ਗਣਤਗਣਾਵਣਿਆਈਆਸੂਹਾਵੇਸੁਵਿਕਾਰੁ॥
ਪਾਖੰਡਿਪ੍ਰੇਮੁਨਪਾਈਐਖੋਟਾਪਾਜੁਖੁਆਰੁ॥੧॥
ਹਰਿਜੀਉਇਉਪਿਰੁਰਾਵੈਨਾਰਿ॥
ਤੁਧੁਭਾਵਨਿਸੋਹਾਗਣੀਅਪਣੀਕਿਰਪਾਲੈਹਿਸਵਾਰਿ॥੧॥ਰਹਾਉ॥
ਗੁਰਸਬਦੀਸੀਗਾਰੀਆਤਨੁਮਨੁਪਿਰਕੈਪਾਸਿ॥
ਦੁਇਕਰਜੋੜਿਖੜੀਤਕੈਸਚੁਕਹੈਅਰਦਾਸਿ॥
ਲਾਲਿਰਤੀਸਚਭੈਵਸੀਭਾਇਰਤੀਰੰਗਿਰਾਸਿ॥੨॥
ਪ੍ਰਿਅਕੀਚੇਰੀਕਾਂਢੀਐਲਾਲੀਮਾਨੈਨਾਉ॥
ਸਾਚੀਪ੍ਰੀਤਿਨਤੁਟਈਸਾਚੇਮੇਲਿਮਿਲਾਉ॥
ਸਬਦਿਰਤੀਮਨੁਵੇਧਿਆਹਉਸਦਬਲਿਹਾਰੈਜਾਉ॥੩॥
ਸਾਧਨਰੰਡਨਬੈਸਈਜੇਸਤਿਗੁਰਮਾਹਿਸਮਾਇ॥
ਪਿਰੁਰੀਸਾਲੂਨਉਤਨੋਸਾਚਉਮਰੈਨਜਾਇ॥
ਨਿਤਰਵੈਸੋਹਾਗਣੀਸਾਚੀਨਦਰਿਰਜਾਇ॥੪॥
ਸਾਚੁਧੜੀਧਨਮਾਡੀਐਕਾਪੜੁਪ੍ਰੇਮਸੀਗਾਰੁ॥
ਚੰਦਨੁਚੀਤਿਵਸਾਇਆਮੰਦਰੁਦਸਵਾਦੁਆਰੁ॥
ਦੀਪਕੁਸਬਦਿਵਿਗਾਸਿਆਰਾਮਨਾਮੁਉਰਹਾਰੁ॥੫॥
ਨਾਰੀਅੰਦਰਿਸੋਹਣੀਮਸਤਕਿਮਣੀਪਿਆਰੁ॥
ਸੋਭਾਸੁਰਤਿਸੁਹਾਵਣੀਸਾਚੈਪ੍ਰੇਮਿਅਪਾਰ॥
ਬਿਨੁਪਿਰਪੁਰਖੁਨਜਾਣਈਸਾਚੇਗੁਰਕੈਹੇਤਿਪਿਆਰਿ॥੬॥
ਨਿਸਿਅੰਧਿਆਰੀਸੁਤੀਏਕਿਉਪਿਰਬਿਨੁਰੈਣਿਵਿਹਾਇ॥
ਅੰਕੁਜਲਉਤਨੁਜਾਲੀਅਉਮਨੁਧਨੁਜਲਿਬਲਿਜਾਇ॥
ਜਾਧਨਕੰਤਿਨਰਾਵੀਆਤਾਬਿਰਥਾਜੋਬਨੁਜਾਇ॥੭॥
ਸੇਜੈਕੰਤਮਹੇਲੜੀਸੂਤੀਬੂਝਨਪਾਇ॥
ਹਉਸੁਤੀਪਿਰੁਜਾਗਣਾਕਿਸਕਉਪੂਛਉਜਾਇ॥
ਸਤਿਗੁਰਿਮੇਲੀਭੈਵਸੀਨਾਨਕਪ੍ਰੇਮੁਸਖਾਇ॥੮॥੨॥
ਸਿਰੀਰਾਗੁਮਹਲਾ੧॥
ਆਪੇਗੁਣਆਪੇਕਥੈਆਪੇਸੁਣਿਵੀਚਾਰੁ॥
ਆਪੇਰਤਨੁਪਰਖਿਤੂੰਆਪੇਮੋਲੁਅਪਾਰੁ॥
ਸਾਚਉਮਾਨੁਮਹਤੁਤੂੰਆਪੇਦੇਵਣਹਾਰੁ॥੧॥
ਹਰਿਜੀਉਤੂੰਕਰਤਾਕਰਤਾਰੁ॥
ਜਿਉਭਾਵੈਤਿਉਰਾਖੁਤੂੰਹਰਿਨਾਮੁਮਿਲੈਆਚਾਰੁ॥੧॥ਰਹਾਉ॥
ਆਪੇਹੀਰਾਨਿਰਮਲਾਆਪੇਰੰਗੁਮਜੀਠ॥
ਆਪੇਮੋਤੀਊਜਲੋਆਪੇਭਗਤਬਸੀਠੁ॥
ਗੁਰਕੈਸਬਦਿਸਲਾਹਣਾਘਟਿਘਟਿਡੀਠੁਅਡੀਠੁ॥੨॥
ਆਪੇਸਾਗਰੁਬੋਹਿਥਾਆਪੇਪਾਰੁਅਪਾਰੁ॥
ਸਾਚੀਵਾਟਸੁਜਾਣੁਤੂੰਸਬਦਿਲਘਾਵਣਹਾਰੁ॥
ਨਿਡਰਿਆਡਰੁਜਾਣੀਐਬਾਝੁਗੁਰੂਗੁਬਾਰੁ॥੩॥
ਅਸਥਿਰੁਕਰਤਾਦੇਖੀਐਹੋਰੁਕੇਤੀਆਵੈਜਾਇ॥
ਆਪੇਨਿਰਮਲੁਏਕੁਤੂੰਹੋਰਬੰਧੀਧੰਧੈਪਾਇ॥
ਗੁਰਿਰਾਖੇਸੇਉਬਰੇਸਾਚੇਸਿਉਲਿਵਲਾਇ॥੪॥