ਅਪਰਾਧੀਮਤਿਹੀਨੁਨਿਰਗੁਨੁਅਨਾਥੁਨੀਚੁ॥
ਸਠਕਠੋਰੁਕੁਲਹੀਨੁਬਿਆਪਤਮੋਹਕੀਚੁ॥
ਮਲਭਰਮਕਰਮਅਹੰਮਮਤਾਮਰਣੁਚੀਤਿਨਆਵਏ॥
ਬਨਿਤਾਬਿਨੋਦਅਨੰਦਮਾਇਆਅਗਿਆਨਤਾਲਪਟਾਵਏ॥
ਖਿਸੈਜੋਬਨੁਬਧੈਜਰੂਆਦਿਨਨਿਹਾਰੇਸੰਗਿਮੀਚੁ॥
ਬਿਨਵੰਤਿਨਾਨਕਆਸਤੇਰੀਸਰਣਿਸਾਧੂਰਾਖੁਨੀਚੁ॥੨॥
ਭਰਮੇਜਨਮਅਨੇਕਸੰਕਟਮਹਾਜੋਨ॥
ਲਪਟਿਰਹਿਓਤਿਹਸੰਗਿਮੀਠੇਭੋਗਸੋਨ॥
ਭ੍ਰਮਤਭਾਰਅਗਨਤਆਇਓਬਹੁਪ੍ਰਦੇਸਹਧਾਇਓ॥
ਅਬਓਟਧਾਰੀਪ੍ਰਭਮੁਰਾਰੀਸਰਬਸੁਖਹਰਿਨਾਇਓ॥
ਰਾਖਨਹਾਰੇਪ੍ਰਭਪਿਆਰੇਮੁਝਤੇਕਛੂਨਹੋਆਹੋਨ॥
ਸੂਖਸਹਜਆਨੰਦਨਾਨਕਕ੍ਰਿਪਾਤੇਰੀਤਰੈਭਉਨ॥੩॥
ਨਾਮਧਾਰੀਕਉਧਾਰੇਭਗਤਹਸੰਸਾਕਉਨ॥
ਜੇਨਕੇਨਪਰਕਾਰੇਹਰਿਹਰਿਜਸੁਸੁਨਹੁਸ੍ਰਵਨ॥
ਸੁਨਿਸ੍ਰਵਨਬਾਨੀਪੁਰਖਗਿਆਨੀਮਨਿਨਿਧਾਨਾਪਾਵਹੇ॥
ਹਰਿਰੰਗਿਰਾਤੇਪ੍ਰਭਬਿਧਾਤੇਰਾਮਕੇਗੁਣਗਾਵਹੇ॥
ਬਸੁਧਕਾਗਦਬਨਰਾਜਕਲਮਾਲਿਖਣਕਉਜੇਹੋਇਪਵਨ॥
ਬੇਅੰਤਅੰਤੁਨਜਾਇਪਾਇਆਗਹੀਨਾਨਕਚਰਣਸਰਨ॥੪॥੫॥੮॥
ਆਸਾਮਹਲਾ੫॥
ਪੁਰਖਪਤੇਭਗਵਾਨਤਾਕੀਸਰਣਿਗਹੀ॥
ਨਿਰਭਉਭਏਪਰਾਨਚਿੰਤਾਸਗਲਲਹੀ॥
ਮਾਤਪਿਤਾਸੁਤਮੀਤਸੁਰਿਜਨਇਸਟਬੰਧਪਜਾਣਿਆ॥
ਗਹਿਕੰਠਿਲਾਇਆਗੁਰਿਮਿਲਾਇਆਜਸੁਬਿਮਲਸੰਤਵਖਾਣਿਆ॥
ਬੇਅੰਤਗੁਣਅਨੇਕਮਹਿਮਾਕੀਮਤਿਕਛੂਨਜਾਇਕਹੀ॥
ਪ੍ਰਭਏਕਅਨਿਕਅਲਖਠਾਕੁਰਓਟਨਾਨਕਤਿਸੁਗਹੀ॥੧॥
ਅੰਮ੍ਰਿਤਬਨੁਸੰਸਾਰੁਸਹਾਈਆਪਿਭਏ॥
ਰਾਮਨਾਮੁਉਰਹਾਰੁਬਿਖੁਕੇਦਿਵਸਗਏ॥
ਗਤੁਭਰਮਮੋਹਬਿਕਾਰਬਿਨਸੇਜੋਨਿਆਵਣਸਭਰਹੇ॥
ਅਗਨਿਸਾਗਰਭਏਸੀਤਲਸਾਧਅੰਚਲਗਹਿਰਹੇ॥
ਗੋਵਿੰਦਗੁਪਾਲਦਇਆਲਸੰਮ੍ਰਿਥਬੋਲਿਸਾਧੂਹਰਿਜੈਜਏ॥
ਨਾਨਕਨਾਮੁਧਿਆਇਪੂਰਨਸਾਧਸੰਗਿਪਾਈਪਰਮਗਤੇ॥੨॥
ਜਹਦੇਖਉਤਹਸੰਗਿਏਕੋਰਵਿਰਹਿਆ॥
ਘਟਘਟਵਾਸੀਆਪਿਵਿਰਲੈਕਿਨੈਲਹਿਆ॥
ਜਲਿਥਲਿਮਹੀਅਲਿਪੂਰਿਪੂਰਨਕੀਟਹਸਤਿਸਮਾਨਿਆ॥
ਆਦਿਅੰਤੇਮਧਿਸੋਈਗੁਰਪ੍ਰਸਾਦੀਜਾਨਿਆ॥
ਬ੍ਰਹਮੁਪਸਰਿਆਬ੍ਰਹਮਲੀਲਾਗੋਵਿੰਦਗੁਣਨਿਧਿਜਨਿਕਹਿਆ॥
ਸਿਮਰਿਸੁਆਮੀਅੰਤਰਜਾਮੀਹਰਿਏਕੁਨਾਨਕਰਵਿਰਹਿਆ॥੩॥
ਦਿਨੁਰੈਣਿਸੁਹਾਵੜੀਆਈਸਿਮਰਤਨਾਮੁਹਰੇ॥