ਸਲੋਕਮਃ੫॥
ਪ੍ਰੇਮਪਟੋਲਾਤੈਸਹਿਦਿਤਾਢਕਣਕੂਪਤਿਮੇਰੀ॥
ਦਾਨਾਬੀਨਾਸਾਈਮੈਡਾਨਾਨਕਸਾਰਨਜਾਣਾਤੇਰੀ॥੧॥
ਮਃ੫॥
ਤੈਡੈਸਿਮਰਣਿਹਭੁਕਿਛੁਲਧਮੁਬਿਖਮੁਨਡਿਠਮੁਕੋਈ॥
ਜਿਸੁਪਤਿਰਖੈਸਚਾਸਾਹਿਬੁਨਾਨਕਮੇਟਿਨਸਕੈਕੋਈ॥੨॥
ਪਉੜੀ॥
ਹੋਵੈਸੁਖੁਘਣਾਦਯਿਧਿਆਇਐ॥
ਵੰਞੈਰੋਗਾਘਾਣਿਹਰਿਗੁਣਗਾਇਐ॥
ਅੰਦਰਿਵਰਤੈਠਾਢਿਪ੍ਰਭਿਚਿਤਿਆਇਐ॥
ਪੂਰਨਹੋਵੈਆਸਨਾਇਮੰਨਿਵਸਾਇਐ॥
ਕੋਇਨਲਗੈਬਿਘਨੁਆਪੁਗਵਾਇਐ॥
ਗਿਆਨਪਦਾਰਥੁਮਤਿਗੁਰਤੇਪਾਇਐ॥
ਤਿਨਿਪਾਏਸਭੇਥੋਕਜਿਸੁਆਪਿਦਿਵਾਇਐ॥
ਤੂੰਸਭਨਾਕਾਖਸਮੁਸਭਤੇਰੀਛਾਇਐ॥੮॥
ਸਲੋਕਮਃ੫॥
ਨਦੀਤਰੰਦੜੀਮੈਡਾਖੋਜੁਨਖੁੰਭੈਮੰਝਿਮੁਹਬਤਿਤੇਰੀ॥
ਤਉਸਹਚਰਣੀਮੈਡਾਹੀਅੜਾਸੀਤਮੁਹਰਿਨਾਨਕਤੁਲਹਾਬੇੜੀ॥੧॥
ਮਃ੫॥
ਜਿਨੑਾਦਿਸੰਦੜਿਆਦੁਰਮਤਿਵੰਞੈਮਿਤ੍ਰਅਸਾਡੜੇਸੇਈ॥
ਹਉਢੂਢੇਦੀਜਗੁਸਬਾਇਆਜਨਨਾਨਕਵਿਰਲੇਕੇਈ॥੨॥
ਪਉੜੀ॥
ਆਵੈਸਾਹਿਬੁਚਿਤਿਤੇਰਿਆਭਗਤਾਡਿਠਿਆ॥
ਮਨਕੀਕਟੀਐਮੈਲੁਸਾਧਸੰਗਿਵੁਠਿਆ॥
ਜਨਮਮਰਣਭਉਕਟੀਐਜਨਕਾਸਬਦੁਜਪਿ॥
ਬੰਧਨਖੋਲਨਿੑਸੰਤਦੂਤਸਭਿਜਾਹਿਛਪਿ॥
ਤਿਸੁਸਿਉਲਾਇਨਿੑਰੰਗੁਜਿਸਦੀਸਭਧਾਰੀਆ॥
ਊਚੀਹੂੰਊਚਾਥਾਨੁਅਗਮਅਪਾਰੀਆ॥
ਰੈਣਿਦਿਨਸੁਕਰਜੋੜਿਸਾਸਿਸਾਸਿਧਿਆਈਐ॥
ਜਾਆਪੇਹੋਇਦਇਆਲੁਤਾਂਭਗਤਸੰਗੁਪਾਈਐ॥੯॥
ਸਲੋਕਮਃ੫॥
ਬਾਰਿਵਿਡਾਨੜੈਹੁੰਮਸਧੁੰਮਸਕੂਕਾਪਈਆਰਾਹੀ॥
ਤਉਸਹਸੇਤੀਲਗੜੀਡੋਰੀਨਾਨਕਅਨਦਸੇਤੀਬਨੁਗਾਹੀ॥੧॥
ਮਃ੫॥
ਸਚੀਬੈਸਕਤਿਨੑਾਸੰਗਿਜਿਨਸੰਗਿਜਪੀਐਨਾਉ॥
ਤਿਨੑਸੰਗਿਸੰਗੁਨਕੀਚਈਨਾਨਕਜਿਨਾਆਪਣਾਸੁਆਉ॥੨॥
ਪਉੜੀ॥
ਸਾਵੇਲਾਪਰਵਾਣੁਜਿਤੁਸਤਿਗੁਰੁਭੇਟਿਆ॥
ਹੋਆਸਾਧੂਸੰਗੁਫਿਰਿਦੂਖਨਤੇਟਿਆ॥
ਪਾਇਆਨਿਹਚਲੁਥਾਨੁਫਿਰਿਗਰਭਿਨਲੇਟਿਆ॥
ਨਦਰੀਆਇਆਇਕੁਸਗਲਬ੍ਰਹਮੇਟਿਆ॥
ਤਤੁਗਿਆਨੁਲਾਇਧਿਆਨੁਦ੍ਰਿਸਟਿਸਮੇਟਿਆ॥
ਸਭੋਜਪੀਐਜਾਪੁਜਿਮੁਖਹੁਬੋਲੇਟਿਆ॥
ਹੁਕਮੇਬੁਝਿਨਿਹਾਲੁਸੁਖਿਸੁਖੇਟਿਆ॥
ਪਰਖਿਖਜਾਨੈਪਾਏਸੇਬਹੁੜਿਨਖੋਟਿਆ॥੧੦॥
ਸਲੋਕੁਮਃ੫॥
ਵਿਛੋਹੇਜੰਬੂਰਖਵੇਨਵੰਞਨਿਗਾਖੜੇ॥
ਜੇਸੋਧਣੀਮਿਲੰਨਿਨਾਨਕਸੁਖਸੰਬੂਹਸਚੁ॥੧॥