ਆਪਣੈਹਥਿਵਡਿਆਈਆਦੇਨਾਮੇਲਾਏ॥
ਨਾਨਕਨਾਮੁਨਿਧਾਨੁਮਨਿਵਸਿਆਵਡਿਆਈਪਾਏ॥੮॥੪॥੨੬॥
ਆਸਾਮਹਲਾ੩॥
ਸੁਣਿਮਨਮੰਨਿਵਸਾਇਤੂੰਆਪੇਆਇਮਿਲੈਮੇਰੇਭਾਈ॥
ਅਨਦਿਨੁਸਚੀਭਗਤਿਕਰਿਸਚੈਚਿਤੁਲਾਈ॥੧॥
ਏਕੋਨਾਮੁਧਿਆਇਤੂੰਸੁਖੁਪਾਵਹਿਮੇਰੇਭਾਈ॥
ਹਉਮੈਦੂਜਾਦੂਰਿਕਰਿਵਡੀਵਡਿਆਈ॥੧॥ਰਹਾਉ॥
ਇਸੁਭਗਤੀਨੋਸੁਰਿਨਰਮੁਨਿਜਨਲੋਚਦੇਵਿਣੁਸਤਿਗੁਰਪਾਈਨਜਾਇ॥
ਪੰਡਿਤਪੜਦੇਜੋਤਿਕੀਤਿਨਬੂਝਨਪਾਇ॥੨॥
ਆਪੈਥੈਸਭੁਰਖਿਓਨੁਕਿਛੁਕਹਣੁਨਜਾਈ॥
ਆਪੇਦੇਇਸੁਪਾਈਐਗੁਰਿਬੂਝਬੁਝਾਈ॥੩॥
ਜੀਅਜੰਤਸਭਿਤਿਸਦੇਸਭਨਾਕਾਸੋਈ॥
ਮੰਦਾਕਿਸਨੋਆਖੀਐਜੇਦੂਜਾਹੋਈ॥੪॥
ਇਕੋਹੁਕਮੁਵਰਤਦਾਏਕਾਸਿਰਿਕਾਰਾ॥
ਆਪਿਭਵਾਲੀਦਿਤੀਅਨੁਅੰਤਰਿਲੋਭੁਵਿਕਾਰਾ॥੫॥
ਇਕਆਪੇਗੁਰਮੁਖਿਕੀਤਿਅਨੁਬੂਝਨਿਵੀਚਾਰਾ॥
ਭਗਤਿਭੀਓਨਾਨੋਬਖਸੀਅਨੁਅੰਤਰਿਭੰਡਾਰਾ॥੬॥
ਗਿਆਨੀਆਨੋਸਭੁਸਚੁਹੈਸਚੁਸੋਝੀਹੋਈ॥
ਓਇਭੁਲਾਏਕਿਸੈਦੇਨਭੁਲਨੑੀਸਚੁਜਾਣਨਿਸੋਈ॥੭॥
ਘਰਮਹਿਪੰਚਵਰਤਦੇਪੰਚੇਵੀਚਾਰੀ॥
ਨਾਨਕਬਿਨੁਸਤਿਗੁਰਵਸਿਨਆਵਨੑੀਨਾਮਿਹਉਮੈਮਾਰੀ॥੮॥੫॥੨੭॥
ਆਸਾਮਹਲਾ੩॥
ਘਰੈਅੰਦਰਿਸਭੁਵਥੁਹੈਬਾਹਰਿਕਿਛੁਨਾਹੀ॥
ਗੁਰਪਰਸਾਦੀਪਾਈਐਅੰਤਰਿਕਪਟਖੁਲਾਹੀ॥੧॥
ਸਤਿਗੁਰਤੇਹਰਿਪਾਈਐਭਾਈ॥
ਅੰਤਰਿਨਾਮੁਨਿਧਾਨੁਹੈਪੂਰੈਸਤਿਗੁਰਿਦੀਆਦਿਖਾਈ॥੧॥ਰਹਾਉ॥
ਹਰਿਕਾਗਾਹਕੁਹੋਵੈਸੋਲਏਪਾਏਰਤਨੁਵੀਚਾਰਾ॥
ਅੰਦਰੁਖੋਲੈਦਿਬਦਿਸਟਿਦੇਖੈਮੁਕਤਿਭੰਡਾਰਾ॥੨॥
ਅੰਦਰਿਮਹਲਅਨੇਕਹਹਿਜੀਉਕਰੇਵਸੇਰਾ॥
ਮਨਚਿੰਦਿਆਫਲੁਪਾਇਸੀਫਿਰਿਹੋਇਨਫੇਰਾ॥੩॥
ਪਾਰਖੀਆਵਥੁਸਮਾਲਿਲਈਗੁਰਸੋਝੀਹੋਈ॥
ਨਾਮੁਪਦਾਰਥੁਅਮੁਲੁਸਾਗੁਰਮੁਖਿਪਾਵੈਕੋਈ॥੪॥
ਬਾਹਰੁਭਾਲੇਸੁਕਿਆਲਹੈਵਥੁਘਰੈਅੰਦਰਿਭਾਈ॥
ਭਰਮੇਭੂਲਾਸਭੁਜਗੁਫਿਰੈਮਨਮੁਖਿਪਤਿਗਵਾਈ॥੫॥
ਘਰੁਦਰੁਛੋਡੇਆਪਣਾਪਰਘਰਿਝੂਠਾਜਾਈ॥
ਚੋਰੈਵਾਂਗੂਪਕੜੀਐਬਿਨੁਨਾਵੈਚੋਟਾਖਾਈ॥੬॥
ਜਿਨੑੀਘਰੁਜਾਤਾਆਪਣਾਸੇਸੁਖੀਏਭਾਈ॥
ਅੰਤਰਿਬ੍ਰਹਮੁਪਛਾਣਿਆਗੁਰਕੀਵਡਿਆਈ॥੭॥
ਆਪੇਦਾਨੁਕਰੇਕਿਸੁਆਖੀਐਆਪੇਦੇਇਬੁਝਾਈ॥
ਨਾਨਕਨਾਮੁਧਿਆਇਤੂੰਦਰਿਸਚੈਸੋਭਾਪਾਈ॥੮॥੬॥੨੮॥