ਆਸਾਮਹਲਾ੩॥
ਆਪੈਆਪੁਪਛਾਣਿਆਸਾਦੁਮੀਠਾਭਾਈ॥
ਹਰਿਰਸਿਚਾਖਿਐਮੁਕਤੁਭਏਜਿਨੑਾਸਾਚੋਭਾਈ॥੧॥
ਹਰਿਜੀਉਨਿਰਮਲਨਿਰਮਲਾਨਿਰਮਲਮਨਿਵਾਸਾ॥
ਗੁਰਮਤੀਸਾਲਾਹੀਐਬਿਖਿਆਮਾਹਿਉਦਾਸਾ॥੧॥ਰਹਾਉ॥
ਬਿਨੁਸਬਦੈਆਪੁਨਜਾਪਈਸਭਅੰਧੀਭਾਈ॥
ਗੁਰਮਤੀਘਟਿਚਾਨਣਾਨਾਮੁਅੰਤਿਸਖਾਈ॥੨॥
ਨਾਮੇਹੀਨਾਮਿਵਰਤਦੇਨਾਮੇਵਰਤਾਰਾ॥
ਅੰਤਰਿਨਾਮੁਮੁਖਿਨਾਮੁਹੈਨਾਮੇਸਬਦਿਵੀਚਾਰਾ॥੩॥
ਨਾਮੁਸੁਣੀਐਨਾਮੁਮੰਨੀਐਨਾਮੇਵਡਿਆਈ॥
ਨਾਮੁਸਲਾਹੇਸਦਾਸਦਾਨਾਮੇਮਹਲੁਪਾਈ॥੪॥
ਨਾਮੇਹੀਘਟਿਚਾਨਣਾਨਾਮੇਸੋਭਾਪਾਈ॥
ਨਾਮੇਹੀਸੁਖੁਊਪਜੈਨਾਮੇਸਰਣਾਈ॥੫॥
ਬਿਨੁਨਾਵੈਕੋਇਨਮੰਨੀਐਮਨਮੁਖਿਪਤਿਗਵਾਈ॥
ਜਮਪੁਰਿਬਾਧੇਮਾਰੀਅਹਿਬਿਰਥਾਜਨਮੁਗਵਾਈ॥੬॥
ਨਾਮੈਕੀਸਭਸੇਵਾਕਰੈਗੁਰਮੁਖਿਨਾਮੁਬੁਝਾਈ॥
ਨਾਮਹੁਹੀਨਾਮੁਮੰਨੀਐਨਾਮੇਵਡਿਆਈ॥੭॥
ਜਿਸਨੋਦੇਵੈਤਿਸੁਮਿਲੈਗੁਰਮਤੀਨਾਮੁਬੁਝਾਈ॥
ਨਾਨਕਸਭਕਿਛੁਨਾਵੈਕੈਵਸਿਹੈਪੂਰੈਭਾਗਿਕੋਪਾਈ॥੮॥੭॥੨੯॥
ਆਸਾਮਹਲਾ੩॥
ਦੋਹਾਗਣੀਮਹਲੁਨਪਾਇਨੑੀਨਜਾਣਨਿਪਿਰਕਾਸੁਆਉ॥
ਫਿਕਾਬੋਲਹਿਨਾਨਿਵਹਿਦੂਜਾਭਾਉਸੁਆਉ॥੧॥
ਇਹੁਮਨੂਆਕਿਉਕਰਿਵਸਿਆਵੈ॥
ਗੁਰਪਰਸਾਦੀਠਾਕੀਐਗਿਆਨਮਤੀਘਰਿਆਵੈ॥੧॥ਰਹਾਉ॥
ਸੋਹਾਗਣੀਆਪਿਸਵਾਰੀਓਨੁਲਾਇਪ੍ਰੇਮਪਿਆਰੁ॥
ਸਤਿਗੁਰਕੈਭਾਣੈਚਲਦੀਆਨਾਮੇਸਹਜਿਸੀਗਾਰੁ॥੨॥
ਸਦਾਰਾਵਹਿਪਿਰੁਆਪਣਾਸਚੀਸੇਜਸੁਭਾਇ॥
ਪਿਰਕੈਪ੍ਰੇਮਿਮੋਹੀਆਮਿਲਿਪ੍ਰੀਤਮਸੁਖੁਪਾਇ॥੩॥
ਗਿਆਨਅਪਾਰੁਸੀਗਾਰੁਹੈਸੋਭਾਵੰਤੀਨਾਰਿ॥
ਸਾਸਭਰਾਈਸੁੰਦਰੀਪਿਰਕੈਹੇਤਿਪਿਆਰਿ॥੪॥
ਸੋਹਾਗਣੀਵਿਚਿਰੰਗੁਰਖਿਓਨੁਸਚੈਅਲਖਿਅਪਾਰਿ॥
ਸਤਿਗੁਰੁਸੇਵਨਿਆਪਣਾਸਚੈਭਾਇਪਿਆਰਿ॥੫॥
ਸੋਹਾਗਣੀਸੀਗਾਰੁਬਣਾਇਆਗੁਣਕਾਗਲਿਹਾਰੁ॥
ਪ੍ਰੇਮਪਿਰਮਲੁਤਨਿਲਾਵਣਾਅੰਤਰਿਰਤਨੁਵੀਚਾਰੁ॥੬॥
ਭਗਤਿਰਤੇਸੇਊਤਮਾਜਤਿਪਤਿਸਬਦੇਹੋਇ॥
ਬਿਨੁਨਾਵੈਸਭਨੀਚਜਾਤਿਹੈਬਿਸਟਾਕਾਕੀੜਾਹੋਇ॥੭॥
ਹਉਹਉਕਰਦੀਸਭਫਿਰੈਬਿਨੁਸਬਦੈਹਉਨਜਾਇ॥
ਨਾਨਕਨਾਮਿਰਤੇਤਿਨਹਉਮੈਗਈਸਚੈਰਹੇਸਮਾਇ॥੮॥੮॥੩੦॥
ਆਸਾਮਹਲਾ੩॥
ਸਚੇਰਤੇਸੇਨਿਰਮਲੇਸਦਾਸਚੀਸੋਇ॥
ਐਥੈਘਰਿਘਰਿਜਾਪਦੇਆਗੈਜੁਗਿਜੁਗਿਪਰਗਟੁਹੋਇ॥੧॥