ਸਾਧੂਸੰਗੁਮਸਕਤੇਤੂਠੈਪਾਵਾਦੇਵ॥
ਸਭੁਕਿਛੁਵਸਗਤਿਸਾਹਿਬੈਆਪੇਕਰਣਕਰੇਵ॥
ਸਤਿਗੁਰਕੈਬਲਿਹਾਰਣੈਮਨਸਾਸਭਪੂਰੇਵ॥੩॥
ਇਕੋਦਿਸੈਸਜਣੋਇਕੋਭਾਈਮੀਤੁ॥
ਇਕਸੈਦੀਸਾਮਗਰੀਇਕਸੈਦੀਹੈਰੀਤਿ॥
ਇਕਸਸਿਉਮਨੁਮਾਨਿਆਤਾਹੋਆਨਿਹਚਲੁਚੀਤੁ॥
ਸਚੁਖਾਣਾਸਚੁਪੈਨਣਾਟੇਕਨਾਨਕਸਚੁਕੀਤੁ॥੪॥੫॥੭੫॥
ਸਿਰੀਰਾਗੁਮਹਲਾ੫॥
ਸਭੇਥੋਕਪਰਾਪਤੇਜੇਆਵੈਇਕੁਹਥਿ॥
ਜਨਮੁਪਦਾਰਥੁਸਫਲੁਹੈਜੇਸਚਾਸਬਦੁਕਥਿ॥
ਗੁਰਤੇਮਹਲੁਪਰਾਪਤੇਜਿਸੁਲਿਖਿਆਹੋਵੈਮਥਿ॥੧॥
ਮੇਰੇਮਨਏਕਸਸਿਉਚਿਤੁਲਾਇ॥
ਏਕਸਬਿਨੁਸਭਧੰਧੁਹੈਸਭਮਿਥਿਆਮੋਹੁਮਾਇ॥੧॥ਰਹਾਉ॥
ਲਖਖੁਸੀਆਪਾਤਿਸਾਹੀਆਜੇਸਤਿਗੁਰੁਨਦਰਿਕਰੇਇ॥
ਨਿਮਖਏਕਹਰਿਨਾਮੁਦੇਇਮੇਰਾਮਨੁਤਨੁਸੀਤਲੁਹੋਇ॥
ਜਿਸਕਉਪੂਰਬਿਲਿਖਿਆਤਿਨਿਸਤਿਗੁਰਚਰਨਗਹੇ॥੨॥
ਸਫਲਮੂਰਤੁਸਫਲਾਘੜੀਜਿਤੁਸਚੇਨਾਲਿਪਿਆਰੁ॥
ਦੂਖੁਸੰਤਾਪੁਨਲਗਈਜਿਸੁਹਰਿਕਾਨਾਮੁਅਧਾਰੁ॥
ਬਾਹਪਕੜਿਗੁਰਿਕਾਢਿਆਸੋਈਉਤਰਿਆਪਾਰਿ॥੩॥
ਥਾਨੁਸੁਹਾਵਾਪਵਿਤੁਹੈਜਿਥੈਸੰਤਸਭਾ॥
ਢੋਈਤਿਸਹੀਨੋਮਿਲੈਜਿਨਿਪੂਰਾਗੁਰੂਲਭਾ॥
ਨਾਨਕਬਧਾਘਰੁਤਹਾਂਜਿਥੈਮਿਰਤੁਨਜਨਮੁਜਰਾ॥੪॥੬॥੭੬॥
ਸ੍ਰੀਰਾਗੁਮਹਲਾ੫॥
ਸੋਈਧਿਆਈਐਜੀਅੜੇਸਿਰਿਸਾਹਾਂਪਾਤਿਸਾਹੁ॥
ਤਿਸਹੀਕੀਕਰਿਆਸਮਨਜਿਸਕਾਸਭਸੁਵੇਸਾਹੁ॥
ਸਭਿਸਿਆਣਪਾਛਡਿਕੈਗੁਰਕੀਚਰਣੀਪਾਹੁ॥੧॥
ਮਨਮੇਰੇਸੁਖਸਹਜਸੇਤੀਜਪਿਨਾਉ॥
ਆਠਪਹਰਪ੍ਰਭੁਧਿਆਇਤੂੰਗੁਣਗੋਇੰਦਨਿਤਗਾਉ॥੧॥ਰਹਾਉ॥
ਤਿਸਕੀਸਰਨੀਪਰੁਮਨਾਜਿਸੁਜੇਵਡੁਅਵਰੁਨਕੋਇ॥
ਜਿਸੁਸਿਮਰਤਸੁਖੁਹੋਇਘਣਾਦੁਖੁਦਰਦੁਨਮੂਲੇਹੋਇ॥
ਸਦਾਸਦਾਕਰਿਚਾਕਰੀਪ੍ਰਭੁਸਾਹਿਬੁਸਚਾਸੋਇ॥੨॥
ਸਾਧਸੰਗਤਿਹੋਇਨਿਰਮਲਾਕਟੀਐਜਮਕੀਫਾਸ॥
ਸੁਖਦਾਤਾਭੈਭੰਜਨੋਤਿਸੁਆਗੈਕਰਿਅਰਦਾਸਿ॥
ਮਿਹਰਕਰੇਜਿਸੁਮਿਹਰਵਾਨੁਤਾਂਕਾਰਜੁਆਵੈਰਾਸਿ॥੩॥
ਬਹੁਤੋਬਹੁਤੁਵਖਾਣੀਐਊਚੋਊਚਾਥਾਉ॥
ਵਰਨਾਚਿਹਨਾਬਾਹਰਾਕੀਮਤਿਕਹਿਨਸਕਾਉ॥
ਨਾਨਕਕਉਪ੍ਰਭਮਇਆਕਰਿਸਚੁਦੇਵਹੁਅਪੁਣਾਨਾਉ॥੪॥੭॥੭੭॥
ਸ੍ਰੀਰਾਗੁਮਹਲਾ੫॥
ਨਾਮੁਧਿਆਏਸੋਸੁਖੀਤਿਸੁਮੁਖੁਊਜਲੁਹੋਇ॥
ਪੂਰੇਗੁਰਤੇਪਾਈਐਪਰਗਟੁਸਭਨੀਲੋਇ॥
ਸਾਧਸੰਗਤਿਕੈਘਰਿਵਸੈਏਕੋਸਚਾਸੋਇ॥੧॥