GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 433
0:00 0:00
ਅੰਗ 433
0:00 0:00
Display Settings
ਛਛੈਛਾਇਆਵਰਤੀਸਭਅੰਤਰਿਤੇਰਾਕੀਆਭਰਮੁਹੋਆ
ਭਰਮੁਉਪਾਇਭੁਲਾਈਅਨੁਆਪੇਤੇਰਾਕਰਮੁਹੋਆਤਿਨੑਗੁਰੂਮਿਲਿਆ॥੧੦॥
ਜਜੈਜਾਨੁਮੰਗਤਜਨੁਜਾਚੈਲਖਚਉਰਾਸੀਹਭੀਖਭਵਿਆ
ਏਕੋਲੇਵੈਏਕੋਦੇਵੈਅਵਰੁਦੂਜਾਮੈਸੁਣਿਆ॥੧੧॥
ਝਝੈਝੂਰਿਮਰਹੁਕਿਆਪ੍ਰਾਣੀਜੋਕਿਛੁਦੇਣਾਸੁਦੇਰਹਿਆ
ਦੇਦੇਵੇਖੈਹੁਕਮੁਚਲਾਏਜਿਉਜੀਆਕਾਰਿਜਕੁਪਇਆ॥੧੨॥
ਞੰਞੈਨਦਰਿਕਰੇਜਾਦੇਖਾਦੂਜਾਕੋਈਨਾਹੀ
ਏਕੋਰਵਿਰਹਿਆਸਭਥਾਈਏਕੁਵਸਿਆਮਨਮਾਹੀ॥੧੩॥
ਟਟੈਟੰਚੁਕਰਹੁਕਿਆਪ੍ਰਾਣੀਘੜੀਕਿਮੁਹਤਿਕਿਉਠਿਚਲਣਾ
ਜੂਐਜਨਮੁਹਾਰਹੁਅਪਣਾਭਾਜਿਪੜਹੁਤੁਮਹਰਿਸਰਣਾ॥੧੪॥
ਠਠੈਠਾਢਿਵਰਤੀਤਿਨਅੰਤਰਿਹਰਿਚਰਣੀਜਿਨੑਕਾਚਿਤੁਲਾਗਾ
ਚਿਤੁਲਾਗਾਸੇਈਜਨਨਿਸਤਰੇਤਉਪਰਸਾਦੀਸੁਖੁਪਾਇਆ॥੧੫॥
ਡਡੈਡੰਫੁਕਰਹੁਕਿਆਪ੍ਰਾਣੀਜੋਕਿਛੁਹੋਆਸੁਸਭੁਚਲਣਾ
ਤਿਸੈਸਰੇਵਹੁਤਾਸੁਖੁਪਾਵਹੁਸਰਬਨਿਰੰਤਰਿਰਵਿਰਹਿਆ॥੧੬॥
ਢਢੈਢਾਹਿਉਸਾਰੈਆਪੇਜਿਉਤਿਸੁਭਾਵੈਤਿਵੈਕਰੇ
ਕਰਿਕਰਿਵੇਖੈਹੁਕਮੁਚਲਾਏਤਿਸੁਨਿਸਤਾਰੇਜਾਕਉਨਦਰਿਕਰੇ॥੧੭॥
ਣਾਣੈਰਵਤੁਰਹੈਘਟਅੰਤਰਿਹਰਿਗੁਣਗਾਵੈਸੋਈ
ਆਪੇਆਪਿਮਿਲਾਏਕਰਤਾਪੁਨਰਪਿਜਨਮੁਹੋਈ॥੧੮॥
ਤਤੈਤਾਰੂਭਵਜਲੁਹੋਆਤਾਕਾਅੰਤੁਪਾਇਆ
ਨਾਤਰਨਾਤੁਲਹਾਹਮਬੂਡਸਿਤਾਰਿਲੇਹਿਤਾਰਣਰਾਇਆ॥੧੯॥
ਥਥੈਥਾਨਿਥਾਨੰਤਰਿਸੋਈਜਾਕਾਕੀਆਸਭੁਹੋਆ
ਕਿਆਭਰਮੁਕਿਆਮਾਇਆਕਹੀਐਜੋਤਿਸੁਭਾਵੈਸੋਈਭਲਾ॥੨੦॥
ਦਦੈਦੋਸੁਦੇਊਕਿਸੈਦੋਸੁਕਰੰਮਾਆਪਣਿਆ
ਜੋਮੈਕੀਆਸੋਮੈਪਾਇਆਦੋਸੁਦੀਜੈਅਵਰਜਨਾ॥੨੧॥
ਧਧੈਧਾਰਿਕਲਾਜਿਨਿਛੋਡੀਹਰਿਚੀਜੀਜਿਨਿਰੰਗਕੀਆ
ਤਿਸਦਾਦੀਆਸਭਨੀਲੀਆਕਰਮੀਕਰਮੀਹੁਕਮੁਪਇਆ॥੨੨॥
ਨੰਨੈਨਾਹਭੋਗਨਿਤਭੋਗੈਨਾਡੀਠਾਨਾਸੰਮ੍ਹਲਿਆ
ਗਲੀਹਉਸੋਹਾਗਣਿਭੈਣੇਕੰਤੁਕਬਹੂੰਮੈਮਿਲਿਆ॥੨੩॥
ਪਪੈਪਾਤਿਸਾਹੁਪਰਮੇਸਰੁਵੇਖਣਕਉਪਰਪੰਚੁਕੀਆ
ਦੇਖੈਬੂਝੈਸਭੁਕਿਛੁਜਾਣੈਅੰਤਰਿਬਾਹਰਿਰਵਿਰਹਿਆ॥੨੪॥
ਫਫੈਫਾਹੀਸਭੁਜਗੁਫਾਸਾਜਮਕੈਸੰਗਲਿਬੰਧਿਲਇਆ
ਗੁਰਪਰਸਾਦੀਸੇਨਰਉਬਰੇਜਿਹਰਿਸਰਣਾਗਤਿਭਜਿਪਇਆ॥੨੫॥
ਬਬੈਬਾਜੀਖੇਲਣਲਾਗਾਚਉਪੜਿਕੀਤੇਚਾਰਿਜੁਗਾ