ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਗੂਜਰੀਮਹਲਾ੧ਚਉਪਦੇਘਰੁ੧॥
ਤੇਰਾਨਾਮੁਕਰੀਚਨਣਾਠੀਆਜੇਮਨੁਉਰਸਾਹੋਇ॥
ਕਰਣੀਕੁੰਗੂਜੇਰਲੈਘਟਅੰਤਰਿਪੂਜਾਹੋਇ॥੧॥
ਪੂਜਾਕੀਚੈਨਾਮੁਧਿਆਈਐਬਿਨੁਨਾਵੈਪੂਜਨਹੋਇ॥੧॥ਰਹਾਉ॥
ਬਾਹਰਿਦੇਵਪਖਾਲੀਅਹਿਜੇਮਨੁਧੋਵੈਕੋਇ॥
ਜੂਠਿਲਹੈਜੀਉਮਾਜੀਐਮੋਖਪਇਆਣਾਹੋਇ॥੨॥
ਪਸੂਮਿਲਹਿਚੰਗਿਆਈਆਖੜੁਖਾਵਹਿਅੰਮ੍ਰਿਤੁਦੇਹਿ॥
ਨਾਮਵਿਹੂਣੇਆਦਮੀਧ੍ਰਿਗੁਜੀਵਣਕਰਮਕਰੇਹਿ॥੩॥
ਨੇੜਾਹੈਦੂਰਿਨਜਾਣਿਅਹੁਨਿਤਸਾਰੇਸੰਮੑਾਲੇ॥
ਜੋਦੇਵੈਸੋਖਾਵਣਾਕਹੁਨਾਨਕਸਾਚਾਹੇ॥੪॥੧॥
ਗੂਜਰੀਮਹਲਾ੧॥
ਨਾਭਿਕਮਲਤੇਬ੍ਰਹਮਾਉਪਜੇਬੇਦਪੜਹਿਮੁਖਿਕੰਠਿਸਵਾਰਿ॥
ਤਾਕੋਅੰਤੁਨਜਾਈਲਖਣਾਆਵਤਜਾਤਰਹੈਗੁਬਾਰਿ॥੧॥
ਪ੍ਰੀਤਮਕਿਉਬਿਸਰਹਿਮੇਰੇਪ੍ਰਾਣਅਧਾਰ॥
ਜਾਕੀਭਗਤਿਕਰਹਿਜਨਪੂਰੇਮੁਨਿਜਨਸੇਵਹਿਗੁਰਵੀਚਾਰਿ॥੧॥ਰਹਾਉ॥
ਰਵਿਸਸਿਦੀਪਕਜਾਕੇਤ੍ਰਿਭਵਣਿਏਕਾਜੋਤਿਮੁਰਾਰਿ॥
ਗੁਰਮੁਖਿਹੋਇਸੁਅਹਿਨਿਸਿਨਿਰਮਲੁਮਨਮੁਖਿਰੈਣਿਅੰਧਾਰਿ॥੨॥
ਸਿਧਸਮਾਧਿਕਰਹਿਨਿਤਝਗਰਾਦੁਹੁਲੋਚਨਕਿਆਹੇਰੈ॥
ਅੰਤਰਿਜੋਤਿਸਬਦੁਧੁਨਿਜਾਗੈਸਤਿਗੁਰੁਝਗਰੁਨਿਬੇਰੈ॥੩॥
ਸੁਰਿਨਰਨਾਥਬੇਅੰਤਅਜੋਨੀਸਾਚੈਮਹਲਿਅਪਾਰਾ॥
ਨਾਨਕਸਹਜਿਮਿਲੇਜਗਜੀਵਨਨਦਰਿਕਰਹੁਨਿਸਤਾਰਾ॥੪॥੨॥