ਸਤਿਗੁਰੁਭੇਟੇਸੋਸੁਖੁਪਾਏ॥
ਹਰਿਕਾਨਾਮੁਮੰਨਿਵਸਾਏ॥
ਨਾਨਕਨਦਰਿਕਰੇਸੋਪਾਏ॥
ਆਸਅੰਦੇਸੇਤੇਨਿਹਕੇਵਲੁਹਉਮੈਸਬਦਿਜਲਾਏ॥੨॥
ਪਉੜੀ॥
ਭਗਤਤੇਰੈਮਨਿਭਾਵਦੇਦਰਿਸੋਹਨਿਕੀਰਤਿਗਾਵਦੇ॥
ਨਾਨਕਕਰਮਾਬਾਹਰੇਦਰਿਢੋਅਨਲਹਨੑੀਧਾਵਦੇ॥
ਇਕਿਮੂਲੁਨਬੁਝਨਿੑਆਪਣਾਅਣਹੋਦਾਆਪੁਗਣਾਇਦੇ॥
ਹਉਢਾਢੀਕਾਨੀਚਜਾਤਿਹੋਰਿਉਤਮਜਾਤਿਸਦਾਇਦੇ॥
ਤਿਨੑਮੰਗਾਜਿਤੁਝੈਧਿਆਇਦੇ॥੯॥
ਸਲੋਕੁਮਃ੧॥
ਕੂੜੁਰਾਜਾਕੂੜੁਪਰਜਾਕੂੜੁਸਭੁਸੰਸਾਰੁ॥
ਕੂੜੁਮੰਡਪਕੂੜੁਮਾੜੀਕੂੜੁਬੈਸਣਹਾਰੁ॥
ਕੂੜੁਸੁਇਨਾਕੂੜੁਰੁਪਾਕੂੜੁਪੈਨੑਣਹਾਰੁ॥
ਕੂੜੁਕਾਇਆਕੂੜੁਕਪੜੁਕੂੜੁਰੂਪੁਅਪਾਰੁ॥
ਕੂੜੁਮੀਆਕੂੜੁਬੀਬੀਖਪਿਹੋਏਖਾਰੁ॥
ਕੂੜਿਕੂੜੈਨੇਹੁਲਗਾਵਿਸਰਿਆਕਰਤਾਰੁ॥
ਕਿਸੁਨਾਲਿਕੀਚੈਦੋਸਤੀਸਭੁਜਗੁਚਲਣਹਾਰੁ॥
ਕੂੜੁਮਿਠਾਕੂੜੁਮਾਖਿਉਕੂੜੁਡੋਬੇਪੂਰੁ॥
ਨਾਨਕੁਵਖਾਣੈਬੇਨਤੀਤੁਧੁਬਾਝੁਕੂੜੋਕੂੜੁ॥੧॥
ਮਃ੧॥
ਸਚੁਤਾਪਰੁਜਾਣੀਐਜਾਰਿਦੈਸਚਾਹੋਇ॥
ਕੂੜਕੀਮਲੁਉਤਰੈਤਨੁਕਰੇਹਛਾਧੋਇ॥
ਸਚੁਤਾਪਰੁਜਾਣੀਐਜਾਸਚਿਧਰੇਪਿਆਰੁ॥
ਨਾਉਸੁਣਿਮਨੁਰਹਸੀਐਤਾਪਾਏਮੋਖਦੁਆਰੁ॥
ਸਚੁਤਾਪਰੁਜਾਣੀਐਜਾਜੁਗਤਿਜਾਣੈਜੀਉ॥
ਧਰਤਿਕਾਇਆਸਾਧਿਕੈਵਿਚਿਦੇਇਕਰਤਾਬੀਉ॥
ਸਚੁਤਾਪਰੁਜਾਣੀਐਜਾਸਿਖਸਚੀਲੇਇ॥
ਦਇਆਜਾਣੈਜੀਅਕੀਕਿਛੁਪੁੰਨੁਦਾਨੁਕਰੇਇ॥
ਸਚੁਤਾਂਪਰੁਜਾਣੀਐਜਾਆਤਮਤੀਰਥਿਕਰੇਨਿਵਾਸੁ॥
ਸਤਿਗੁਰੂਨੋਪੁਛਿਕੈਬਹਿਰਹੈਕਰੇਨਿਵਾਸੁ॥
ਸਚੁਸਭਨਾਹੋਇਦਾਰੂਪਾਪਕਢੈਧੋਇ॥
ਨਾਨਕੁਵਖਾਣੈਬੇਨਤੀਜਿਨਸਚੁਪਲੈਹੋਇ॥੨॥
ਪਉੜੀ॥
ਦਾਨੁਮਹਿੰਡਾਤਲੀਖਾਕੁਜੇਮਿਲੈਤਮਸਤਕਿਲਾਈਐ॥
ਕੂੜਾਲਾਲਚੁਛਡੀਐਹੋਇਇਕਮਨਿਅਲਖੁਧਿਆਈਐ॥
ਫਲੁਤੇਵੇਹੋਪਾਈਐਜੇਵੇਹੀਕਾਰਕਮਾਈਐ॥
ਜੇਹੋਵੈਪੂਰਬਿਲਿਖਿਆਤਾਧੂੜਿਤਿਨੑਾਦੀਪਾਈਐ॥
ਮਤਿਥੋੜੀਸੇਵਗਵਾਈਐ॥੧੦॥
ਸਲੋਕੁਮਃ੧॥
ਸਚਿਕਾਲੁਕੂੜੁਵਰਤਿਆਕਲਿਕਾਲਖਬੇਤਾਲ॥
ਬੀਉਬੀਜਿਪਤਿਲੈਗਏਅਬਕਿਉਉਗਵੈਦਾਲਿ॥
ਜੇਇਕੁਹੋਇਤਉਗਵੈਰੁਤੀਹੂਰੁਤਿਹੋਇ॥
ਨਾਨਕਪਾਹੈਬਾਹਰਾਕੋਰੈਰੰਗੁਨਸੋਇ॥
ਭੈਵਿਚਿਖੁੰਬਿਚੜਾਈਐਸਰਮੁਪਾਹੁਤਨਿਹੋਇ॥
ਨਾਨਕਭਗਤੀਜੇਰਪੈਕੂੜੈਸੋਇਨਕੋਇ॥੧॥
ਮਃ੧॥
ਲਬੁਪਾਪੁਦੁਇਰਾਜਾਮਹਤਾਕੂੜੁਹੋਆਸਿਕਦਾਰੁ॥
ਕਾਮੁਨੇਬੁਸਦਿਪੁਛੀਐਬਹਿਬਹਿਕਰੇਬੀਚਾਰੁ॥