ਦੁਖਅਨੇਰਾਭੈਬਿਨਾਸੇਪਾਪਗਏਨਿਖੂਟਿ॥੧॥
ਹਰਿਹਰਿਨਾਮਕੀਮਨਿਪ੍ਰੀਤਿ॥
ਮਿਲਿਸਾਧਬਚਨਗੋਬਿੰਦਧਿਆਏਮਹਾਨਿਰਮਲਰੀਤਿ॥੧॥ਰਹਾਉ॥
ਜਾਪਤਾਪਅਨੇਕਕਰਣੀਸਫਲਸਿਮਰਤਨਾਮ॥
ਕਰਿਅਨੁਗ੍ਰਹੁਆਪਿਰਾਖੇਭਏਪੂਰਨਕਾਮ॥੨॥
ਸਾਸਿਸਾਸਿਨਬਿਸਰੁਕਬਹੂੰਬ੍ਰਹਮਪ੍ਰਭਸਮਰਥ॥
ਗੁਣਅਨਿਕਰਸਨਾਕਿਆਬਖਾਨੈਅਗਨਤਸਦਾਅਕਥ॥੩॥
ਦੀਨਦਰਦਨਿਵਾਰਿਤਾਰਣਦਇਆਲਕਿਰਪਾਕਰਣ॥
ਅਟਲਪਦਵੀਨਾਮਸਿਮਰਣਦ੍ਰਿੜੁਨਾਨਕਹਰਿਹਰਿਸਰਣ॥੪॥੩॥੨੯॥
ਗੂਜਰੀਮਹਲਾ੫॥
ਅਹੰਬੁਧਿਬਹੁਸਘਨਮਾਇਆਮਹਾਦੀਰਘਰੋਗੁ॥
ਹਰਿਨਾਮੁਅਉਖਧੁਗੁਰਿਨਾਮੁਦੀਨੋਕਰਣਕਾਰਣਜੋਗੁ॥੧॥
ਮਨਿਤਨਿਬਾਛੀਐਜਨਧੂਰਿ॥
ਕੋਟਿਜਨਮਕੇਲਹਹਿਪਾਤਿਕਗੋਬਿੰਦਲੋਚਾਪੂਰਿ॥੧॥ਰਹਾਉ॥
ਆਦਿਅੰਤੇਮਧਿਆਸਾਕੂਕਰੀਬਿਕਰਾਲ॥
ਗੁਰਗਿਆਨਕੀਰਤਨਗੋਬਿੰਦਰਮਣੰਕਾਟੀਐਜਮਜਾਲ॥੨॥
ਕਾਮਕ੍ਰੋਧਲੋਭਮੋਹਮੂਠੇਸਦਾਆਵਾਗਵਣ॥
ਪ੍ਰਭਪ੍ਰੇਮਭਗਤਿਗੁਪਾਲਸਿਮਰਣਮਿਟਤਜੋਨੀਭਵਣ॥੩॥
ਮਿਤ੍ਰਪੁਤ੍ਰਕਲਤ੍ਰਸੁਰਰਿਦਤੀਨਿਤਾਪਜਲੰਤ॥
ਜਪਿਰਾਮਰਾਮਾਦੁਖਨਿਵਾਰੇਮਿਲੈਹਰਿਜਨਸੰਤ॥੪॥
ਸਰਬਬਿਧਿਭ੍ਰਮਤੇਪੁਕਾਰਹਿਕਤਹਿਨਾਹੀਛੋਟਿ॥
ਹਰਿਚਰਣਸਰਣਅਪਾਰਪ੍ਰਭਕੇਦ੍ਰਿੜੁਗਹੀਨਾਨਕਓਟ॥੫॥੪॥੩੦॥
ਗੂਜਰੀਮਹਲਾ੫ਘਰੁ੪ਦੁਪਦੇ॥
ੴਸਤਿਗੁਰਪ੍ਰਸਾਦਿ॥
ਆਰਾਧਿਸ੍ਰੀਧਰਸਫਲਮੂਰਤਿਕਰਣਕਾਰਣਜੋਗੁ॥
ਗੁਣਰਮਣਸ੍ਰਵਣਅਪਾਰਮਹਿਮਾਫਿਰਿਨਹੋਤਬਿਓਗੁ॥੧॥
ਮਨਚਰਣਾਰਬਿੰਦਉਪਾਸ॥
ਕਲਿਕਲੇਸਮਿਟੰਤਸਿਮਰਣਿਕਾਟਿਜਮਦੂਤਫਾਸ॥੧॥ਰਹਾਉ॥
ਸਤ੍ਰੁਦਹਨਹਰਿਨਾਮਕਹਨਅਵਰਕਛੁਨਉਪਾਉ॥
ਕਰਿਅਨੁਗ੍ਰਹੁਪ੍ਰਭੂਮੇਰੇਨਾਨਕਨਾਮਸੁਆਉ॥੨॥੧॥੩੧॥
ਗੂਜਰੀਮਹਲਾ੫॥
ਤੂੰਸਮਰਥੁਸਰਨਿਕੋਦਾਤਾਦੁਖਭੰਜਨੁਸੁਖਰਾਇ॥
ਜਾਹਿਕਲੇਸਮਿਟੇਭੈਭਰਮਾਨਿਰਮਲਗੁਣਪ੍ਰਭਗਾਇ॥੧॥
ਗੋਵਿੰਦਤੁਝਬਿਨੁਅਵਰੁਨਠਾਉ॥
ਕਰਿਕਿਰਪਾਪਾਰਬ੍ਰਹਮਸੁਆਮੀਜਪੀਤੁਮਾਰਾਨਾਉ॥ਰਹਾਉ॥
ਸਤਿਗੁਰਸੇਵਿਲਗੇਹਰਿਚਰਨੀਵਡੈਭਾਗਿਲਿਵਲਾਗੀ॥