ਪਿਰੁਸੰਗਿਕਾਮਣਿਜਾਣਿਆਗੁਰਿਮੇਲਿਮਿਲਾਈਰਾਮ॥
ਅੰਤਰਿਸਬਦਿਮਿਲੀਸਹਜੇਤਪਤਿਬੁਝਾਈਰਾਮ॥
ਸਬਦਿਤਪਤਿਬੁਝਾਈਅੰਤਰਿਸਾਂਤਿਆਈਸਹਜੇਹਰਿਰਸੁਚਾਖਿਆ॥
ਮਿਲਿਪ੍ਰੀਤਮਅਪਣੇਸਦਾਰੰਗੁਮਾਣੇਸਚੈਸਬਦਿਸੁਭਾਖਿਆ॥
ਪੜਿਪੜਿਪੰਡਿਤਮੋਨੀਥਾਕੇਭੇਖੀਮੁਕਤਿਨਪਾਈ॥
ਨਾਨਕਬਿਨੁਭਗਤੀਜਗੁਬਉਰਾਨਾਸਚੈਸਬਦਿਮਿਲਾਈ॥੩॥
ਸਾਧਨਮਨਿਅਨਦੁਭਇਆਹਰਿਜੀਉਮੇਲਿਪਿਆਰੇਰਾਮ॥
ਸਾਧਨਹਰਿਕੈਰਸਿਰਸੀਗੁਰਕੈਸਬਦਿਅਪਾਰੇਰਾਮ॥
ਸਬਦਿਅਪਾਰੇਮਿਲੇਪਿਆਰੇਸਦਾਗੁਣਸਾਰੇਮਨਿਵਸੇ॥
ਸੇਜਸੁਹਾਵੀਜਾਪਿਰਿਰਾਵੀਮਿਲਿਪ੍ਰੀਤਮਅਵਗਣਨਸੇ॥
ਜਿਤੁਘਰਿਨਾਮੁਹਰਿਸਦਾਧਿਆਈਐਸੋਹਿਲੜਾਜੁਗਚਾਰੇ॥
ਨਾਨਕਨਾਮਿਰਤੇਸਦਾਅਨਦੁਹੈਹਰਿਮਿਲਿਆਕਾਰਜਸਾਰੇ॥੪॥੧॥੬॥
ੴਸਤਿਗੁਰਪ੍ਰਸਾਦਿ॥
ਆਸਾਮਹਲਾ੩ਛੰਤਘਰੁ੩॥
ਸਾਜਨਮੇਰੇਪ੍ਰੀਤਮਹੁਤੁਮਸਹਕੀਭਗਤਿਕਰੇਹੋ॥
ਗੁਰੁਸੇਵਹੁਸਦਾਆਪਣਾਨਾਮੁਪਦਾਰਥੁਲੇਹੋ॥
ਭਗਤਿਕਰਹੁਤੁਮਸਹੈਕੇਰੀਜੋਸਹਪਿਆਰੇਭਾਵਏ॥
ਆਪਣਾਭਾਣਾਤੁਮਕਰਹੁਤਾਫਿਰਿਸਹਖੁਸੀਨਆਵਏ॥
ਭਗਤਿਭਾਵਇਹੁਮਾਰਗੁਬਿਖੜਾਗੁਰਦੁਆਰੈਕੋਪਾਵਏ॥
ਕਹੈਨਾਨਕੁਜਿਸੁਕਰੇਕਿਰਪਾਸੋਹਰਿਭਗਤੀਚਿਤੁਲਾਵਏ॥੧॥
ਮੇਰੇਮਨਬੈਰਾਗੀਆਤੂੰਬੈਰਾਗੁਕਰਿਕਿਸੁਦਿਖਾਵਹਿ॥
ਹਰਿਸੋਹਿਲਾਤਿਨੑਸਦਸਦਾਜੋਹਰਿਗੁਣਗਾਵਹਿ॥
ਕਰਿਬੈਰਾਗੁਤੂੰਛੋਡਿਪਾਖੰਡੁਸੋਸਹੁਸਭੁਕਿਛੁਜਾਣਏ॥
ਜਲਿਥਲਿਮਹੀਅਲਿਏਕੋਸੋਈਗੁਰਮੁਖਿਹੁਕਮੁਪਛਾਣਏ॥
ਜਿਨਿਹੁਕਮੁਪਛਾਤਾਹਰੀਕੇਰਾਸੋਈਸਰਬਸੁਖਪਾਵਏ॥
ਇਵਕਹੈਨਾਨਕੁਸੋਬੈਰਾਗੀਅਨਦਿਨੁਹਰਿਲਿਵਲਾਵਏ॥੨॥
ਜਹਜਹਮਨਤੂੰਧਾਵਦਾਤਹਤਹਹਰਿਤੇਰੈਨਾਲੇ॥
ਮਨਸਿਆਣਪਛੋਡੀਐਗੁਰਕਾਸਬਦੁਸਮਾਲੇ॥
ਸਾਥਿਤੇਰੈਸੋਸਹੁਸਦਾਹੈਇਕੁਖਿਨੁਹਰਿਨਾਮੁਸਮਾਲਹੇ॥
ਜਨਮਜਨਮਕੇਤੇਰੇਪਾਪਕਟੇਅੰਤਿਪਰਮਪਦੁਪਾਵਹੇ॥
ਸਾਚੇਨਾਲਿਤੇਰਾਗੰਢੁਲਾਗੈਗੁਰਮੁਖਿਸਦਾਸਮਾਲੇ॥
ਇਉਕਹੈਨਾਨਕੁਜਹਮਨਤੂੰਧਾਵਦਾਤਹਹਰਿਤੇਰੈਸਦਾਨਾਲੇ॥੩॥
ਸਤਿਗੁਰਮਿਲਿਐਧਾਵਤੁਥੰਮਿੑਆਨਿਜਘਰਿਵਸਿਆਆਏ॥
ਨਾਮੁਵਿਹਾਝੇਨਾਮੁਲਏਨਾਮਿਰਹੇਸਮਾਏ॥