ਨਾਨਕਵਾਹੁਵਾਹੁਗੁਰਮੁਖਿਪਾਈਐਅਨਦਿਨੁਨਾਮੁਲਏਇ॥੧॥
ਮਃ੩॥
ਬਿਨੁਸਤਿਗੁਰਸੇਵੇਸਾਤਿਨਆਵਈਦੂਜੀਨਾਹੀਜਾਇ॥
ਜੇਬਹੁਤੇਰਾਲੋਚੀਐਵਿਣੁਕਰਮੈਨਪਾਇਆਜਾਇ॥
ਜਿਨੑਾਅੰਤਰਿਲੋਭਵਿਕਾਰੁਹੈਦੂਜੈਭਾਇਖੁਆਇ॥
ਜੰਮਣੁਮਰਣੁਨਚੁਕਈਹਉਮੈਵਿਚਿਦੁਖੁਪਾਇ॥
ਜਿਨੑਾਸਤਿਗੁਰਸਿਉਚਿਤੁਲਾਇਆਸੁਖਾਲੀਕੋਈਨਾਹਿ॥
ਤਿਨਜਮਕੀਤਲਬਨਹੋਵਈਨਾਓਇਦੁਖਸਹਾਹਿ॥
ਨਾਨਕਗੁਰਮੁਖਿਉਬਰੇਸਚੈਸਬਦਿਸਮਾਹਿ॥੨॥
ਪਉੜੀ॥
ਢਾਢੀਤਿਸਨੋਆਖੀਐਜਿਖਸਮੈਧਰੇਪਿਆਰੁ॥
ਦਰਿਖੜਾਸੇਵਾਕਰੇਗੁਰਸਬਦੀਵੀਚਾਰੁ॥
ਢਾਢੀਦਰੁਘਰੁਪਾਇਸੀਸਚੁਰਖੈਉਰਧਾਰਿ॥
ਢਾਢੀਕਾਮਹਲੁਅਗਲਾਹਰਿਕੈਨਾਇਪਿਆਰਿ॥
ਢਾਢੀਕੀਸੇਵਾਚਾਕਰੀਹਰਿਜਪਿਹਰਿਨਿਸਤਾਰਿ॥੧੮॥
ਸਲੋਕੁਮਃ੩॥
ਗੂਜਰੀਜਾਤਿਗਵਾਰਿਜਾਸਹੁਪਾਏਆਪਣਾ॥
ਗੁਰਕੈਸਬਦਿਵੀਚਾਰਿਅਨਦਿਨੁਹਰਿਜਪੁਜਾਪਣਾ॥
ਜਿਸੁਸਤਿਗੁਰੁਮਿਲੈਤਿਸੁਭਉਪਵੈਸਾਕੁਲਵੰਤੀਨਾਰਿ॥
ਸਾਹੁਕਮੁਪਛਾਣੈਕੰਤਕਾਜਿਸਨੋਕ੍ਰਿਪਾਕੀਤੀਕਰਤਾਰਿ॥
ਓਹਕੁਚਜੀਕੁਲਖਣੀਪਰਹਰਿਛੋਡੀਭਤਾਰਿ॥
ਭੈਪਇਐਮਲੁਕਟੀਐਨਿਰਮਲਹੋਵੈਸਰੀਰੁ॥
ਅੰਤਰਿਪਰਗਾਸੁਮਤਿਊਤਮਹੋਵੈਹਰਿਜਪਿਗੁਣੀਗਹੀਰੁ॥
ਭੈਵਿਚਿਬੈਸੈਭੈਰਹੈਭੈਵਿਚਿਕਮਾਵੈਕਾਰ॥
ਐਥੈਸੁਖੁਵਡਿਆਈਆਦਰਗਹਮੋਖਦੁਆਰ॥
ਭੈਤੇਨਿਰਭਉਪਾਈਐਮਿਲਿਜੋਤੀਜੋਤਿਅਪਾਰ॥
ਨਾਨਕਖਸਮੈਭਾਵੈਸਾਭਲੀਜਿਸਨੋਆਪੇਬਖਸੇਕਰਤਾਰੁ॥੧॥
ਮਃ੩॥
ਸਦਾਸਦਾਸਾਲਾਹੀਐਸਚੇਕਉਬਲਿਜਾਉ॥
ਨਾਨਕਏਕੁਛੋਡਿਦੂਜੈਲਗੈਸਾਜਿਹਵਾਜਲਿਜਾਉ॥੨॥
ਪਉੜੀ॥
ਅੰਸਾਅਉਤਾਰੁਉਪਾਇਓਨੁਭਾਉਦੂਜਾਕੀਆ॥
ਜਿਉਰਾਜੇਰਾਜੁਕਮਾਵਦੇਦੁਖਸੁਖਭਿੜੀਆ॥
ਈਸਰੁਬ੍ਰਹਮਾਸੇਵਦੇਅੰਤੁਤਿਨੑੀਨਲਹੀਆ॥
ਨਿਰਭਉਨਿਰੰਕਾਰੁਅਲਖੁਹੈਗੁਰਮੁਖਿਪ੍ਰਗਟੀਆ॥
ਤਿਥੈਸੋਗੁਵਿਜੋਗੁਨਵਿਆਪਈਅਸਥਿਰੁਜਗਿਥੀਆ॥੧੯॥
ਸਲੋਕੁਮਃ੩॥
ਏਹੁਸਭੁਕਿਛੁਆਵਣਜਾਣੁਹੈਜੇਤਾਹੈਆਕਾਰੁ॥
ਜਿਨਿਏਹੁਲੇਖਾਲਿਖਿਆਸੋਹੋਆਪਰਵਾਣੁ॥
ਨਾਨਕਜੇਕੋਆਪੁਗਣਾਇਦਾਸੋਮੂਰਖੁਗਾਵਾਰੁ॥੧॥
ਮਃ੩॥
ਮਨੁਕੁੰਚਰੁਪੀਲਕੁਗੁਰੂਗਿਆਨੁਕੁੰਡਾਜਹਖਿੰਚੇਤਹਜਾਇ॥
ਨਾਨਕਹਸਤੀਕੁੰਡੇਬਾਹਰਾਫਿਰਿਫਿਰਿਉਝੜਿਪਾਇ॥੨॥
ਪਉੜੀ॥
ਤਿਸੁਆਗੈਅਰਦਾਸਿਜਿਨਿਉਪਾਇਆ॥