਪੀਰਮਾਗਹਿਰਿਧਿਸਿਧਿ॥
ਮੈਇਕੁਨਾਮੁਨਵੀਸਰੈਸਾਚੇਗੁਰਬੁਧਿ॥੨॥