ੴਸਤਿਗੁਰਪ੍ਰਸਾਦਿ॥
ਦੇਵਗੰਧਾਰੀਮਹਲਾ੫॥
ਅਪੁਨੇਸਤਿਗੁਰਪਹਿਬਿਨਉਕਹਿਆ॥
ਭਏਕ੍ਰਿਪਾਲਦਇਆਲਦੁਖਭੰਜਨਮੇਰਾਸਗਲਅੰਦੇਸਰਾਗਇਆ॥ਰਹਾਉ॥
ਹਮਪਾਪੀਪਾਖੰਡੀਲੋਭੀਹਮਰਾਗੁਨੁਅਵਗੁਨੁਸਭੁਸਹਿਆ॥
ਕਰੁਮਸਤਕਿਧਾਰਿਸਾਜਿਨਿਵਾਜੇਮੁਏਦੁਸਟਜੋਖਇਆ॥੧॥
ਪਰਉਪਕਾਰੀਸਰਬਸਧਾਰੀਸਫਲਦਰਸਨਸਹਜਇਆ॥
ਕਹੁਨਾਨਕਨਿਰਗੁਣਕਉਦਾਤਾਚਰਣਕਮਲਉਰਧਰਿਆ॥੨॥੨੪॥
ਦੇਵਗੰਧਾਰੀਮਹਲਾ੫॥
ਅਨਾਥਨਾਥਪ੍ਰਭਹਮਾਰੇ॥
ਸਰਨਿਆਇਓਰਾਖਨਹਾਰੇ॥ਰਹਾਉ॥
ਸਰਬਪਾਖਰਾਖੁਮੁਰਾਰੇ॥
ਆਗੈਪਾਛੈਅੰਤੀਵਾਰੇ॥੧॥
ਜਬਚਿਤਵਉਤਬਤੁਹਾਰੇ॥
ਉਨਸਮੑਾਰਿਮੇਰਾਮਨੁਸਧਾਰੇ॥੨॥
ਸੁਨਿਗਾਵਉਗੁਰਬਚਨਾਰੇ॥
ਬਲਿਬਲਿਜਾਉਸਾਧਦਰਸਾਰੇ॥੩॥
ਮਨਮਹਿਰਾਖਉਏਕਅਸਾਰੇ॥
ਨਾਨਕਪ੍ਰਭਮੇਰੇਕਰਨੈਹਾਰੇ॥੪॥੨੫॥
ਦੇਵਗੰਧਾਰੀਮਹਲਾ੫॥
ਪ੍ਰਭਇਹੈਮਨੋਰਥੁਮੇਰਾ॥
ਕ੍ਰਿਪਾਨਿਧਾਨਦਇਆਲਮੋਹਿਦੀਜੈਕਰਿਸੰਤਨਕਾਚੇਰਾ॥ਰਹਾਉ॥
ਪ੍ਰਾਤਹਕਾਲਲਾਗਉਜਨਚਰਨੀਨਿਸਬਾਸੁਰਦਰਸੁਪਾਵਉ॥
ਤਨੁਮਨੁਅਰਪਿਕਰਉਜਨਸੇਵਾਰਸਨਾਹਰਿਗੁਨਗਾਵਉ॥੧॥
ਸਾਸਿਸਾਸਿਸਿਮਰਉਪ੍ਰਭੁਅਪੁਨਾਸੰਤਸੰਗਿਨਿਤਰਹੀਐ॥
ਏਕੁਅਧਾਰੁਨਾਮੁਧਨੁਮੋਰਾਅਨਦੁਨਾਨਕਇਹੁਲਹੀਐ॥੨॥੨੬॥
ਰਾਗੁਦੇਵਗੰਧਾਰੀਮਹਲਾ੫ਘਰੁ੩॥
ੴਸਤਿਗੁਰਪ੍ਰਸਾਦਿ॥
ਮੀਤਾਐਸੇਹਰਿਜੀਉਪਾਏ॥
ਛੋਡਿਨਜਾਈਸਦਹੀਸੰਗੇਅਨਦਿਨੁਗੁਰਮਿਲਿਗਾਏ॥੧॥ਰਹਾਉ॥
ਮਿਲਿਓਮਨੋਹਰੁਸਰਬਸੁਖੈਨਾਤਿਆਗਿਨਕਤਹੂਜਾਏ॥
ਅਨਿਕਅਨਿਕਭਾਤਿਬਹੁਪੇਖੇਪ੍ਰਿਅਰੋਮਨਸਮਸਰਿਲਾਏ॥੧॥
ਮੰਦਰਿਭਾਗੁਸੋਭਦੁਆਰੈਅਨਹਤਰੁਣੁਝੁਣੁਲਾਏ॥
ਕਹੁਨਾਨਕਸਦਾਰੰਗੁਮਾਣੇਗ੍ਰਿਹਪ੍ਰਿਅਥੀਤੇਸਦਥਾਏ॥੨॥੧॥੨੭॥
ਦੇਵਗੰਧਾਰੀ੫॥
ਦਰਸਨਨਾਮਕਉਮਨੁਆਛੈ॥
ਭ੍ਰਮਿਆਇਓਹੈਸਗਲਥਾਨਰੇਆਹਿਪਰਿਓਸੰਤਪਾਛੈ॥੧॥ਰਹਾਉ॥
ਕਿਸੁਹਉਸੇਵੀਕਿਸੁਆਰਾਧੀਜੋਦਿਸਟੈਸੋਗਾਛੈ॥