ਮਹਾਕਿਲਬਿਖਕੋਟਿਦੋਖਰੋਗਾਪ੍ਰਭਦ੍ਰਿਸਟਿਤੁਹਾਰੀਹਾਤੇ॥
ਸੋਵਤਜਾਗਿਹਰਿਹਰਿਹਰਿਗਾਇਆਨਾਨਕਗੁਰਚਰਨਪਰਾਤੇ॥੨॥੮॥
ਦੇਵਗੰਧਾਰੀ੫॥
ਸੋਪ੍ਰਭੁਜਤਕਤਪੇਖਿਓਨੈਣੀ॥
ਸੁਖਦਾਈਜੀਅਨਕੋਦਾਤਾਅੰਮ੍ਰਿਤੁਜਾਕੀਬੈਣੀ॥੧॥ਰਹਾਉ॥
ਅਗਿਆਨੁਅਧੇਰਾਸੰਤੀਕਾਟਿਆਜੀਅਦਾਨੁਗੁਰਦੈਣੀ॥
ਕਰਿਕਿਰਪਾਕਰਿਲੀਨੋਅਪੁਨਾਜਲਤੇਸੀਤਲਹੋਣੀ॥੧॥
ਕਰਮੁਧਰਮੁਕਿਛੁਉਪਜਿਨਆਇਓਨਹਉਪਜੀਨਿਰਮਲਕਰਣੀ॥
ਛਾਡਿਸਿਆਨਪਸੰਜਮਨਾਨਕਲਾਗੋਗੁਰਕੀਚਰਣੀ॥੨॥੯॥
ਦੇਵਗੰਧਾਰੀ੫॥
ਹਰਿਰਾਮਨਾਮੁਜਪਿਲਾਹਾ॥
ਗਤਿਪਾਵਹਿਸੁਖਸਹਜਅਨੰਦਾਕਾਟੇਜਮਕੇਫਾਹਾ॥੧॥ਰਹਾਉ॥
ਖੋਜਤਖੋਜਤਖੋਜਿਬੀਚਾਰਿਓਹਰਿਸੰਤਜਨਾਪਹਿਆਹਾ॥
ਤਿਨੑਾਪਰਾਪਤਿਏਹੁਨਿਧਾਨਾਜਿਨੑਕੈਕਰਮਿਲਿਖਾਹਾ॥੧॥
ਸੇਬਡਭਾਗੀਸੇਪਤਿਵੰਤੇਸੇਈਪੂਰੇਸਾਹਾ॥
ਸੁੰਦਰਸੁਘੜਸਰੂਪਤੇਨਾਨਕਜਿਨੑਹਰਿਹਰਿਨਾਮੁਵਿਸਾਹਾ॥੨॥੧੦॥
ਦੇਵਗੰਧਾਰੀ੫॥
ਮਨਕਹਅਹੰਕਾਰਿਅਫਾਰਾ॥
ਦੁਰਗੰਧਅਪਵਿਤ੍ਰਅਪਾਵਨਭੀਤਰਿਜੋਦੀਸੈਸੋਛਾਰਾ॥੧॥ਰਹਾਉ॥
ਜਿਨਿਕੀਆਤਿਸੁਸਿਮਰਿਪਰਾਨੀਜੀਉਪ੍ਰਾਨਜਿਨਿਧਾਰਾ॥
ਤਿਸਹਿਤਿਆਗਿਅਵਰਲਪਟਾਵਹਿਮਰਿਜਨਮਹਿਮੁਗਧਗਵਾਰਾ॥੧॥
ਅੰਧਗੁੰਗਪਿੰਗੁਲਮਤਿਹੀਨਾਪ੍ਰਭਰਾਖਹੁਰਾਖਨਹਾਰਾ॥
ਕਰਨਕਰਾਵਨਹਾਰਸਮਰਥਾਕਿਆਨਾਨਕਜੰਤਬਿਚਾਰਾ॥੨॥੧੧॥
ਦੇਵਗੰਧਾਰੀ੫॥
ਸੋਪ੍ਰਭੁਨੇਰੈਹੂਤੇਨੇਰੈ॥
ਸਿਮਰਿਧਿਆਇਗਾਇਗੁਨਗੋਬਿੰਦਦਿਨੁਰੈਨਿਸਾਝਸਵੇਰੈ॥੧॥ਰਹਾਉ॥
ਉਧਰੁਦੇਹਦੁਲਭਸਾਧੂਸੰਗਿਹਰਿਹਰਿਨਾਮੁਜਪੇਰੈ॥
ਘਰੀਨਮੁਹਤੁਨਚਸਾਬਿਲੰਬਹੁਕਾਲੁਨਿਤਹਿਨਿਤਹੇਰੈ॥੧॥
ਅੰਧਬਿਲਾਤੇਕਾਢਹੁਕਰਤੇਕਿਆਨਾਹੀਘਰਿਤੇਰੈ॥
ਨਾਮੁਅਧਾਰੁਦੀਜੈਨਾਨਕਕਉਆਨਦਸੂਖਘਨੇਰੈ॥੨॥੧੨॥ਛਕੇ੨॥
ਦੇਵਗੰਧਾਰੀ੫॥
ਮਨਗੁਰਮਿਲਿਨਾਮੁਅਰਾਧਿਓ॥
ਸੂਖਸਹਜਆਨੰਦਮੰਗਲਰਸਜੀਵਨਕਾਮੂਲੁਬਾਧਿਓ॥੧॥ਰਹਾਉ॥
ਕਰਿਕਿਰਪਾਅਪੁਨਾਦਾਸੁਕੀਨੋਕਾਟੇਮਾਇਆਫਾਧਿਓ॥
ਭਾਉਭਗਤਿਗਾਇਗੁਣਗੋਬਿਦਜਮਕਾਮਾਰਗੁਸਾਧਿਓ॥੧॥
ਭਇਓਅਨੁਗ੍ਰਹੁਮਿਟਿਓਮੋਰਚਾਅਮੋਲਪਦਾਰਥੁਲਾਧਿਓ॥
ਬਲਿਹਾਰੈਨਾਨਕਲਖਬੇਰਾਮੇਰੇਠਾਕੁਰਅਗਮਅਗਾਧਿਓ॥੨॥੧੩॥