ਨਾਰਦਸਾਰਦਕਰਹਿਖਵਾਸੀ॥
ਪਾਸਿਬੈਠੀਬੀਬੀਕਵਲਾਦਾਸੀ॥੨॥
ਕੰਠੇਮਾਲਾਜਿਹਵਾਰਾਮੁ॥
ਸਹੰਸਨਾਮੁਲੈਲੈਕਰਉਸਲਾਮੁ॥੩॥
ਕਹਤਕਬੀਰਰਾਮਗੁਨਗਾਵਉ॥
ਹਿੰਦੂਤੁਰਕਦੋਊਸਮਝਾਵਉ॥੪॥੪॥੧੩॥
ਆਸਾਸ੍ਰੀਕਬੀਰਜੀਉਕੇਪੰਚਪਦੇ੯ਦੁਤੁਕੇ੫॥
ੴਸਤਿਗੁਰਪ੍ਰਸਾਦਿ॥
ਪਾਤੀਤੋਰੈਮਾਲਿਨੀਪਾਤੀਪਾਤੀਜੀਉ॥
ਜਿਸੁਪਾਹਨਕਉਪਾਤੀਤੋਰੈਸੋਪਾਹਨਨਿਰਜੀਉ॥੧॥
ਭੂਲੀਮਾਲਨੀਹੈਏਉ॥
ਸਤਿਗੁਰੁਜਾਗਤਾਹੈਦੇਉ॥੧॥ਰਹਾਉ॥
ਬ੍ਰਹਮੁਪਾਤੀਬਿਸਨੁਡਾਰੀਫੂਲਸੰਕਰਦੇਉ॥
ਤੀਨਿਦੇਵਪ੍ਰਤਖਿਤੋਰਹਿਕਰਹਿਕਿਸਕੀਸੇਉ॥੨॥
ਪਾਖਾਨਗਢਿਕੈਮੂਰਤਿਕੀਨੑੀਦੇਕੈਛਾਤੀਪਾਉ॥
ਜੇਏਹਮੂਰਤਿਸਾਚੀਹੈਤਉਗੜ੍ਹਣਹਾਰੇਖਾਉ॥੩॥
ਭਾਤੁਪਹਿਤਿਅਰੁਲਾਪਸੀਕਰਕਰਾਕਾਸਾਰੁ॥
ਭੋਗਨਹਾਰੇਭੋਗਿਆਇਸੁਮੂਰਤਿਕੇਮੁਖਛਾਰੁ॥੪॥
ਮਾਲਿਨਿਭੂਲੀਜਗੁਭੁਲਾਨਾਹਮਭੁਲਾਨੇਨਾਹਿ॥
ਕਹੁਕਬੀਰਹਮਰਾਮਰਾਖੇਕ੍ਰਿਪਾਕਰਿਹਰਿਰਾਇ॥੫॥੧॥੧੪॥
ਆਸਾ॥
ਬਾਰਹਬਰਸਬਾਲਪਨਬੀਤੇਬੀਸਬਰਸਕਛੁਤਪੁਨਕੀਓ॥
ਤੀਸਬਰਸਕਛੁਦੇਵਨਪੂਜਾਫਿਰਿਪਛੁਤਾਨਾਬਿਰਧਿਭਇਓ॥੧॥
ਮੇਰੀਮੇਰੀਕਰਤੇਜਨਮੁਗਇਓ॥
ਸਾਇਰੁਸੋਖਿਭੁਜੰਬਲਇਓ॥੧॥ਰਹਾਉ॥
ਸੂਕੇਸਰਵਰਿਪਾਲਿਬੰਧਾਵੈਲੂਣੈਖੇਤਿਹਥਵਾਰਿਕਰੈ॥
ਆਇਓਚੋਰੁਤੁਰੰਤਹਲੇਗਇਓਮੇਰੀਰਾਖਤਮੁਗਧੁਫਿਰੈ॥੨॥
ਚਰਨਸੀਸੁਕਰਕੰਪਨਲਾਗੇਨੈਨੀਨੀਰੁਅਸਾਰਬਹੈ॥
ਜਿਹਵਾਬਚਨੁਸੁਧੁਨਹੀਨਿਕਸੈਤਬਰੇਧਰਮਕੀਆਸਕਰੈ॥੩॥
ਹਰਿਜੀਉਕ੍ਰਿਪਾਕਰੈਲਿਵਲਾਵੈਲਾਹਾਹਰਿਹਰਿਨਾਮੁਲੀਓ॥
ਗੁਰਪਰਸਾਦੀਹਰਿਧਨੁਪਾਇਓਅੰਤੇਚਲਦਿਆਨਾਲਿਚਲਿਓ॥੪॥
ਕਹਤਕਬੀਰਸੁਨਹੁਰੇਸੰਤਹੁਅਨੁਧਨੁਕਛੂਐਲੈਨਗਇਓ॥
ਆਈਤਲਬਗੋਪਾਲਰਾਇਕੀਮਾਇਆਮੰਦਰਛੋਡਿਚਲਿਓ॥੫॥੨॥੧੫॥
ਆਸਾ॥
ਕਾਹੂਦੀਨੑੇਪਾਟਪਟੰਬਰਕਾਹੂਪਲਘਨਿਵਾਰਾ॥
ਕਾਹੂਗਰੀਗੋਦਰੀਨਾਹੀਕਾਹੂਖਾਨਪਰਾਰਾ॥੧॥
ਅਹਿਰਖਵਾਦੁਨਕੀਜੈਰੇਮਨ॥
ਸੁਕ੍ਰਿਤੁਕਰਿਕਰਿਲੀਜੈਰੇਮਨ॥੧॥ਰਹਾਉ॥
ਕੁਮੑਾਰੈਏਕਜੁਮਾਟੀਗੂੰਧੀਬਹੁਬਿਧਿਬਾਨੀਲਾਈ॥
ਕਾਹੂਮਹਿਮੋਤੀਮੁਕਤਾਹਲਕਾਹੂਬਿਆਧਿਲਗਾਈ॥੨॥
ਸੂਮਹਿਧਨੁਰਾਖਨਕਉਦੀਆਮੁਗਧੁਕਹੈਧਨੁਮੇਰਾ॥