ਵਿਸਮਾਦੁਪਉਣੁਵਿਸਮਾਦੁਪਾਣੀ॥
ਵਿਸਮਾਦੁਅਗਨੀਖੇਡਹਿਵਿਡਾਣੀ॥
ਵਿਸਮਾਦੁਧਰਤੀਵਿਸਮਾਦੁਖਾਣੀ॥
ਵਿਸਮਾਦੁਸਾਦਿਲਗਹਿਪਰਾਣੀ॥
ਵਿਸਮਾਦੁਸੰਜੋਗੁਵਿਸਮਾਦੁਵਿਜੋਗੁ॥
ਵਿਸਮਾਦੁਭੁਖਵਿਸਮਾਦੁਭੋਗੁ॥
ਵਿਸਮਾਦੁਸਿਫਤਿਵਿਸਮਾਦੁਸਾਲਾਹ॥
ਵਿਸਮਾਦੁਉਝੜਵਿਸਮਾਦੁਰਾਹ॥
ਵਿਸਮਾਦੁਨੇੜੈਵਿਸਮਾਦੁਦੂਰਿ॥
ਵਿਸਮਾਦੁਦੇਖੈਹਾਜਰਾਹਜੂਰਿ॥
ਵੇਖਿਵਿਡਾਣੁਰਹਿਆਵਿਸਮਾਦੁ॥
ਨਾਨਕਬੁਝਣੁਪੂਰੈਭਾਗਿ॥੧॥
ਮਃ੧॥
ਕੁਦਰਤਿਦਿਸੈਕੁਦਰਤਿਸੁਣੀਐਕੁਦਰਤਿਭਉਸੁਖਸਾਰੁ॥
ਕੁਦਰਤਿਪਾਤਾਲੀਆਕਾਸੀਕੁਦਰਤਿਸਰਬਆਕਾਰੁ॥
ਕੁਦਰਤਿਵੇਦਪੁਰਾਣਕਤੇਬਾਕੁਦਰਤਿਸਰਬਵੀਚਾਰੁ॥
ਕੁਦਰਤਿਖਾਣਾਪੀਣਾਪੈਨੑਣੁਕੁਦਰਤਿਸਰਬਪਿਆਰੁ॥
ਕੁਦਰਤਿਜਾਤੀਜਿਨਸੀਰੰਗੀਕੁਦਰਤਿਜੀਅਜਹਾਨ॥
ਕੁਦਰਤਿਨੇਕੀਆਕੁਦਰਤਿਬਦੀਆਕੁਦਰਤਿਮਾਨੁਅਭਿਮਾਨੁ॥
ਕੁਦਰਤਿਪਉਣੁਪਾਣੀਬੈਸੰਤਰੁਕੁਦਰਤਿਧਰਤੀਖਾਕੁ॥
ਸਭਤੇਰੀਕੁਦਰਤਿਤੂੰਕਾਦਿਰੁਕਰਤਾਪਾਕੀਨਾਈਪਾਕੁ॥
ਨਾਨਕਹੁਕਮੈਅੰਦਰਿਵੇਖੈਵਰਤੈਤਾਕੋਤਾਕੁ॥੨॥
ਪਉੜੀ॥
ਆਪੀਨੑੈਭੋਗਭੋਗਿਕੈਹੋਇਭਸਮੜਿਭਉਰੁਸਿਧਾਇਆ॥
ਵਡਾਹੋਆਦੁਨੀਦਾਰੁਗਲਿਸੰਗਲੁਘਤਿਚਲਾਇਆ॥
ਅਗੈਕਰਣੀਕੀਰਤਿਵਾਚੀਐਬਹਿਲੇਖਾਕਰਿਸਮਝਾਇਆ॥
ਥਾਉਨਹੋਵੀਪਉਦੀਈਹੁਣਿਸੁਣੀਐਕਿਆਰੂਆਇਆ॥
ਮਨਿਅੰਧੈਜਨਮੁਗਵਾਇਆ॥੩॥
ਸਲੋਕਮਃ੧॥
ਭੈਵਿਚਿਪਵਣੁਵਹੈਸਦਵਾਉ॥
ਭੈਵਿਚਿਚਲਹਿਲਖਦਰੀਆਉ॥
ਭੈਵਿਚਿਅਗਨਿਕਢੈਵੇਗਾਰਿ॥
ਭੈਵਿਚਿਧਰਤੀਦਬੀਭਾਰਿ॥
ਭੈਵਿਚਿਇੰਦੁਫਿਰੈਸਿਰਭਾਰਿ॥
ਭੈਵਿਚਿਰਾਜਾਧਰਮਦੁਆਰੁ॥
ਭੈਵਿਚਿਸੂਰਜੁਭੈਵਿਚਿਚੰਦੁ॥
ਕੋਹਕਰੋੜੀਚਲਤਨਅੰਤੁ॥
ਭੈਵਿਚਿਸਿਧਬੁਧਸੁਰਨਾਥ॥
ਭੈਵਿਚਿਆਡਾਣੇਆਕਾਸ॥
ਭੈਵਿਚਿਜੋਧਮਹਾਬਲਸੂਰ॥
ਭੈਵਿਚਿਆਵਹਿਜਾਵਹਿਪੂਰ॥
ਸਗਲਿਆਭਉਲਿਖਿਆਸਿਰਿਲੇਖੁ॥
ਨਾਨਕਨਿਰਭਉਨਿਰੰਕਾਰੁਸਚੁਏਕੁ॥੧॥
ਮਃ੧॥
ਨਾਨਕਨਿਰਭਉਨਿਰੰਕਾਰੁਹੋਰਿਕੇਤੇਰਾਮਰਵਾਲ॥
ਕੇਤੀਆਕੰਨੑਕਹਾਣੀਆਕੇਤੇਬੇਦਬੀਚਾਰ॥
ਕੇਤੇਨਚਹਿਮੰਗਤੇਗਿੜਿਮੁੜਿਪੂਰਹਿਤਾਲ॥
ਬਾਜਾਰੀਬਾਜਾਰਮਹਿਆਇਕਢਹਿਬਾਜਾਰ॥
ਗਾਵਹਿਰਾਜੇਰਾਣੀਆਬੋਲਹਿਆਲਪਤਾਲ॥
ਲਖਟਕਿਆਕੇਮੁੰਦੜੇਲਖਟਕਿਆਕੇਹਾਰ॥
ਜਿਤੁਤਨਿਪਾਈਅਹਿਨਾਨਕਾਸੇਤਨਹੋਵਹਿਛਾਰ॥