ਨੰਗਾਦੋਜਕਿਚਾਲਿਆਤਾਦਿਸੈਖਰਾਡਰਾਵਣਾ॥
ਕਰਿਅਉਗਣਪਛੋਤਾਵਣਾ॥੧੪॥
ਸਲੋਕੁਮਃ੧॥
ਦਇਆਕਪਾਹਸੰਤੋਖੁਸੂਤੁਜਤੁਗੰਢੀਸਤੁਵਟੁ॥
ਏਹੁਜਨੇਊਜੀਅਕਾਹਈਤਪਾਡੇਘਤੁ॥
ਨਾਏਹੁਤੁਟੈਨਮਲੁਲਗੈਨਾਏਹੁਜਲੈਨਜਾਇ॥
ਧੰਨੁਸੁਮਾਣਸਨਾਨਕਾਜੋਗਲਿਚਲੇਪਾਇ॥
ਚਉਕੜਿਮੁਲਿਅਣਾਇਆਬਹਿਚਉਕੈਪਾਇਆ॥
ਸਿਖਾਕੰਨਿਚੜਾਈਆਗੁਰੁਬ੍ਰਾਹਮਣੁਥਿਆ॥
ਓਹੁਮੁਆਓਹੁਝੜਿਪਇਆਵੇਤਗਾਗਇਆ॥੧॥
ਮਃ੧॥
ਲਖਚੋਰੀਆਲਖਜਾਰੀਆਲਖਕੂੜੀਆਲਖਗਾਲਿ॥
ਲਖਠਗੀਆਪਹਿਨਾਮੀਆਰਾਤਿਦਿਨਸੁਜੀਅਨਾਲਿ॥
ਤਗੁਕਪਾਹਹੁਕਤੀਐਬਾਮੑਣੁਵਟੇਆਇ॥
ਕੁਹਿਬਕਰਾਰਿੰਨਿੑਖਾਇਆਸਭੁਕੋਆਖੈਪਾਇ॥
ਹੋਇਪੁਰਾਣਾਸੁਟੀਐਭੀਫਿਰਿਪਾਈਐਹੋਰੁ॥
ਨਾਨਕਤਗੁਨਤੁਟਈਜੇਤਗਿਹੋਵੈਜੋਰੁ॥੨॥
ਮਃ੧॥
ਨਾਇਮੰਨਿਐਪਤਿਊਪਜੈਸਾਲਾਹੀਸਚੁਸੂਤੁ॥
ਦਰਗਹਅੰਦਰਿਪਾਈਐਤਗੁਨਤੂਟਸਿਪੂਤ॥੩॥
ਮਃ੧॥
ਤਗੁਨਇੰਦ੍ਰੀਤਗੁਨਨਾਰੀ॥
ਭਲਕੇਥੁਕਪਵੈਨਿਤਦਾੜੀ॥
ਤਗੁਨਪੈਰੀਤਗੁਨਹਥੀ॥
ਤਗੁਨਜਿਹਵਾਤਗੁਨਅਖੀ॥
ਵੇਤਗਾਆਪੇਵਤੈ॥
ਵਟਿਧਾਗੇਅਵਰਾਘਤੈ॥
ਲੈਭਾੜਿਕਰੇਵੀਆਹੁ॥
ਕਢਿਕਾਗਲੁਦਸੇਰਾਹੁ॥
ਸੁਣਿਵੇਖਹੁਲੋਕਾਏਹੁਵਿਡਾਣੁ॥
ਮਨਿਅੰਧਾਨਾਉਸੁਜਾਣੁ॥੪॥
ਪਉੜੀ॥
ਸਾਹਿਬੁਹੋਇਦਇਆਲੁਕਿਰਪਾਕਰੇਤਾਸਾਈਕਾਰਕਰਾਇਸੀ॥
ਸੋਸੇਵਕੁਸੇਵਾਕਰੇਜਿਸਨੋਹੁਕਮੁਮਨਾਇਸੀ॥
ਹੁਕਮਿਮੰਨਿਐਹੋਵੈਪਰਵਾਣੁਤਾਖਸਮੈਕਾਮਹਲੁਪਾਇਸੀ॥
ਖਸਮੈਭਾਵੈਸੋਕਰੇਮਨਹੁਚਿੰਦਿਆਸੋਫਲੁਪਾਇਸੀ॥
ਤਾਦਰਗਹਪੈਧਾਜਾਇਸੀ॥੧੫॥
ਸਲੋਕਮਃ੧॥
ਗਊਬਿਰਾਹਮਣਕਉਕਰੁਲਾਵਹੁਗੋਬਰਿਤਰਣੁਨਜਾਈ॥
ਧੋਤੀਟਿਕਾਤੈਜਪਮਾਲੀਧਾਨੁਮਲੇਛਾਂਖਾਈ॥
ਅੰਤਰਿਪੂਜਾਪੜਹਿਕਤੇਬਾਸੰਜਮੁਤੁਰਕਾਭਾਈ॥
ਛੋਡੀਲੇਪਾਖੰਡਾ॥
ਨਾਮਿਲਇਐਜਾਹਿਤਰੰਦਾ॥੧॥
ਮਃ੧॥
ਮਾਣਸਖਾਣੇਕਰਹਿਨਿਵਾਜ॥
ਛੁਰੀਵਗਾਇਨਿਤਿਨਗਲਿਤਾਗ॥
ਤਿਨਘਰਿਬ੍ਰਹਮਣਪੂਰਹਿਨਾਦ॥
ਉਨੑਾਭਿਆਵਹਿਓਈਸਾਦ॥
ਕੂੜੀਰਾਸਿਕੂੜਾਵਾਪਾਰੁ॥
ਕੂੜੁਬੋਲਿਕਰਹਿਆਹਾਰੁ॥
ਸਰਮਧਰਮਕਾਡੇਰਾਦੂਰਿ॥
ਨਾਨਕਕੂੜੁਰਹਿਆਭਰਪੂਰਿ॥
ਮਥੈਟਿਕਾਤੇੜਿਧੋਤੀਕਖਾਈ॥
ਹਥਿਛੁਰੀਜਗਤਕਾਸਾਈ॥