ਸਲੋਕੁਮਃ੧॥
ਨਾਨਕਮੇਰੁਸਰੀਰਕਾਇਕੁਰਥੁਇਕੁਰਥਵਾਹੁ॥
ਜੁਗੁਜੁਗੁਫੇਰਿਵਟਾਈਅਹਿਗਿਆਨੀਬੁਝਹਿਤਾਹਿ॥
ਸਤਜੁਗਿਰਥੁਸੰਤੋਖਕਾਧਰਮੁਅਗੈਰਥਵਾਹੁ॥
ਤ੍ਰੇਤੈਰਥੁਜਤੈਕਾਜੋਰੁਅਗੈਰਥਵਾਹੁ॥
ਦੁਆਪੁਰਿਰਥੁਤਪੈਕਾਸਤੁਅਗੈਰਥਵਾਹੁ॥
ਕਲਜੁਗਿਰਥੁਅਗਨਿਕਾਕੂੜੁਅਗੈਰਥਵਾਹੁ॥੧॥
ਮਃ੧॥
ਸਾਮਕਹੈਸੇਤੰਬਰੁਸੁਆਮੀਸਚਮਹਿਆਛੈਸਾਚਿਰਹੇ॥
ਸਭੁਕੋਸਚਿਸਮਾਵੈ॥
ਰਿਗੁਕਹੈਰਹਿਆਭਰਪੂਰਿ॥
ਰਾਮਨਾਮੁਦੇਵਾਮਹਿਸੂਰੁ॥
ਨਾਇਲਇਐਪਰਾਛਤਜਾਹਿ॥
ਨਾਨਕਤਉਮੋਖੰਤਰੁਪਾਹਿ॥
ਜੁਜਮਹਿਜੋਰਿਛਲੀਚੰਦ੍ਰਾਵਲਿਕਾਨੑਕ੍ਰਿਸਨੁਜਾਦਮੁਭਇਆ॥
ਪਾਰਜਾਤੁਗੋਪੀਲੈਆਇਆਬਿੰਦ੍ਰਾਬਨਮਹਿਰੰਗੁਕੀਆ॥
ਕਲਿਮਹਿਬੇਦੁਅਥਰਬਣੁਹੂਆਨਾਉਖੁਦਾਈਅਲਹੁਭਇਆ॥
ਨੀਲਬਸਤ੍ਰਲੇਕਪੜੇਪਹਿਰੇਤੁਰਕਪਠਾਣੀਅਮਲੁਕੀਆ॥
ਚਾਰੇਵੇਦਹੋਏਸਚਿਆਰ॥
ਪੜਹਿਗੁਣਹਿਤਿਨੑਚਾਰਵੀਚਾਰ॥
ਭਾਉਭਗਤਿਕਰਿਨੀਚੁਸਦਾਏ॥
ਤਉਨਾਨਕਮੋਖੰਤਰੁਪਾਏ॥੨॥
ਪਉੜੀ॥
ਸਤਿਗੁਰਵਿਟਹੁਵਾਰਿਆਜਿਤੁਮਿਲਿਐਖਸਮੁਸਮਾਲਿਆ॥
ਜਿਨਿਕਰਿਉਪਦੇਸੁਗਿਆਨਅੰਜਨੁਦੀਆਇਨੑੀਨੇਤ੍ਰੀਜਗਤੁਨਿਹਾਲਿਆ॥
ਖਸਮੁਛੋਡਿਦੂਜੈਲਗੇਡੁਬੇਸੇਵਣਜਾਰਿਆ॥
ਸਤਿਗੁਰੂਹੈਬੋਹਿਥਾਵਿਰਲੈਕਿਨੈਵੀਚਾਰਿਆ॥
ਕਰਿਕਿਰਪਾਪਾਰਿਉਤਾਰਿਆ॥੧੩॥
ਸਲੋਕੁਮਃ੧॥
ਸਿੰਮਲਰੁਖੁਸਰਾਇਰਾਅਤਿਦੀਰਘਅਤਿਮੁਚੁ॥
ਓਇਜਿਆਵਹਿਆਸਕਰਿਜਾਹਿਨਿਰਾਸੇਕਿਤੁ॥
ਫਲਫਿਕੇਫੁਲਬਕਬਕੇਕੰਮਿਨਆਵਹਿਪਤ॥
ਮਿਠਤੁਨੀਵੀਨਾਨਕਾਗੁਣਚੰਗਿਆਈਆਤਤੁ॥
ਸਭੁਕੋਨਿਵੈਆਪਕਉਪਰਕਉਨਿਵੈਨਕੋਇ॥
ਧਰਿਤਾਰਾਜੂਤੋਲੀਐਨਿਵੈਸੁਗਉਰਾਹੋਇ॥
ਅਪਰਾਧੀਦੂਣਾਨਿਵੈਜੋਹੰਤਾਮਿਰਗਾਹਿ॥
ਸੀਸਿਨਿਵਾਇਐਕਿਆਥੀਐਜਾਰਿਦੈਕੁਸੁਧੇਜਾਹਿ॥੧॥
ਮਃ੧॥
ਪੜਿਪੁਸਤਕਸੰਧਿਆਬਾਦੰ॥
ਸਿਲਪੂਜਸਿਬਗੁਲਸਮਾਧੰ॥
ਮੁਖਿਝੂਠਬਿਭੂਖਣਸਾਰੰ॥
ਤ੍ਰੈਪਾਲਤਿਹਾਲਬਿਚਾਰੰ॥
ਗਲਿਮਾਲਾਤਿਲਕੁਲਿਲਾਟੰ॥
ਦੁਇਧੋਤੀਬਸਤ੍ਰਕਪਾਟੰ॥
ਜੇਜਾਣਸਿਬ੍ਰਹਮੰਕਰਮੰ॥
ਸਭਿਫੋਕਟਨਿਸਚਉਕਰਮੰ॥
ਕਹੁਨਾਨਕਨਿਹਚਉਧਿਆਵੈ॥
ਵਿਣੁਸਤਿਗੁਰਵਾਟਨਪਾਵੈ॥੨॥
ਪਉੜੀ॥
ਕਪੜੁਰੂਪੁਸੁਹਾਵਣਾਛਡਿਦੁਨੀਆਅੰਦਰਿਜਾਵਣਾ॥
ਮੰਦਾਚੰਗਾਆਪਣਾਆਪੇਹੀਕੀਤਾਪਾਵਣਾ॥
ਹੁਕਮਕੀਏਮਨਿਭਾਵਦੇਰਾਹਿਭੀੜੈਅਗੈਜਾਵਣਾ॥