ਪਉੜੀ॥
ਸਤਿਗੁਰੁਵਡਾਕਰਿਸਾਲਾਹੀਐਜਿਸੁਵਿਚਿਵਡੀਆਵਡਿਆਈਆ॥
ਸਹਿਮੇਲੇਤਾਨਦਰੀਆਈਆ॥
ਜਾਤਿਸੁਭਾਣਾਤਾਮਨਿਵਸਾਈਆ॥
ਕਰਿਹੁਕਮੁਮਸਤਕਿਹਥੁਧਰਿਵਿਚਹੁਮਾਰਿਕਢੀਆਬੁਰਿਆਈਆ॥
ਸਹਿਤੁਠੈਨਉਨਿਧਿਪਾਈਆ॥੧੮॥
ਸਲੋਕੁਮਃ੧॥
ਪਹਿਲਾਸੁਚਾਆਪਿਹੋਇਸੁਚੈਬੈਠਾਆਇ॥
ਸੁਚੇਅਗੈਰਖਿਓਨੁਕੋਇਨਭਿਟਿਓਜਾਇ॥
ਸੁਚਾਹੋਇਕੈਜੇਵਿਆਲਗਾਪੜਣਿਸਲੋਕੁ॥
ਕੁਹਥੀਜਾਈਸਟਿਆਕਿਸੁਏਹੁਲਗਾਦੋਖੁ॥
ਅੰਨੁਦੇਵਤਾਪਾਣੀਦੇਵਤਾਬੈਸੰਤਰੁਦੇਵਤਾਲੂਣੁ॥
ਪੰਜਵਾਪਾਇਆਘਿਰਤੁਤਾਹੋਆਪਾਕੁਪਵਿਤੁ॥
ਪਾਪੀਸਿਉਤਨੁਗਡਿਆਥੁਕਾਪਈਆਤਿਤੁ॥
ਜਿਤੁਮੁਖਿਨਾਮੁਨਊਚਰਹਿਬਿਨੁਨਾਵੈਰਸਖਾਹਿ॥
ਨਾਨਕਏਵੈਜਾਣੀਐਤਿਤੁਮੁਖਿਥੁਕਾਪਾਹਿ॥੧॥
ਮਃ੧॥
ਭੰਡਿਜੰਮੀਐਭੰਡਿਨਿੰਮੀਐਭੰਡਿਮੰਗਣੁਵੀਆਹੁ॥
ਭੰਡਹੁਹੋਵੈਦੋਸਤੀਭੰਡਹੁਚਲੈਰਾਹੁ॥
ਭੰਡੁਮੁਆਭੰਡੁਭਾਲੀਐਭੰਡਿਹੋਵੈਬੰਧਾਨੁ॥
ਸੋਕਿਉਮੰਦਾਆਖੀਐਜਿਤੁਜੰਮਹਿਰਾਜਾਨ॥
ਭੰਡਹੁਹੀਭੰਡੁਊਪਜੈਭੰਡੈਬਾਝੁਨਕੋਇ॥
ਨਾਨਕਭੰਡੈਬਾਹਰਾਏਕੋਸਚਾਸੋਇ॥
ਜਿਤੁਮੁਖਿਸਦਾਸਾਲਾਹੀਐਭਾਗਾਰਤੀਚਾਰਿ॥
ਨਾਨਕਤੇਮੁਖਊਜਲੇਤਿਤੁਸਚੈਦਰਬਾਰਿ॥੨॥
ਪਉੜੀ॥
ਸਭੁਕੋਆਖੈਆਪਣਾਜਿਸੁਨਾਹੀਸੋਚੁਣਿਕਢੀਐ॥
ਕੀਤਾਆਪੋਆਪਣਾਆਪੇਹੀਲੇਖਾਸੰਢੀਐ॥
ਜਾਰਹਣਾਨਾਹੀਐਤੁਜਗਿਤਾਕਾਇਤੁਗਾਰਬਿਹੰਢੀਐ॥
ਮੰਦਾਕਿਸੈਨਆਖੀਐਪੜਿਅਖਰੁਏਹੋਬੁਝੀਐ॥
ਮੂਰਖੈਨਾਲਿਨਲੁਝੀਐ॥੧੯॥
ਸਲੋਕੁਮਃ੧॥
ਨਾਨਕਫਿਕੈਬੋਲਿਐਤਨੁਮਨੁਫਿਕਾਹੋਇ॥
ਫਿਕੋਫਿਕਾਸਦੀਐਫਿਕੇਫਿਕੀਸੋਇ॥
ਫਿਕਾਦਰਗਹਸਟੀਐਮੁਹਿਥੁਕਾਫਿਕੇਪਾਹਿ॥
ਫਿਕਾਮੂਰਖੁਆਖੀਐਪਾਣਾਲਹੈਸਜਾਇ॥੧॥
ਮਃ੧॥
ਅੰਦਰਹੁਝੂਠੇਪੈਜਬਾਹਰਿਦੁਨੀਆਅੰਦਰਿਫੈਲੁ॥
ਅਠਸਠਿਤੀਰਥਜੇਨਾਵਹਿਉਤਰੈਨਾਹੀਮੈਲੁ॥
ਜਿਨੑਪਟੁਅੰਦਰਿਬਾਹਰਿਗੁਦੜੁਤੇਭਲੇਸੰਸਾਰਿ॥
ਤਿਨੑਨੇਹੁਲਗਾਰਬਸੇਤੀਦੇਖਨੑੇਵੀਚਾਰਿ॥
ਰੰਗਿਹਸਹਿਰੰਗਿਰੋਵਹਿਚੁਪਭੀਕਰਿਜਾਹਿ॥
ਪਰਵਾਹਨਾਹੀਕਿਸੈਕੇਰੀਬਾਝੁਸਚੇਨਾਹ॥
ਦਰਿਵਾਟਉਪਰਿਖਰਚੁਮੰਗਹਿਜਬੈਦੇਇਤਖਾਹਿ॥
ਦੀਬਾਨੁਏਕੋਕਲਮਏਕਾਹਮਾਤੁਮੑਾਮੇਲੁ॥
ਦਰਿਲਏਲੇਖਾਪੀੜਿਛੁਟੈਨਾਨਕਾਜਿਉਤੇਲੁ॥੨॥