ਸਹਜੇਨਾਮੁਧਿਆਈਐਗਿਆਨੁਪਰਗਟੁਹੋਇ॥੧॥
ਏਮਨਮਤਜਾਣਹਿਹਰਿਦੂਰਿਹੈਸਦਾਵੇਖੁਹਦੂਰਿ॥
ਸਦਸੁਣਦਾਸਦਵੇਖਦਾਸਬਦਿਰਹਿਆਭਰਪੂਰਿ॥੧॥ਰਹਾਉ॥
ਗੁਰਮੁਖਿਆਪੁਪਛਾਣਿਆਤਿਨੑੀਇਕਮਨਿਧਿਆਇਆ॥
ਸਦਾਰਵਹਿਪਿਰੁਆਪਣਾਸਚੈਨਾਮਿਸੁਖੁਪਾਇਆ॥੨॥
ਏਮਨਤੇਰਾਕੋਨਹੀਕਰਿਵੇਖੁਸਬਦਿਵੀਚਾਰੁ॥
ਹਰਿਸਰਣਾਈਭਜਿਪਉਪਾਇਹਿਮੋਖਦੁਆਰੁ॥੩॥
ਸਬਦਿਸੁਣੀਐਸਬਦਿਬੁਝੀਐਸਚਿਰਹੈਲਿਵਲਾਇ॥
ਸਬਦੇਹਉਮੈਮਾਰੀਐਸਚੈਮਹਲਿਸੁਖੁਪਾਇ॥੪॥
ਇਸੁਜੁਗਮਹਿਸੋਭਾਨਾਮਕੀਬਿਨੁਨਾਵੈਸੋਭਨਹੋਇ॥
ਇਹਮਾਇਆਕੀਸੋਭਾਚਾਰਿਦਿਹਾੜੇਜਾਦੀਬਿਲਮੁਨਹੋਇ॥੫॥
ਜਿਨੀਨਾਮੁਵਿਸਾਰਿਆਸੇਮੁਏਮਰਿਜਾਹਿ॥
ਹਰਿਰਸਸਾਦੁਨਆਇਓਬਿਸਟਾਮਾਹਿਸਮਾਹਿ॥੬॥
ਇਕਿਆਪੇਬਖਸਿਮਿਲਾਇਅਨੁਅਨਦਿਨੁਨਾਮੇਲਾਇ॥
ਸਚੁਕਮਾਵਹਿਸਚਿਰਹਹਿਸਚੇਸਚਿਸਮਾਹਿ॥੭॥
ਬਿਨੁਸਬਦੈਸੁਣੀਐਨਦੇਖੀਐਜਗੁਬੋਲਾਅੰਨੑਾਭਰਮਾਇ॥
ਬਿਨੁਨਾਵੈਦੁਖੁਪਾਇਸੀਨਾਮੁਮਿਲੈਤਿਸੈਰਜਾਇ॥੮॥
ਜਿਨਬਾਣੀਸਿਉਚਿਤੁਲਾਇਆਸੇਜਨਨਿਰਮਲਪਰਵਾਣੁ॥
ਨਾਨਕਨਾਮੁਤਿਨੑਾਕਦੇਨਵੀਸਰੈਸੇਦਰਿਸਚੇਜਾਣੁ॥੯॥੧੩॥੩੫॥
ਆਸਾਮਹਲਾ੩॥
ਸਬਦੌਹੀਭਗਤਜਾਪਦੇਜਿਨੑਕੀਬਾਣੀਸਚੀਹੋਇ॥
ਵਿਚਹੁਆਪੁਗਇਆਨਾਉਮੰਨਿਆਸਚਿਮਿਲਾਵਾਹੋਇ॥੧॥
ਹਰਿਹਰਿਨਾਮੁਜਨਕੀਪਤਿਹੋਇ॥
ਸਫਲੁਤਿਨੑਾਕਾਜਨਮੁਹੈਤਿਨੑਮਾਨੈਸਭੁਕੋਇ॥੧॥ਰਹਾਉ॥
ਹਉਮੈਮੇਰਾਜਾਤਿਹੈਅਤਿਕ੍ਰੋਧੁਅਭਿਮਾਨੁ॥
ਸਬਦਿਮਰੈਤਾਜਾਤਿਜਾਇਜੋਤੀਜੋਤਿਮਿਲੈਭਗਵਾਨੁ॥੨॥
ਪੂਰਾਸਤਿਗੁਰੁਭੇਟਿਆਸਫਲਜਨਮੁਹਮਾਰਾ॥
ਨਾਮੁਨਵੈਨਿਧਿਪਾਇਆਭਰੇਅਖੁਟਭੰਡਾਰਾ॥੩॥
ਆਵਹਿਇਸੁਰਾਸੀਕੇਵਾਪਾਰੀਏਜਿਨੑਾਨਾਮੁਪਿਆਰਾ॥
ਗੁਰਮੁਖਿਹੋਵੈਸੋਧਨੁਪਾਏਤਿਨੑਾਅੰਤਰਿਸਬਦੁਵੀਚਾਰਾ॥੪॥
ਭਗਤੀਸਾਰਨਜਾਣਨੑੀਮਨਮੁਖਅਹੰਕਾਰੀ॥
ਧੁਰਹੁਆਪਿਖੁਆਇਅਨੁਜੂਐਬਾਜੀਹਾਰੀ॥੫॥
ਬਿਨੁਪਿਆਰੈਭਗਤਿਨਹੋਵਈਨਾਸੁਖੁਹੋਇਸਰੀਰਿ॥
ਪ੍ਰੇਮਪਦਾਰਥੁਪਾਈਐਗੁਰਭਗਤੀਮਨਧੀਰਿ॥੬॥
ਜਿਸਨੋਭਗਤਿਕਰਾਏਸੋਕਰੇਗੁਰਸਬਦਵੀਚਾਰਿ॥
ਹਿਰਦੈਏਕੋਨਾਮੁਵਸੈਹਉਮੈਦੁਬਿਧਾਮਾਰਿ॥੭॥
ਭਗਤਾਕੀਜਤਿਪਤਿਏਕੋੁਨਾਮੁਹੈਆਪੇਲਏਸਵਾਰਿ॥
ਸਦਾਸਰਣਾਈਤਿਸਕੀਜਿਉਭਾਵੈਤਿਉਕਾਰਜੁਸਾਰਿ॥੮॥