ਸਫਲੁਜਨਮੁਸਰੀਰੁਸਭੁਹੋਆਜਿਤੁਰਾਮਨਾਮੁਪਰਗਾਸਿਆ॥
ਨਾਨਕਹਰਿਭਜੁਸਦਾਦਿਨੁਰਾਤੀਗੁਰਮੁਖਿਨਿਜਘਰਿਵਾਸਿਆ॥੬॥
ਜਿਨਸਰਧਾਰਾਮਨਾਮਿਲਗੀਤਿਨੑਦੂਜੈਚਿਤੁਨਲਾਇਆਰਾਮ॥
ਜੇਧਰਤੀਸਭਕੰਚਨੁਕਰਿਦੀਜੈਬਿਨੁਨਾਵੈਅਵਰੁਨਭਾਇਆਰਾਮ॥
ਰਾਮਨਾਮੁਮਨਿਭਾਇਆਪਰਮਸੁਖੁਪਾਇਆਅੰਤਿਚਲਦਿਆਨਾਲਿਸਖਾਈ॥
ਰਾਮਨਾਮਧਨੁਪੂੰਜੀਸੰਚੀਨਾਡੂਬੈਨਾਜਾਈ॥
ਰਾਮਨਾਮੁਇਸੁਜੁਗਮਹਿਤੁਲਹਾਜਮਕਾਲੁਨੇੜਿਨਆਵੈ॥
ਨਾਨਕਗੁਰਮੁਖਿਰਾਮੁਪਛਾਤਾਕਰਿਕਿਰਪਾਆਪਿਮਿਲਾਵੈ॥੭॥
ਰਾਮੋਰਾਮਨਾਮੁਸਤੇਸਤਿਗੁਰਮੁਖਿਜਾਣਿਆਰਾਮ॥
ਸੇਵਕੋਗੁਰਸੇਵਾਲਾਗਾਜਿਨਿਮਨੁਤਨੁਅਰਪਿਚੜਾਇਆਰਾਮ॥
ਮਨੁਤਨੁਅਰਪਿਆਬਹੁਤੁਮਨਿਸਰਧਿਆਗੁਰਸੇਵਕਭਾਇਮਿਲਾਏ॥
ਦੀਨਾਨਾਥੁਜੀਆਕਾਦਾਤਾਪੂਰੇਗੁਰਤੇਪਾਏ॥
ਗੁਰੂਸਿਖੁਸਿਖੁਗੁਰੂਹੈਏਕੋਗੁਰਉਪਦੇਸੁਚਲਾਏ॥
ਰਾਮਨਾਮਮੰਤੁਹਿਰਦੈਦੇਵੈਨਾਨਕਮਿਲਣੁਸੁਭਾਏ॥੮॥੨॥੯॥
ੴਸਤਿਗੁਰਪ੍ਰਸਾਦਿ॥
ਆਸਾਛੰਤਮਹਲਾ੪ਘਰੁ੨॥
ਹਰਿਹਰਿਕਰਤਾਦੂਖਬਿਨਾਸਨੁਪਤਿਤਪਾਵਨੁਹਰਿਨਾਮੁਜੀਉ॥
ਹਰਿਸੇਵਾਭਾਈਪਰਮਗਤਿਪਾਈਹਰਿਊਤਮੁਹਰਿਹਰਿਕਾਮੁਜੀਉ॥
ਹਰਿਊਤਮੁਕਾਮੁਜਪੀਐਹਰਿਨਾਮੁਹਰਿਜਪੀਐਅਸਥਿਰੁਹੋਵੈ॥
ਜਨਮਮਰਣਦੋਵੈਦੁਖਮੇਟੇਸਹਜੇਹੀਸੁਖਿਸੋਵੈ॥
ਹਰਿਹਰਿਕਿਰਪਾਧਾਰਹੁਠਾਕੁਰਹਰਿਜਪੀਐਆਤਮਰਾਮੁਜੀਉ॥
ਹਰਿਹਰਿਕਰਤਾਦੂਖਬਿਨਾਸਨੁਪਤਿਤਪਾਵਨੁਹਰਿਨਾਮੁਜੀਉ॥੧॥
ਹਰਿਨਾਮੁਪਦਾਰਥੁਕਲਿਜੁਗਿਊਤਮੁਹਰਿਜਪੀਐਸਤਿਗੁਰਭਾਇਜੀਉ॥
ਗੁਰਮੁਖਿਹਰਿਪੜੀਐਗੁਰਮੁਖਿਹਰਿਸੁਣੀਐਹਰਿਜਪਤਸੁਣਤਦੁਖੁਜਾਇਜੀਉ॥
ਹਰਿਹਰਿਨਾਮੁਜਪਿਆਦੁਖੁਬਿਨਸਿਆਹਰਿਨਾਮੁਪਰਮਸੁਖੁਪਾਇਆ॥
ਸਤਿਗੁਰਗਿਆਨੁਬਲਿਆਘਟਿਚਾਨਣੁਅਗਿਆਨੁਅੰਧੇਰੁਗਵਾਇਆ॥
ਹਰਿਹਰਿਨਾਮੁਤਿਨੀਆਰਾਧਿਆਜਿਨਮਸਤਕਿਧੁਰਿਲਿਖਿਪਾਇਜੀਉ॥
ਹਰਿਨਾਮੁਪਦਾਰਥੁਕਲਿਜੁਗਿਊਤਮੁਹਰਿਜਪੀਐਸਤਿਗੁਰਭਾਇਜੀਉ॥੨॥
ਹਰਿਹਰਿਮਨਿਭਾਇਆਪਰਮਸੁਖਪਾਇਆਹਰਿਲਾਹਾਪਦੁਨਿਰਬਾਣੁਜੀਉ॥
ਹਰਿਪ੍ਰੀਤਿਲਗਾਈਹਰਿਨਾਮੁਸਖਾਈਭ੍ਰਮੁਚੂਕਾਆਵਣੁਜਾਣੁਜੀਉ॥