ਜੋਗੀਭੋਗੀਕਾਪੜੀਕਿਆਭਵਹਿਦਿਸੰਤਰ॥
ਗੁਰਕਾਸਬਦੁਨਚੀਨੑਹੀਤਤੁਸਾਰੁਨਿਰੰਤਰ॥੩॥
ਪੰਡਿਤਪਾਧੇਜੋਇਸੀਨਿਤਪੜ੍ਹਹਿਪੁਰਾਣਾ॥
ਅੰਤਰਿਵਸਤੁਨਜਾਣਨੑੀਘਟਿਬ੍ਰਹਮੁਲੁਕਾਣਾ॥੪॥
ਇਕਿਤਪਸੀਬਨਮਹਿਤਪੁਕਰਹਿਨਿਤਤੀਰਥਵਾਸਾ॥
ਆਪੁਨਚੀਨਹਿਤਾਮਸੀਕਾਹੇਭਏਉਦਾਸਾ॥੫॥
ਇਕਿਬਿੰਦੁਜਤਨਕਰਿਰਾਖਦੇਸੇਜਤੀਕਹਾਵਹਿ॥
ਬਿਨੁਗੁਰਸਬਦਨਛੂਟਹੀਭ੍ਰਮਿਆਵਹਿਜਾਵਹਿ॥੬॥
ਇਕਿਗਿਰਹੀਸੇਵਕਸਾਧਿਕਾਗੁਰਮਤੀਲਾਗੇ॥
ਨਾਮੁਦਾਨੁਇਸਨਾਨੁਦ੍ਰਿੜੁਹਰਿਭਗਤਿਸੁਜਾਗੇ॥੭॥
ਗੁਰਤੇਦਰੁਘਰੁਜਾਣੀਐਸੋਜਾਇਸਿਞਾਣੈ॥
ਨਾਨਕਨਾਮੁਨਵੀਸਰੈਸਾਚੇਮਨੁਮਾਨੈ॥੮॥੧੪॥
ਆਸਾਮਹਲਾ੧॥
ਮਨਸਾਮਨਹਿਸਮਾਇਲੇਭਉਜਲੁਸਚਿਤਰਣਾ॥
ਆਦਿਜੁਗਾਦਿਦਇਆਲੁਤੂਠਾਕੁਰਤੇਰੀਸਰਣਾ॥੧॥
ਤੂਦਾਤੌਹਮਜਾਚਿਕਾਹਰਿਦਰਸਨੁਦੀਜੈ॥
ਗੁਰਮੁਖਿਨਾਮੁਧਿਆਈਐਮਨਮੰਦਰੁਭੀਜੈ॥੧॥ਰਹਾਉ॥
ਕੂੜਾਲਾਲਚੁਛੋਡੀਐਤਉਸਾਚੁਪਛਾਣੈ॥
ਗੁਰਕੈਸਬਦਿਸਮਾਈਐਪਰਮਾਰਥੁਜਾਣੈ॥੨॥
ਇਹੁਮਨੁਰਾਜਾਲੋਭੀਆਲੁਭਤਉਲੋਭਾਈ॥
ਗੁਰਮੁਖਿਲੋਭੁਨਿਵਾਰੀਐਹਰਿਸਿਉਬਣਿਆਈ॥੩॥
ਕਲਰਿਖੇਤੀਬੀਜੀਐਕਿਉਲਾਹਾਪਾਵੈ॥
ਮਨਮੁਖੁਸਚਿਨਭੀਜਈਕੂੜੁਕੂੜਿਗਡਾਵੈ॥੪॥
ਲਾਲਚੁਛੋਡਹੁਅੰਧਿਹੋਲਾਲਚਿਦੁਖੁਭਾਰੀ॥
ਸਾਚੌਸਾਹਿਬੁਮਨਿਵਸੈਹਉਮੈਬਿਖੁਮਾਰੀ॥੫॥
ਦੁਬਿਧਾਛੋਡਿਕੁਵਾਟੜੀਮੂਸਹੁਗੇਭਾਈ॥
ਅਹਿਨਿਸਿਨਾਮੁਸਲਾਹੀਐਸਤਿਗੁਰਸਰਣਾਈ॥੬॥
ਮਨਮੁਖਪਥਰੁਸੈਲੁਹੈਧ੍ਰਿਗੁਜੀਵਣੁਫੀਕਾ॥
ਜਲਮਹਿਕੇਤਾਰਾਖੀਐਅਭਅੰਤਰਿਸੂਕਾ॥੭॥
ਹਰਿਕਾਨਾਮੁਨਿਧਾਨੁਹੈਪੂਰੈਗੁਰਿਦੀਆ॥
ਨਾਨਕਨਾਮੁਨਵੀਸਰੈਮਥਿਅੰਮ੍ਰਿਤੁਪੀਆ॥੮॥੧੫॥
ਆਸਾਮਹਲਾ੧॥
ਚਲੇਚਲਣਹਾਰਵਾਟਵਟਾਇਆ॥
ਧੰਧੁਪਿਟੇਸੰਸਾਰੁਸਚੁਨਭਾਇਆ॥੧॥
ਕਿਆਭਵੀਐਕਿਆਢੂਢੀਐਗੁਰਸਬਦਿਦਿਖਾਇਆ॥
ਮਮਤਾਮੋਹੁਵਿਸਰਜਿਆਅਪਨੈਘਰਿਆਇਆ॥੧॥ਰਹਾਉ॥
ਸਚਿਮਿਲੈਸਚਿਆਰੁਕੂੜਿਨਪਾਈਐ॥
ਸਚੇਸਿਉਚਿਤੁਲਾਇਬਹੁੜਿਨਆਈਐ॥੨॥
ਮੋਇਆਕਉਕਿਆਰੋਵਹੁਰੋਇਨਜਾਣਹੂ॥
ਰੋਵਹੁਸਚੁਸਲਾਹਿਹੁਕਮੁਪਛਾਣਹੂ॥੩॥
ਹੁਕਮੀਵਜਹੁਲਿਖਾਇਆਇਆਜਾਣੀਐ॥
ਲਾਹਾਪਲੈਪਾਇਹੁਕਮੁਸਿਞਾਣੀਐ॥੪॥