ਜਿਉਬੋਲਾਵਹਿਤਿਉਬੋਲਹਸੁਆਮੀਕੁਦਰਤਿਕਵਨਹਮਾਰੀ॥
ਸਾਧਸੰਗਿਨਾਨਕਜਸੁਗਾਇਓਜੋਪ੍ਰਭਕੀਅਤਿਪਿਆਰੀ॥੮॥੧॥੮॥
ਗੂਜਰੀਮਹਲਾ੫ਘਰੁ੪॥
ੴਸਤਿਗੁਰਪ੍ਰਸਾਦਿ॥
ਨਾਥਨਰਹਰਦੀਨਬੰਧਵਪਤਿਤਪਾਵਨਦੇਵ॥
ਭੈਤ੍ਰਾਸਨਾਸਕ੍ਰਿਪਾਲਗੁਣਨਿਧਿਸਫਲਸੁਆਮੀਸੇਵ॥੧॥
ਹਰਿਗੋਪਾਲਗੁਰਗੋਬਿੰਦ॥
ਚਰਣਸਰਣਦਇਆਲਕੇਸਵਤਾਰਿਜਗਭਵਸਿੰਧ॥੧॥ਰਹਾਉ॥
ਕਾਮਕ੍ਰੋਧਹਰਨਮਦਮੋਹਦਹਨਮੁਰਾਰਿਮਨਮਕਰੰਦ॥
ਜਨਮਮਰਣਨਿਵਾਰਿਧਰਣੀਧਰਪਤਿਰਾਖੁਪਰਮਾਨੰਦ॥੨॥
ਜਲਤਅਨਿਕਤਰੰਗਮਾਇਆਗੁਰਗਿਆਨਹਰਿਰਿਦਮੰਤ॥
ਛੇਦਿਅਹੰਬੁਧਿਕਰੁਣਾਮੈਚਿੰਤਮੇਟਿਪੁਰਖਅਨੰਤ॥੩॥
ਸਿਮਰਿਸਮਰਥਪਲਮਹੂਰਤਪ੍ਰਭਧਿਆਨੁਸਹਜਸਮਾਧਿ॥
ਦੀਨਦਇਆਲਪ੍ਰਸੰਨਪੂਰਨਜਾਚੀਐਰਜਸਾਧ॥੪॥
ਮੋਹਮਿਥਨਦੁਰੰਤਆਸਾਬਾਸਨਾਬਿਕਾਰ॥
ਰਖੁਧਰਮਭਰਮਬਿਦਾਰਿਮਨਤੇਉਧਰੁਹਰਿਨਿਰੰਕਾਰ॥੫॥
ਧਨਾਢਿਆਢਿਭੰਡਾਰਹਰਿਨਿਧਿਹੋਤਜਿਨਾਨਚੀਰ॥
ਖਲਮੁਗਧਮੂੜਕਟਾਖੵਸ੍ਰੀਧਰਭਏਗੁਣਮਤਿਧੀਰ॥੬॥
ਜੀਵਨਮੁਕਤਜਗਦੀਸਜਪਿਮਨਧਾਰਿਰਿਦਪਰਤੀਤਿ॥
ਜੀਅਦਇਆਮਇਆਸਰਬਤ੍ਰਰਮਣੰਪਰਮਹੰਸਹਰੀਤਿ॥੭॥
ਦੇਤਦਰਸਨੁਸ੍ਰਵਨਹਰਿਜਸੁਰਸਨਨਾਮਉਚਾਰ॥
ਅੰਗਸੰਗਭਗਵਾਨਪਰਸਨਪ੍ਰਭਨਾਨਕਪਤਿਤਉਧਾਰ॥੮॥੧॥੨॥੫॥੧॥੧॥੨॥੫੭॥
ਗੂਜਰੀਕੀਵਾਰਮਹਲਾ੩ਸਿਕੰਦਰਬਿਰਾਹਿਮਕੀਵਾਰਕੀਧੁਨੀਗਾਉਣੀ॥
ੴਸਤਿਗੁਰਪ੍ਰਸਾਦਿ॥
ਸਲੋਕੁਮਃ੩॥
ਇਹੁਜਗਤੁਮਮਤਾਮੁਆਜੀਵਣਕੀਬਿਧਿਨਾਹਿ॥
ਗੁਰਕੈਭਾਣੈਜੋਚਲੈਤਾਂਜੀਵਣਪਦਵੀਪਾਹਿ॥
ਓਇਸਦਾਸਦਾਜਨਜੀਵਤੇਜੋਹਰਿਚਰਣੀਚਿਤੁਲਾਹਿ॥
ਨਾਨਕਨਦਰੀਮਨਿਵਸੈਗੁਰਮੁਖਿਸਹਜਿਸਮਾਹਿ॥੧॥
ਮਃ੩॥
ਅੰਦਰਿਸਹਸਾਦੁਖੁਹੈਆਪੈਸਿਰਿਧੰਧੈਮਾਰ॥
ਦੂਜੈਭਾਇਸੁਤੇਕਬਹਿਨਜਾਗਹਿਮਾਇਆਮੋਹਪਿਆਰ॥
ਨਾਮੁਨਚੇਤਹਿਸਬਦੁਨਵੀਚਾਰਹਿਇਹੁਮਨਮੁਖਕਾਆਚਾਰੁ॥