ਕਰਿਸੇਵਹਿਪੂਰਾਸਤਿਗੁਰੂਭੁਖਜਾਇਲਹਿਮੇਰੀ॥
ਗੁਰਸਿਖਾਕੀਭੁਖਸਭਗਈਤਿਨਪਿਛੈਹੋਰਖਾਇਘਨੇਰੀ॥
ਜਨਨਾਨਕਹਰਿਪੁੰਨੁਬੀਜਿਆਫਿਰਿਤੋਟਿਨਆਵੈਹਰਿਪੁੰਨਕੇਰੀ॥੩॥
ਗੁਰਸਿਖਾਮਨਿਵਾਧਾਈਆਜਿਨਮੇਰਾਸਤਿਗੁਰੂਡਿਠਾਰਾਮਰਾਜੇ॥
ਕੋਈਕਰਿਗਲਸੁਣਾਵੈਹਰਿਨਾਮਕੀਸੋਲਗੈਗੁਰਸਿਖਾਮਨਿਮਿਠਾ॥
ਹਰਿਦਰਗਹਗੁਰਸਿਖਪੈਨਾਈਅਹਿਜਿਨੑਾਮੇਰਾਸਤਿਗੁਰੁਤੁਠਾ॥
ਜਨਨਾਨਕੁਹਰਿਹਰਿਹੋਇਆਹਰਿਹਰਿਮਨਿਵੁਠਾ॥੪॥੧੨॥੧੯॥
ਆਸਾਮਹਲਾ੪॥
ਜਿਨੑਾਭੇਟਿਆਮੇਰਾਪੂਰਾਸਤਿਗੁਰੂਤਿਨਹਰਿਨਾਮੁਦ੍ਰਿੜਾਵੈਰਾਮਰਾਜੇ॥
ਤਿਸਕੀਤ੍ਰਿਸਨਾਭੁਖਸਭਉਤਰੈਜੋਹਰਿਨਾਮੁਧਿਆਵੈ॥
ਜੋਹਰਿਹਰਿਨਾਮੁਧਿਆਇਦੇਤਿਨੑਜਮੁਨੇੜਿਨਆਵੈ॥
ਜਨਨਾਨਕਕਉਹਰਿਕ੍ਰਿਪਾਕਰਿਨਿਤਜਪੈਹਰਿਨਾਮੁਹਰਿਨਾਮਿਤਰਾਵੈ॥੧॥
ਜਿਨੀਗੁਰਮੁਖਿਨਾਮੁਧਿਆਇਆਤਿਨਾਫਿਰਿਬਿਘਨੁਨਹੋਈਰਾਮਰਾਜੇ॥
ਜਿਨੀਸਤਿਗੁਰੁਪੁਰਖੁਮਨਾਇਆਤਿਨਪੂਜੇਸਭੁਕੋਈ॥
ਜਿਨੑੀਸਤਿਗੁਰੁਪਿਆਰਾਸੇਵਿਆਤਿਨੑਾਸੁਖੁਸਦਹੋਈ॥
ਜਿਨੑਾਨਾਨਕੁਸਤਿਗੁਰੁਭੇਟਿਆਤਿਨੑਾਮਿਲਿਆਹਰਿਸੋਈ॥੨॥
ਜਿਨੑਾਅੰਤਰਿਗੁਰਮੁਖਿਪ੍ਰੀਤਿਹੈਤਿਨੑਹਰਿਰਖਣਹਾਰਾਰਾਮਰਾਜੇ॥
ਤਿਨੑਕੀਨਿੰਦਾਕੋਈਕਿਆਕਰੇਜਿਨੑਹਰਿਨਾਮੁਪਿਆਰਾ॥
ਜਿਨਹਰਿਸੇਤੀਮਨੁਮਾਨਿਆਸਭਦੁਸਟਝਖਮਾਰਾ॥
ਜਨਨਾਨਕਨਾਮੁਧਿਆਇਆਹਰਿਰਖਣਹਾਰਾ॥੩॥
ਹਰਿਜੁਗੁਜੁਗੁਭਗਤਉਪਾਇਆਪੈਜਰਖਦਾਆਇਆਰਾਮਰਾਜੇ॥
ਹਰਣਾਖਸੁਦੁਸਟੁਹਰਿਮਾਰਿਆਪ੍ਰਹਲਾਦੁਤਰਾਇਆ॥
ਅਹੰਕਾਰੀਆਨਿੰਦਕਾਪਿਠਿਦੇਇਨਾਮਦੇਉਮੁਖਿਲਾਇਆ॥
ਜਨਨਾਨਕਐਸਾਹਰਿਸੇਵਿਆਅੰਤਿਲਏਛਡਾਇਆ॥੪॥੧੩॥੨੦॥
ਆਸਾਮਹਲਾ੪ਛੰਤਘਰੁ੫॥
ੴਸਤਿਗੁਰਪ੍ਰਸਾਦਿ॥
ਮੇਰੇਮਨਪਰਦੇਸੀਵੇਪਿਆਰੇਆਉਘਰੇ॥
ਹਰਿਗੁਰੂਮਿਲਾਵਹੁਮੇਰੇਪਿਆਰੇਘਰਿਵਸੈਹਰੇ॥
ਰੰਗਿਰਲੀਆਮਾਣਹੁਮੇਰੇਪਿਆਰੇਹਰਿਕਿਰਪਾਕਰੇ॥
ਗੁਰੁਨਾਨਕੁਤੁਠਾਮੇਰੇਪਿਆਰੇਮੇਲੇਹਰੇ॥੧॥
ਮੈਪ੍ਰੇਮੁਨਚਾਖਿਆਮੇਰੇਪਿਆਰੇਭਾਉਕਰੇ॥
ਮਨਿਤ੍ਰਿਸਨਾਨਬੁਝੀਮੇਰੇਪਿਆਰੇਨਿਤਆਸਕਰੇ॥
ਨਿਤਜੋਬਨੁਜਾਵੈਮੇਰੇਪਿਆਰੇਜਮੁਸਾਸਹਿਰੇ॥
ਭਾਗਮਣੀਸੋਹਾਗਣਿਮੇਰੇਪਿਆਰੇਨਾਨਕਹਰਿਉਰਿਧਾਰੇ॥੨॥