ਨਾਨਕਮਨਹੀਤੇਮਨੁਮਾਨਿਆਨਾਕਿਛੁਮਰੈਨਜਾਇ॥੨॥
ਪਉੜੀ॥
ਕਾਇਆਕੋਟੁਅਪਾਰੁਹੈਮਿਲਣਾਸੰਜੋਗੀ॥
ਕਾਇਆਅੰਦਰਿਆਪਿਵਸਿਰਹਿਆਆਪੇਰਸਭੋਗੀ॥
ਆਪਿਅਤੀਤੁਅਲਿਪਤੁਹੈਨਿਰਜੋਗੁਹਰਿਜੋਗੀ॥
ਜੋਤਿਸੁਭਾਵੈਸੋਕਰੇਹਰਿਕਰੇਸੁਹੋਗੀ॥
ਹਰਿਗੁਰਮੁਖਿਨਾਮੁਧਿਆਈਐਲਹਿਜਾਹਿਵਿਜੋਗੀ॥੧੩॥
ਸਲੋਕੁਮਃ੩॥
ਵਾਹੁਵਾਹੁਆਪਿਅਖਾਇਦਾਗੁਰਸਬਦੀਸਚੁਸੋਇ॥
ਵਾਹੁਵਾਹੁਸਿਫਤਿਸਲਾਹਹੈਗੁਰਮੁਖਿਬੂਝੈਕੋਇ॥
ਵਾਹੁਵਾਹੁਬਾਣੀਸਚੁਹੈਸਚਿਮਿਲਾਵਾਹੋਇ॥
ਨਾਨਕਵਾਹੁਵਾਹੁਕਰਤਿਆਪ੍ਰਭੁਪਾਇਆਕਰਮਿਪਰਾਪਤਿਹੋਇ॥੧॥
ਮਃ੩॥
ਵਾਹੁਵਾਹੁਕਰਤੀਰਸਨਾਸਬਦਿਸੁਹਾਈ॥
ਪੂਰੈਸਬਦਿਪ੍ਰਭੁਮਿਲਿਆਆਈ॥
ਵਡਭਾਗੀਆਵਾਹੁਵਾਹੁਮੁਹਹੁਕਢਾਈ॥
ਵਾਹੁਵਾਹੁਕਰਹਿਸੇਈਜਨਸੋਹਣੇਤਿਨੑਕਉਪਰਜਾਪੂਜਣਆਈ॥
ਵਾਹੁਵਾਹੁਕਰਮਿਪਰਾਪਤਿਹੋਵੈਨਾਨਕਦਰਿਸਚੈਸੋਭਾਪਾਈ॥੨॥
ਪਉੜੀ॥
ਬਜਰਕਪਾਟਕਾਇਆਗੜੑਭੀਤਰਿਕੂੜੁਕੁਸਤੁਅਭਿਮਾਨੀ॥
ਭਰਮਿਭੂਲੇਨਦਰਿਨਆਵਨੀਮਨਮੁਖਅੰਧਅਗਿਆਨੀ॥
ਉਪਾਇਕਿਤੈਨਲਭਨੀਕਰਿਭੇਖਥਕੇਭੇਖਵਾਨੀ॥
ਗੁਰਸਬਦੀਖੋਲਾਈਅਨਿੑਹਰਿਨਾਮੁਜਪਾਨੀ॥
ਹਰਿਜੀਉਅੰਮ੍ਰਿਤਬਿਰਖੁਹੈਜਿਨਪੀਆਤੇਤ੍ਰਿਪਤਾਨੀ॥੧੪॥
ਸਲੋਕੁਮਃ੩॥
ਵਾਹੁਵਾਹੁਕਰਤਿਆਰੈਣਿਸੁਖਿਵਿਹਾਇ॥
ਵਾਹੁਵਾਹੁਕਰਤਿਆਸਦਾਅਨੰਦੁਹੋਵੈਮੇਰੀਮਾਇ॥
ਵਾਹੁਵਾਹੁਕਰਤਿਆਹਰਿਸਿਉਲਿਵਲਾਇ॥
ਵਾਹੁਵਾਹੁਕਰਮੀਬੋਲੈਬੋਲਾਇ॥
ਵਾਹੁਵਾਹੁਕਰਤਿਆਸੋਭਾਪਾਇ॥
ਨਾਨਕਵਾਹੁਵਾਹੁਸਤਿਰਜਾਇ॥੧॥
ਮਃ੩॥
ਵਾਹੁਵਾਹੁਬਾਣੀਸਚੁਹੈਗੁਰਮੁਖਿਲਧੀਭਾਲਿ॥
ਵਾਹੁਵਾਹੁਸਬਦੇਉਚਰੈਵਾਹੁਵਾਹੁਹਿਰਦੈਨਾਲਿ॥
ਵਾਹੁਵਾਹੁਕਰਤਿਆਹਰਿਪਾਇਆਸਹਜੇਗੁਰਮੁਖਿਭਾਲਿ॥
ਸੇਵਡਭਾਗੀਨਾਨਕਾਹਰਿਹਰਿਰਿਦੈਸਮਾਲਿ॥੨॥
ਪਉੜੀ॥
ਏਮਨਾਅਤਿਲੋਭੀਆਨਿਤਲੋਭੇਰਾਤਾ॥
ਮਾਇਆਮਨਸਾਮੋਹਣੀਦਹਦਿਸਫਿਰਾਤਾ॥
ਅਗੈਨਾਉਜਾਤਿਨਜਾਇਸੀਮਨਮੁਖਿਦੁਖੁਖਾਤਾ॥
ਰਸਨਾਹਰਿਰਸੁਨਚਖਿਓਫੀਕਾਬੋਲਾਤਾ॥
ਜਿਨਾਗੁਰਮੁਖਿਅੰਮ੍ਰਿਤੁਚਾਖਿਆਸੇਜਨਤ੍ਰਿਪਤਾਤਾ॥੧੫॥
ਸਲੋਕੁਮਃ੩॥
ਵਾਹੁਵਾਹੁਤਿਸਨੋਆਖੀਐਜਿਸਚਾਗਹਿਰਗੰਭੀਰੁ॥
ਵਾਹੁਵਾਹੁਤਿਸਨੋਆਖੀਐਜਿਗੁਣਦਾਤਾਮਤਿਧੀਰੁ॥